October 1, 2026, 12:19 am
----------- Advertisement -----------
HomeNewsBreaking Newsਮਾਤਾ ਵੈਸ਼ਨੋ ਦੇਵੀ 'ਚ ਭਿਆਨਕ ਹਾਦਸਾ,12 ਸ਼ਰਧਾਲੂਆਂ ਦੀ ਮੌਤ

ਮਾਤਾ ਵੈਸ਼ਨੋ ਦੇਵੀ ‘ਚ ਭਿਆਨਕ ਹਾਦਸਾ,12 ਸ਼ਰਧਾਲੂਆਂ ਦੀ ਮੌਤ

Published on

----------- Advertisement -----------

ਕਟੜਾ: ਨਵੇਂ ਸਾਲ ਦੇ ਮੌਕੇ ਮਾਤਾ ਵੈਸ਼ਨੋ ਦੇਵੀ ਤੋਂ ਦੁਖਦ ਖ਼ਬਰ ਸਾਹਮਣੇ ਆਈ ਹੈ। ਇੱਥੇ ਭਵਨ ‘ਚ ਭਗਦੜ ਮਚ ਗਈ। ਇਸ ਹਾਦਸੇ ‘ਚ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸਦੇ ਨਾਲ ਹੀ 26 ਲੋਕ ਜ਼ਖਮੀ ਹੋਏ ਹਨ। ਜ਼ਖ਼ਮੀਆਂ ਦਾ ਇਲਾਜ ਹਸਪਤਾਲ ਵਿਚ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਅਤੇ ਭਗਦੜ ‘ਚ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ‘ਚੋਂ 2-2 ਲੱਖ ਰੁਪਏ ਅਤੇ ਜ਼ਖਮੀਆਂ ਲਈ 50,000 ਰੁਪਏ ਦੇਣ ਦਾ ਐਲਾਨ ਕੀਤਾ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਮਾਤਾ ਵੈਸ਼ਨੋ ਦੇਵੀ ਮੰਦਰ ‘ਚ ਹੋਏ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ, ‘ਇਸ ਦਰਦਨਾਕ ਹਾਦਸੇ ਨਾਲ ਦਿਲ ਨੂੰ ਬਹੁਤ ਦੁੱਖ ਹੋਇਆ ਹੈ। ਮੈਂ ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਜੀ ਨਾਲ ਗੱਲ ਕੀਤੀ ਹੈ। ਪ੍ਰਸ਼ਾਸਨ ਜ਼ਖਮੀਆਂ ਦੇ ਇਲਾਜ ਲਈ ਲਗਾਤਾਰ ਕੰਮ ਕਰ ਰਿਹਾ ਹੈ। ਮੈਂ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਇਸ ਹਾਦਸੇ ਵਿੱਚ ਆਪਣੀ ਜਾਨ ਗਵਾਈ ਹੈ।

ਜੰਮੂ-ਕਸ਼ਮੀਰ ਦੇ ਐੱਲ.ਜੀ. ਮਨੋਜ ਸਿਨਹਾ ਨੇ ਕਟੜਾ ਦੇ ਮਾਤਾ ਵੈਸ਼ਨੋ ਦੇਵੀ ਭਵਨ ‘ਚ ਭਗਦੜ ‘ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 10 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2-2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਵੀ ਕੀਤਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਪਟਾਕਿਆਂ ‘ਤੇ ਪੂਰੀ ਤਰ੍ਹਾਂ ਬੈਨ ਨਹੀਂ ਪਰ 24 ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ ਵੀ ਨਹੀਂ, ਸਰਕਾਰ ਸਮਾਂ ਕਰੇ ਤੈਅ’ : ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਦੀਵਾਲੀ ਤੋਂ ਪਹਿਲਾਂ ਪਾਕੇ ਚਲਾਉਣ ਵਾਲੇ ਮਾਮਲੇ ‘ਤੇ ਸੁਣਵਾਈ ਕਰਦੇ ਹੋਏ...

ਅੰਮ੍ਰਿਤਸਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਧਮਕੀ ਨਿਕਲੀ ਅਫਵਾਹ, DCP ਨੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਨਾ ਘਬਰਾਉਣ ਦੀ ਅਪੀਲ

ਅੰਮ੍ਰਿਤਸਰ ਦੇ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ...

ਪਹਿਲੀ ਪੇਸ਼ੀ ‘ਚ ‘ਆਲ ਇਜ਼ ਵੈੱਲ’ ਕਹਿਣ ਵਾਲੀ ਮਹਿਲਾ ਇੰਸਪੈਕਟਰ ਦੇ ਦੂਜੀ ਪੇਸ਼ੀ ’ਚ ਬਦਲੇ ਸੁਰ

ਰਿਸ਼ਵਤ ਦੇ ਦੋਸ਼ਾਂ ਵਿੱਚ ਘਿਰੀ ਮਹਿਲਾ ਪੁਲੀਸ ਇੰਸਪੈਕਟਰ ਦਾ ਮਿਜ਼ਾਜ ਦੋ ਦਿਨਾਂ ਵਿੱਚ ਹੀ...

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੱਡਾ ਐਕਸ਼ਨ, SGPC ਮੈਂਬਰ ਮਿੱਠੂ ਸਿੰਘ ਕਾਨੇਕੇ ਤੇ ਜਸਵੰਤ ਸਿੰਘ ਪੁੜੈਣ ਨੂੰ ਕੀਤਾ ਤਲਬ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰਾਂ ਖ਼ਿਲਾਫ਼ ਵੱਡਾ...

18 ਸਾਲਾ ਪ੍ਰੇਮਿਕਾ ਨੇ ਆਪਣੇ 19 ਸਾਲਾ ਪ੍ਰੇਮੀ ਦਾ ਕਰਵਾਇਆ ਕਤਲ, ਵਾਰਦਾਤ ਨੂੰ ਦਿੱਤਾ ਸੜਕ ਹਾਦਸੇ ਦਾ ਰੂਪ

ਗੁਰਦਾਸਪੁਰ ‘ਚ ਇੱਕ ਪ੍ਰੇਮਿਕਾ ਵੱਲੋਂ ਆਪਣੇ ਪ੍ਰੇਮੀ ਨੂੰ ਰਸਤੇ ਤੋਂ ਹਟਾਉਣ ਲਈ ਉਸ ਦਾ...

₹6,000 ਕਰੋੜ ਦੇ ਡਰੱਗ ਮਾਮਲੇ ’ਚ SIT ਦਾ ਐਕਸ਼ਨ, ਮਜੀਠੀਆ ਨੂੰ ਸੰਮਨ

6,000 ਕਰੋੜ ਰੁਪਏ ਦੇ ਡਰੱਗ ਮਾਮਲੇ ਵਿੱਚ ਬੁੱਧਵਾਰ ਨੂੰ ਵਿਸ਼ੇਸ਼ ਜਾਂਚ ਟੀਮ (SIT) ਨੇ...

 ਬ੍ਰਿਟਿਸ਼ ਸਿੱਖ ਨੌਜਵਾਨ Vikram Digwa ਨੂੰ ਉਮਰ ਕੈਦ ਦੀ ਸਜ਼ਾ ਖ਼ਿਲਾਫ਼ ਅਪੀਲ ਦੀ ਇਜਾਜ਼ਤ

ਦੱਖਣ-ਪੂਰਬੀ ਇੰਗਲੈਂਡ ਵਿੱਚ 18 ਸਾਲਾ ਵਿਦਿਆਰਥੀ ਨੂੰ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ...

ਪਹਿਲੀ ਪੇਸ਼ੀ ‘ਚ ‘ਆਲ ਇਜ਼ ਵੈੱਲ’ ਕਹਿਣ ਵਾਲੀ ਮਹਿਲਾ ਇੰਸਪੈਕਟਰ ਦੇ ਦੂਜੀ ਪੇਸ਼ੀ ’ਚ ਬਦਲੇ ਸੁਰ

ਰਿਸ਼ਵਤ ਦੇ ਦੋਸ਼ਾਂ ਵਿੱਚ ਘਿਰੀ ਮਹਿਲਾ ਪੁਲੀਸ ਇੰਸਪੈਕਟਰ ਦਾ ਮਿਜ਼ਾਜ ਦੋ ਦਿਨਾਂ ਵਿੱਚ ਹੀ...

 ਸਰਕਾਰੀ ਸਕੂਲਾਂ ਦੇ ਸਮੇਂ ’ਚ ਬਦਲਾਅ, ਜਾਣੋ ਨਵਾਂ ਟਾਈਮ

ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਕੱਲ੍ਹ ਯਾਨੀ 1 ਅਕਤੂਬਰ ਤੋਂ ਬਦਲਾਅ...