ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੰਗਲਵਾਰ ਨੂੰ ਲੋਕ ਸਭਾ ਚੋਣਾਂ ਲਈ ਤਿੰਨ ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ ਕੀਤੀ। ਇਸ ਵਿੱਚ ਰਾਜਸਥਾਨ ਤੋਂ ਦੋ ਅਤੇ ਮਨੀਪੁਰ ਤੋਂ ਇੱਕ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।
ਦੱਸ ਦਈਏ ਕਿ ਪਾਰਟੀ ਨੇ ਰਾਜਸਥਾਨ ਦੇ ਦੌਸਾ ਤੋਂ ਕਨ੍ਹਈਆ ਲਾਲ ਮੀਨਾ ਅਤੇ ਕਰੌਲੀ-ਧੌਲਪੁਰ ਲੋਕ ਸਭਾ ਸੀਟ ਤੋਂ ਇੰਦੂ ਦੇਵੀ ਜਾਟਵ ਨੂੰ ਉਮੀਦਵਾਰ ਬਣਾਇਆ ਹੈ।













