June 27, 2026, 6:44 pm
----------- Advertisement -----------
HomeNewsNational-Internationalਇਹ ਬੱਲੇਬਾਜੀ ਅਜਿੰਕਯ ਰਹਾਣੇ ਦੀ ਬਜਾਏ ਬ੍ਰੈਂਡਨ ਮੈਕੁਲਮ-ਸ਼ੈਲੀ ਦੇ ਨੇੜੇ ਹੈ: ਇਓਨ...

ਇਹ ਬੱਲੇਬਾਜੀ ਅਜਿੰਕਯ ਰਹਾਣੇ ਦੀ ਬਜਾਏ ਬ੍ਰੈਂਡਨ ਮੈਕੁਲਮ-ਸ਼ੈਲੀ ਦੇ ਨੇੜੇ ਹੈ: ਇਓਨ ਮੋਰਗਨ

Published on

----------- Advertisement -----------

ਚੇਨੰਈ ਸੂਪਰ ਕਿੰਗਸ ਨੇ ਕਲਕੱਤਾ ਦੇ ਮਸ਼ਹੂਰ ਈਡਨ ਗਾਰਡੰਸ ਸਟੇਡੀਅਮ ’ਚ ਟਾਟਾ ਆਈਪੀਐਲ 2023 ਦੇ ਮੈਚ ’ਚ ਕਲਕੱਤਾ ਨਾਈਟ ਰਾਈਡਰਸ ਨੂੰ 49 ਰਨਾਂ ਨਾਲ ਹਰਾ ਦਿੱਤਾ ਅਤੇ ਉਹ ਲੜੀ ’ਚ ਟਾਪ ’ਤੇ ਪਹੁੰਚ ਗਏ ਹਨ। ਪਹਿਲਾਂ ਬੈਟਿੰਗ ਕਰਨ ਵਾਲੀ ਸੀਐਸਕੇ ਦੇ ਵੱਲੋਂ ਤਿੰਨ ਖਿਡਾਰੀਆਂ ਨੇ ਅਰਧ ਸੈਂਕੜਾ ਲਗਾਇਆ। ਸ਼ਿਵਮ ਦੂਬੇ ਨੇ 50 ਰਨ (21 ਬਾਲਾਂ, 2X4, 5X6), ਡੇਵੋਨ ਕਾਨਵੇ 56 ਰਨ (40 ਬਾਲਾਂ, 4X4, 3X6) ਬਣਾਏ ਅਤੇ ਅਜਿੰਕਯ ਰਹਾਣੇ ਨੇ 71 ਰਨ (29 ਬਾਲਾਂ, 6X4, 5X6) ਬਣਾਏ, ਜਿਸਦੀ ਬਦੌਲਤ ਸੀਐਸਕੇ ਨੇ 235 ਰਨ ਬਣਾ ਕੇ ਆਈਪੀਐਲ ’ਚ ਈਡਨ ਗਾਰਡੰਸ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਖੜਾ ਕੀਤਾ। ਕੇਕੇਆਰ ਦੇ ਲਈ ਜੇਸਨ ਰਾਯ ਨੇ ਸਭ ਤੋਂ ਜਿਆਦਾ 61 ਰਨ (26 ਬਾਲਾਂ, 5X4, 5X6) ਬਣਾਏ। ਰਿੰਕੂ ਸਿੰਘ ਨੇ ਅੰਤ ਤੱਕ ਬੈਟਿੰਗ ਕੀਤੀ ਅਤੇ ਅਰਧ ਸੈਂਕੜਾ ਬਣਾਇਆ ਪਰ ਇਹ ਕੋਸ਼ਿਸ਼ ਜਿਆਦਾ ਨਹੀਂ ਸੀ ਕਿਉਂਕਿ ਕੇਕੇਅਰ ਸਿਰਫ 186 ਰਨ ਬਣਾ ਸਕੀ।

ਚੇਨੰਈ ਸੂਪਰ ਕਿੰਗਸ ਦੀ ਸਰਚਨਾ ਸਾਲਾਂ ਤੋਂ ਆਪਣੇ ਖਿਡਾਰੀਆਂ ਤੋਂ ਬਿਹਤਰੀਨ ਪ੍ਰਦਰਸ਼ਨ ਕਰਨ ਦੀ ਸਮਰੱਥਾ ਦੇ ਲਈ ਜਾਣੀ ਜਾਂਦੀ ਰਹੀ ਹੈ। ਪਹਿਲਾਂ ਸੀਐਸਕੇ ਚੈਂਪੀਅਨ ਅਤੇ ਜਿਓਸਿਨੇਮਾ ਟਾਟਾ ਆਈਪੀਐਲ ਮਾਹਿਰ ਰੌਬਿਨ ਉਥੱਪਾ ਨੇ ਇਸ ਗੱਲ ਬਾਰੇ ਚਰਚਾ ਕੀਤੀ ਕਿਉਂਕਿ ਅਜਿੰਕਯ ਰਹਾਣੇ ਦੇ ਕੈਰੀਅਰ ਦਾ ਕਾਇਆ ਕਲਪ ਹੋਇਆ ਹੈ ਅਤੇ ਇਸਦੇ ਲਈ ਚੇਨੰਈ ਸਹੀ ਜਗ੍ਹਾ ਕਿਉਂ ਹੈ। ਉਨ੍ਹਾਂ ਨੇ ਕਿਹਾ, ‘ਅਜਿੰਕਯ ਰਹਾਣੇ ਇੱਕ ਨਵੇਂ ਪੱਧਰ ’ਤੇ ਹਨ ਅਤੇ ਉਹ ਅਵਿਸ਼ਵਾਸਯੋਗ ਰੂਪ ਨਾਲ ਵਧੀਆ ਬੈਟਿੰਗ ਕਰ ਰਹੇ ਹਨ। ਅੱਜ ਦੀ ਪਾਰੀ ਸਾਬਤ ਕਰਦੀ ਹੈ ਕਿ ਉਨ੍ਹਾਂ ਨੂੰ ਆਪਣੇ ਕੈਰੀਅਰ ’ਚ ਦੂਜਾ ਜੀਵਨ ਮਿਲ ਗਿਆ ਹੈ ਅਤੇ ਇਹ ਲੰਮੇਂ ਸਮੇਂ ਤੱਕ ਚੱਲੇਗਾ।’

ਉਥੱਪਾ ਨੇ ਕਿਹਾ, ‘ਇੱਥੇ ਕੁਝ ਅਜਿਹੀਆਂ ਚੀਜਾਂ ਹਨ ਜਿਹੜੀਆਂ ਚੇਨੰਈ ਨੂੰ ਦੂਜੀ ਫਰੈਂਚਾਈਜੀ ਨਾਲੋਂ ਅਲੱਗ ਕਰਦੀਆਂ ਹਨ। ਪਹਿਲਾਂ ਭੂਮਿਕਾ ਸਾਫ ਹੋਣਾ ਹੈ, ਆਪਸ ’ਚ ਸੰਚਾਰ ਦਾ ਹੋਣਾ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਗਿਆ ਹੈ ਕਿ ਜੇਕਰ ਉਨ੍ਹਾਂ ਨੂੰ ਵਧੀਆ ਮੌਕਾ ਮਿਲਦਾ ਹੈ, ਤਾਂ ਉਹ ਘੱਟ ਤੋਂ ਘੱਟ ਚਾਰ ਤੋਂ ਪੰਚ ਮੈਚ ਮਿਲਣਗੇ ਚਾਹੇ ਉਹ ਸਕੋਰ ਨਾ ਬਣਾ ਰਹੇ ਹੋਣ। ਖਾਸ ਕਰਕੇ ਜੇਕਰ ਤੁਸੀਂ ਇੱਕ ਸੀਨੀਅਰ ਪੇਸ਼ੇਵਰ ਖਿਡਾਰੀ ਹੋ। ਇੱਕ ਖਿਡਾਰੀ ਨੂੰ ਇਸ ਨਾਲੋਂ ਜਿਆਦਾ ਹੋਰ ਕੀ ਚਾਹੀਦਾ ਹੈ? ਇੱਕ ਵਧੀਆ ਖਿਡਾਰੀ ਸਿਰਫ ਐਨਾ ਹੀ ਚਾਹੁੰਦਾ ਹੈ। ਜੇਕਰ ਤੁਹਾਨੂੰ ਵਧੀਆ ਸੁਰੱਖਿਆ ਗਾਰੰਟੀ ਮਿਲਦੀ ਹੈ, ਤਾਂ ਖਿਡਾਰੀ 100% ਵਧੀਆ ਪ੍ਰਦਰਸ਼ਨ ਕਰੇਗਾ।

ਰਹਾਣੇ ਨੂੰ ਸ਼ਾਮ ਨੂੰ ਆਪਣੀ ਸ਼ਾਨਦਾਰ ਬੈਟਿੰਗ ਦੇ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਰਹਾਣੇ ਦੇ ਨਵੇਂ ਫਾਰਮ ਦੇ ਕਾਰਨ ਇਓਨ ਮੋਰਗਨ ਨੇ ਉਨ੍ਹਾਂ ਦੀ ਨਵੀਂ ਬੱਲੇਬਾਜੀ ਸ਼ੈਲੀ ਦੀ ਤੁਲਨਾਂ ਟਾਟਾ ਆਈਪੀਐਲ ਦਿੱਗਜ ਬ੍ਰੈਂਡਮ ਮੈਕੁਲਮ ਦੇ ਨਾਲ ਕੀਤੀ। ਉਨ੍ਹਾਂ ਨੇ ਕਿਹਾ, ‘ਅਜਿੰਕਯ ਰਹਾਣੇ ਨੇ ਖੁਦ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ। ਇਹ ਬੈਟਿੰਗ ਰਹਾਣੇ ਦੀ ਤੁਲਨਾਂ ਬ੍ਰੈਂਡਮ ਮੈਕੁਲਮ ਸ਼ੈਲੀ ਦੇ ਨੇੜੇ ਹੈ। ਇਸ ਟੂਰਨਾਮੈਂਟ ’ਚ ਹੁਣ ਤੱਕ ਸਟ੍ਰਾਈਕ ਰੇਟ ਉਚਾਈਆਂ ਛੂਹ ਰਹੀ ਹੈ। ਐਨੇ ਸਾਰੇ ਸ਼ਾਟਸ ਨਾ ਸਿਰਫ ਕਲਾਤਮਕ ਹਨ ਸਗੋਂ ਅਵਿਸ਼ਵਾਸਯੋਗ ਰੂਪ ਨਾਲ ਵਿਨਾਸ਼ਕਾਰੀ ਵੀ ਹਨ, ਜਿਹੜੇ ਰਾਸਤੇ ’ਚ ਆਉਣ ਵਾਲੀਆਂ ਦਿੱਕਤਾਂ ਨੂੰ ਠੀਕ ਕਰਨ ਦੀ ਮਦਦ ਕਰਦੇ ਹਨ। ਤੁਹਾਨੂੰ ਵਾਪਸ ਬੈਠਣਾ ਹੋਵੇਗਾ ਅਤੇ ਉਨ੍ਹਾਂ ਨੇ ਜੋ ਬਣਾਇਆ ਹੈ ਉਸਦੀ ਸ਼ਲਾਘਾ ਕਰਨੀ ਹੋਵੇਗੀ। ਇਹ ਸਿਰਫ ਉਨ੍ਹਾਂ ਨੂੰ ਸਟੀਫਨ ਫਲੇਮਿੰਗ ਅਤੇ ਐਮਐਸ ਧੋਨੀ ਕੋਲੋਂ ਮਿਲੀ ਸਪਸ਼ਟਤਾ ਅਤੇ ਅਜਾਦੀ ਨੂੰ ਦਿਖਾਉਂਦਾ ਹੈ ਕਿ ਮੈਦਾਨ ’ਚ ਉਤਰੋ ਅਤੇ ਬਿੰਦਾਸ ਹੋ ਕੇ ਸ਼ਾਟ ਖੇਡੋ।’

ਮੋਰਗਨ ਨੇ ਰਿਤੂਰਾਜ ਗਾਇਕਵਾੜ ਅਤੇ ਡੇਵੋਨ ਕਾਨਵੇ ਦੀ ਸੀਐਸਕੇ ਦੀ ਸਲਾਮੀ ਜੋੜੀ ਦੀ ਵੀ ਬਹੁਤ ਸਕਾਰਾਤਮਕ ਟਿੱਪਣੀਆਂ ਕੀਤੀਆਂ, ਜਿਨ੍ਹਾਂ ਨੇ ਅੱਜ ਰਾਤ ਇੱਕ ਹੋਰ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਕਿਹਾ, ‘ਉਹ ਆਤਮਵਿਸ਼ਵਾਸ ਅਤੇ ਗਤੀ ਦੇ ਨਾਲ ਅੱਗੇ ਵਧ ਰਹੇ ਹਨ ਅਤੇ ਜਦੋਂ ਤੁਹਾਡੇ ਕੋਲ ਇਨ੍ਹਾਂ ਦਾ ਸੰਯੋਜਨ ਹੁੰਦਾ ਹੈ ਤਾਂ ਤੁਹਾਨੂੰ ਰੋਕਣਾ ਮੁਸ਼ਕਿਲ ਹੁੰਦਾ ਹੈ, ਖਾਸ ਕਰਕੇ ਈਡਨ ਗਾਰਡੰਸ ਦੇ ਐਨੇ ਛੋਟੇ ਮੈਦਾਨ ’ਚ।’

ਸੋਮਵਾਰ ਨੂੰ ਸ਼ਾਮੀ 7:30 ਵਜੇ ਸਨਰਾਈਜਰਸ ਹੈਦਰਾਬਾਦ ਦਾ ਸਾਹਮਣਾ ਦਿੱਲੀ ਕੈਪੀਟਲਸ ਦੇ ਨਾਲ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...

ਜੇਲ੍ਹ ਵਾਪਸੀ ਤੋਂ ਇੱਕ ਦਿਨ ਪਹਿਲਾਂ ਰਾਮ ਰਹੀਮ ਨੇ ਡੇਰੇ ਦੇ ਨਵੇਂ ਲੁੱਕ ਦਾ ਕੀਤਾ ਉਦਘਾਟਨ, ਹਨੀਪ੍ਰੀਤ ਵੀ ਰਹੀ ਮੌਜੂਦ

ਸਿਰਸਾ ਦੇ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ 30 ਦਿਨਾਂ...