ਅੱਜਕਲ ਲੋਕ ਸੁੰਦਰ ਦਿਖਣ ਲਈ ਮੇਕਅੱਪ ਕਰਦੇ ਹਨ। ਮੇਕਅੱਪ ਕਰਨ ਨਾਲ ਚਿਹਰੇ ‘ਤੇ ਨਿਖਾਰ ਆਉਂਦਾ ਹੈ ਅਤੇ ਸੁੰਦਰਤਾ ਨੂੰ ਵੀ ਚਾਰ ਚੰਨ ਲੱਗ ਜਾਂਦੇ ਹਨ। ਪਰ ਜੇਕਰ ਤੁਸੀਂ ਮੇਕਅੱਪ ਨੂੰ ਠੀਕ ਤਰ੍ਹਾਂ ਨਹੀਂ ਉਤਾਰਦੇ ਤਾਂ ਇਹ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਲਈ ਸੌਣ ਤੋਂ ਪਹਿਲਾਂ ਮੇਕਅੱਪ ਉਤਾਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜ਼ਿਆਦਾਤਰ ਔਰਤਾਂ ਬਾਜ਼ਾਰ ‘ਚ ਮਿਲਣ ਵਾਲੇ ਕੈਮੀਕਲ ਰਿਮੂਵਰ ਦੀ ਵਰਤੋਂ ਕਰਦੀਆਂ ਹਨ ਪਰ ਇਹ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਘਰ ‘ਚ ਮੌਜੂਦ ਕੁਝ ਚੀਜ਼ਾਂ ਨਾਲ ਵੀ ਤੁਸੀਂ ਆਪਣਾ ਮੇਕਅੱਪ ਹਟਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਮੇਕਅੱਪ ਨੂੰ ਹਟਾਉਣ ਲਈ ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ:
ਐਲੋਵੇਰਾ
ਐਲੋਵੇਰਾ ਦੇ ਫਾਇਦਿਆਂ ਬਾਰੇ ਹਰ ਕੋਈ ਜਾਣਦਾ ਹੈ। ਇਸ ਲਈ,ਤੁਸੀਂ ਮੇਕਅੱਪ ਨੂੰ ਹਟਾਉਣ ਲਈ ਵੀ ਐਲੋਵੇਰਾ ਜੈੱਲ ਦੀ ਵਰਤੋਂ ਕਰ ਸਕਦੇ ਹੋ। ਇਸ ਨੂੰ ਲਗਾਉਣ ਲਈ ਐਲੋਵੇਰਾ ਜੈੱਲ ਨੂੰ ਚਿਹਰੇ ਹਲਕੇ ਹੱਥਾਂ ਨਾਲ ਚਿਹਰੇ ਤੇ ਲਗਾ ਕੇ ਮਾਲਿਸ਼ ਕਰੋ, ਅਜਿਹਾ ਕਰਨ ਨਾਲ ਮੇਕਅੱਪ ਆਸਾਨੀ ਨਾਲ ਦੂਰ ਹੋ ਜਾਵੇਗਾ ਅਤੇ ਚਮੜੀ ਨੂੰ ਨੁਕਸਾਨ ਨਹੀਂ ਹੋਵੇਗਾ।
ਨਾਰੀਅਲ ਤੇਲ
ਕੀ ਤੁਸੀਂ ਜਾਣਦੇ ਹੋ ਕਿ ਨਾਰੀਅਲ ਦਾ ਤੇਲ ਇੱਕ ਬਹੁਤ ਵਧੀਆ ਕੁਦਰਤੀ ਮੇਕਅਪ ਰਿਮੂਵਰ ਹੈ।ਇਹ ਇਸ ਲਈ ਹੈ ਕਿਉਂਕਿ ਨਾਰੀਅਲ ਦੇ ਤੇਲ ਵਿੱਚ ਫੈਟੀ ਐਸਿਡ ਹੁੰਦੇ ਹਨ ਜੋ ਚਮੜੀ ਵਿੱਚ ਦਾਖਲ ਹੁੰਦੇ ਹਨ ਅਤੇ ਚਮੜੀ ਨੂੰ ਨਮੀ ਦਿੰਦੇ ਹਨ। ਦੂਜੇ ਪਾਸੇ ਜੇਕਰ ਤੁਸੀਂ ਨਾਰੀਅਲ ਦੇ ਤੇਲ ਨਾਲ ਆਪਣਾ ਮੇਕਅੱਪ ਹਟਾਉਂਦੇ ਹੋ ਤਾਂ ਚਿਹਰੇ ‘ਤੇ ਮੁਹਾਸੇ ਦੀ ਸਮੱਸਿਆ ਨਹੀਂ ਹੁੰਦੀ ਹੈ।
----------- Advertisement -----------
ਮੇਕਅੱਪ ਹਟਾਉਣ ਲਈ ਕੈਮੀਕਲ ਰਿਮੂਵਰ ਦੀ ਬਜਾਏ ਇਨ੍ਹਾਂ ਘਰੇਲੂ ਚੀਜ਼ਾਂ ਦੀ ਕਰੋ ਵਰਤੋ
Published on
----------- Advertisement -----------
----------- Advertisement -----------












