ਕ੍ਰਿਸਮਸ ਦਾ ਤਿਉਹਾਰ ਉਨ੍ਹਾਂ ਗੈਰ ਯੂਰਪੀਅਨ ਸ਼ਰਨਾਰਥੀਆਂ ਲਈ ਮੰਦਭਾਗਾ ਸਾਬਤ ਹੋਇਆ ਹੈ ਜੋ ਕਿ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਦੇ ਮੰਤਵ ਦੇ ਨਾਲ ਬੇੜੇ ‘ਤੇ ਸਵਾਰ ਹੋ ਕੇ ਮੈਡੀਟੇਰੀਅਨ ਸਾਗਰ ਰਾਹੀ ਯੂਰਪੀਅਨ ਮੁਲਕਾਂ ਵੱਲ ਨਿਕਲੇ ਹੋਏ ਸਨ। ਗਰੀਸ ਦੀ ਜਲ ਸੈਨਾ ਨੇ ਬੁੱਧਵਾਰ ਵਾਲੀ ਰਾਤ ਇਸ ਸਮੁੰਦਰੀ ਬੇੜੇ ਨੂੰ ਪਾਣੀ ਵਿਚ ਡਿੱਕ ਡੋਲੇ ਖਾਂਦਿਆਂ ਵੇਖਿਆ ਸੀ

ਜਿਸ ਵਿਚ ਕਿ 80 ਸ਼ਰਨਾਰਥੀ ਸਵਾਰ ਸਨ ਜਿਨ੍ਹਾਂ ‘ਚੋਂ 11 ਉਸ ਸਮੇਂ ਹੀ ਡੁੱਬ ਗਏ ਸਨ ਜਦੋਂਕਿ ਅੱਜ ਸਵੇਰੇ 16 ਹੋਰ ਸ਼ਰਨਾਰਥੀਆਂ ਦੀਆਂ ਲਾਸ਼ਾਂ ਨੂੰ ਪਾਣੀ ‘ਚੋ ਬਾਹਰ ਕੱਢਿਆ ਗਿਆ ਜਦੋਂਕਿ 52 ਵਿਅਕਤੀਆਂ ਨੂੰ ਜਿਊਂਦੇ ਬਚਾ ਲਿਆ ਗਿਆ ਹੈ ਜਿਨ੍ਹਾਂ ‘ਚੋਂ 11 ਔਰਤਾਂ ਅਤੇ 27 ਬੱਚੇ ਸ਼ਾਮਿਲ ਹਨ।












