ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ 21 ਦਿਨਾਂ ਦੀ ਜ਼ਮਾਨਤ ਕੱਲ੍ਹ ਖਤਮ ਹੋ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅੱਜ ਸ਼ੁੱਕਰਵਾਰ ਨੂੰ ਇਕ ਵੀਡੀਓ ਜਾਰੀ ਕੀਤਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਦੌਰਾਨ ਕਿਹਾ ਕਿ ਉਨ੍ਹਾਂ ਨੂੰ 2 ਜੂਨ ਨੂੰ ਆਤਮ ਸਮਰਪਣ ਕਰਨਾ ਹੋਵੇਗਾ। ਉਹ ਆਤਮ ਸਮਰਪਣ ਕਰਨ ਲਈ 2 ਜੂਨ ਨੂੰ 3 ਵਜੇ ਘਰੋਂ ਨਿਕਲਣਗੇ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਜੇਲ ‘ਚ ਜਨਤਾ ਦੀ ਚਿੰਤਾ ਹੁੰਦੀ ਹੈ। ਜੇਲ੍ਹ ਦੇ ਅੰਦਰੋਂ ਵੀ ਦਿੱਲੀ ਦਾ ਕੰਮ ਜਾਰੀ ਰਹੇਗਾ। ਦਿੱਲੀ ਦਾ ਕੰਮ ਨਹੀਂ ਰੁਕਣ ਦਿਆਂਗੇ।
ਉਨ੍ਹਾਂ ਕਿਹਾ- ਮੈਂ ਦੇਸ਼ ਨੂੰ ਤਾਨਾਸ਼ਾਹੀ ਤੋਂ ਬਚਾਉਣ ਲਈ ਜੇਲ੍ਹ ਜਾ ਰਿਹਾ ਹਾਂ। ਮੈਂ ਪਰਸੋ ਦੁਪਹਿਰ 3 ਵਜੇ ਆਤਮ ਸਮਰਪਣ ਕਰਾਂਗਾ। ਉਦਾਸ ਨਾ ਹੋਇਆ ਜੇ ਇਸ ਵਾਰ ਮੇਰੀ ਜਾਨ ਚਲੀ ਗਈ। ਜੇਲ੍ਹ ਵਿੱਚ ਮੈਨੂੰ ਪ੍ਰੇਸ਼ਾਨ ਕਰਨ ਦੀ ਇੱਕ ਹੋਰ ਕੋਸ਼ਿਸ਼ ਹੋਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਮਾਤਾ-ਪਿਤਾ ਲਈ ਪ੍ਰਾਰਥਨਾ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਾਤਾ-ਪਿਤਾ ਦੀ ਸਿਹਤ ਠੀਕ ਨਹੀਂ ਰਹਿੰਦੀ ਹੈ।
ਕੇਜਰੀਵਾਲ ਨੇ ਅੱਗੇ ਕਿਹਾ ਕਿ ਮੈਨੂੰ ਜੇਲ੍ਹ ਵਿੱਚ ਇਨਸੁਲਿਨ ਨਹੀਂ ਦਿੱਤੀ ਗਈ। ਜਿਸ ਕਾਰਨ ਮੇਰੇ ਗੁਰਦੇ ਅਤੇ ਲੀਵਰ ਪ੍ਰਭਾਵਿਤ ਹੋਏ ਹਨ। ਜੇਲ੍ਹ ਵਿੱਚ 50 ਦਿਨਾਂ ਦੇ ਅੰਦਰ ਭਾਰ 74 ਕਿਲੋ ਤੋਂ ਘੱਟ ਕੇ 64 ਕਿਲੋ ਹੋ ਗਿਆ ਹੈ। ਡਾਕਟਰ ਨੇ ਇਸ ਨੂੰ ਵੱਡੀ ਬਿਮਾਰੀ ਦਾ ਸੰਕੇਤ ਦੱਸਿਆ ਹੈ। ਸੀਐਮ ਨੇ ਕਿਹਾ ਕਿ 2 ਜੂਨ ਨੂੰ ਮੈਂ ਵਾਪਸ ਤਿਹਾੜ ਜੇਲ੍ਹ ਜਾਵਾਂਗਾ। ਮੈਨੂੰ ਨਹੀਂ ਪਤਾ ਕਿ ਇਸ ਵਾਰ ਮੈਂ ਕਿੰਨਾ ਸਮਾਂ ਜੇਲ੍ਹ ਵਿੱਚ ਰਹਾਂਗਾ, ਪਰ ਮੇਰੇ ਹੌਸਲੇ ਬੁਲੰਦ ਹਨ। ਜਦੋਂ ਮੈਂ ਜੇਲ੍ਹ ਵਿੱਚ ਸੀ ਤਾਂ ਮੈਨੂੰ ਕਈ ਤਰ੍ਹਾਂ ਨਾਲ ਤਸੀਹੇ ਦਿੱਤੇ ਗਏ।
ਦੱਸ ਦਈਏ ਕਿ ਈਡੀ ਨੇ 21 ਮਾਰਚ ਨੂੰ ਸ਼ਰਾਬ ਨੀਤੀ ਮਾਮਲੇ ਵਿੱਚ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਸੀ। 10 ਮਈ ਨੂੰ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। ਹੁਣ ਉਨ੍ਹਾਂ ਨੂੰ 2 ਜੂਨ ਨੂੰ ਤਿਹਾੜ ਜੇਲ੍ਹ ਵਿੱਚ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਹੈ।
----------- Advertisement -----------
“2 ਜੂਨ ਨੂੰ ਦੁਪਹਿਰ 3 ਵਜੇ ਆਤਮ ਸਮਰਪਣ ਕਰਾਂਗਾ, ਪਰ ਦਿੱਲੀ ਦੇ ਕੰਮ ਨਹੀਂ ਰੁਕਣ ਦਿਆਂਗਾ”-ਕੇਜਰੀਵਾਲ
Published on
----------- Advertisement -----------
----------- Advertisement -----------











