ਪੰਜਾਬ ਪੁਲਿਸ ਨੇ ਲੁਧਿਆਣਾ ਕੋਰਟ ਬਲਾਸਟ ਕੇਸ ਦਾ ਪਰਦਾਫਾਸ਼ ਕਰਦਿਆਂ ਮੁੱਖ ਮੁਲਜ਼ਮ ਨੂੰ ਫੜ ਲਿਆ ਹੈ। ਡੀਜੀਪੀ ਪੰਜਾਬ ਵੀਕੇ ਭੰਵਰਾ ਨੇ ਇੱਕ ਟਵੀਟ ਵਿੱਚ ਇਹ ਜਾਣਕਾਰੀ ਦਿੱਤੀ। ਡੀਜੀਪੀ ਨੇ ਦੱਸਿਆ ਕਿ ਲੁਧਿਆਣਾ ਅਦਾਲਤੀ ਧਮਾਕੇ ਦੇ ਮੁੱਖ ਮੁਲਜ਼ਮ ਨੂੰ ਬਾਰਡਰ ਰੇਂਜ ਦੀ ਐਸਟੀਐਫ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਧਮਾਕੇ ਵਿੱਚ ਵਰਤੀ ਗਈ ਆਈਈਡੀ ਦੀ ਤਸਕਰੀ ਆਈਐਸਆਈ ਸਮਰਥਿਤ ਡਰੋਨ ਰਾਹੀਂ ਕੀਤੀ ਗਈ ਸੀ। ਡੀਜੀਪੀ ਨੇ ਕਿਹਾ ਕਿ ਇਹ ਆਪਰੇਸ਼ਨ ਕੇਂਦਰੀ ਏਜੰਸੀ ਨਾਲ ਤਾਲਮੇਲ ਵਿੱਚ ਚਲਾਇਆ ਗਿਆ ਸੀ।
----------- Advertisement -----------
ਲੁਧਿਆਣਾ ਬੰਬ ਧਮਾਕਾ: ਪੰਜਾਬ ਪੁਲਿਸ ਨੇ ਮੁੱਖ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ, DGP ਨੇ ਦਿੱਤੀ ਜਾਣਕਾਰੀ
Published on
----------- Advertisement -----------












