ਭਾਜਪਾ ਨੇ ਹਰਿਆਣਾ ਦੇ ਆਈਟੀ ਸੈੱਲ ਦੇ ਇੰਚਾਰਜ ਅਰੁਣ ਯਾਦਵ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਰੁਣ ਯਾਦਵ ‘ਤੇ ਇਹ ਕਾਰਵਾਈ ਇਸਲਾਮ ਵਿਰੋਧੀ ਟਵੀਟ ਲਈ ਕੀਤੀ ਗਈ ਹੈ। ਵੀਰਵਾਰ ਨੂੰ ਪ੍ਰਦੇਸ਼ ਭਾਜਪਾ ਪ੍ਰਧਾਨ ਓਪੀ ਧਨਖੜ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਅਰੁਣ ਯਾਦਵ ਨੂੰ ਤੁਰੰਤ ਪ੍ਰਭਾਵ ਨਾਲ ਅਹੁਦੇ ਤੋਂ ਹਟਾਇਆ ਜਾ ਰਿਹਾ ਹੈ। ਹਾਲਾਂਕਿ ਉਹਨਾਂ ਨੇ ਇਸ ਦਾ ਕੋਈ ਕਾਰਨ ਨਹੀਂ ਦੱਸਿਆ। ਦੱਸ ਦਈਏ ਕਿ ਇਸ ਤੋ ਪਹਿਲਾ ਪਿਛਲੇ ਮਹੀਨੇ ਬੀਜੇਪੀ ਨੇ ਨੂਪੁਰ ਸ਼ਰਮਾ ਅਤੇ ਨਵੀਨ ਜਿੰਦਲ ਨੂੰ ਪੈਗੰਬਰ ‘ਤੇ ਵਿਵਾਦਿਤ ਬਿਆਨ ਦੇਣ ਲਈ ਪਾਰਟੀ ਤੋਂ ਕੱਢ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਯਾਦਵ ਦਾ 2017 ‘ਚ ਕੀਤਾ ਗਿਆ ਟਵੀਟ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਟਵੀਟ ਲਈ ਉਸ ਦੀ ਗ੍ਰਿਫਤਾਰੀ ਦੀ ਆਨਲਾਈਨ ਮੰਗ ਕੀਤੀ ਗਈ। ਵੀਰਵਾਰ ਨੂੰ ਅਰੁਣ ਯਾਦਵ ਨੂੰ ਗ੍ਰਿਫਤਾਰ ਕਰਨ ਦੇ ਨਾਂ ‘ਤੇ ਸੋਸ਼ਲ ਮੀਡੀਆ ‘ਤੇ ਇਕ ਮੁਹਿੰਮ ਚਲਾਈ ਗਈ, ਜਿਸ ‘ਚ ਕਈ ਲੋਕਾਂ ਨੇ ਪੈਗੰਬਰ ‘ਤੇ ਟਿੱਪਣੀ ਕਰਨ ‘ਤੇ ਯਾਦਵ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਜਿਸ ਤੋ ਬਾਅਦ ਅਰੁਣ ਯਾਦਵ ‘ਤੇ ਇਹ ਕਾਰਵਾਈ ਕੀਤੀ ਗਈ।
----------- Advertisement -----------
ਭਾਜਪਾ ਨੇ ਹਰਿਆਣਾ ਦੇ ਆਈਟੀ ਸੈੱਲ ਇੰਚਾਰਜ ਅਰੁਣ ਯਾਦਵ ਨੂੰ ਪਾਰਟੀ ‘ਚੋਂ ਕੱਢਿਆ
Published on
----------- Advertisement -----------
----------- Advertisement -----------











