December 13, 2024, 3:28 pm
----------- Advertisement -----------
HomeNewsBreaking Newsਦੁਨੀਆ ਦੇ ਸਭ ਤੋਂ ਤਾਕਤਵਰ ​​ਬਾਡੀ ਬਿਲਡਰ ਦੀ ਮੌਤ; 36 ਸਾਲ ਦੀ...

ਦੁਨੀਆ ਦੇ ਸਭ ਤੋਂ ਤਾਕਤਵਰ ​​ਬਾਡੀ ਬਿਲਡਰ ਦੀ ਮੌਤ; 36 ਸਾਲ ਦੀ ਉਮਰ ‘ਚ ਪਿਆ ਦਿਲ ਦਾ ਦੌਰਾ

Published on

----------- Advertisement -----------

ਦੁਨੀਆ ਦੇ ਸਭ ਤੋਂ ਤਾਕਤਵਰ ​​ਬਾਡੀ ਬਿਲਡਰ ਦੇ ਨਾਂ ਨਾਲ ਮਸ਼ਹੂਰ ਇਲਿਆ ‘ਗੋਲੇਮ’ ਯੇਫਿਮਚਿਕ ਦੀ 36 ਸਾਲ ਦੀ ਉਮਰ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ 6 ਸਤੰਬਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਕੋਮਾ ‘ਚ ਚਲੇ ਗਏ ਸਨ।
ਕੁਝ ਦਿਨਾਂ ਬਾਅਦ 11 ਸਤੰਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ।
ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ, ‘ਮੈਂ ਸਾਰਾ ਸਮਾਂ ਪ੍ਰਾਰਥਨਾ ਕਰਦੀ ਰਹੀ। ਮੈਂ ਹਰ ਦਿਨ ਉਸ ਨਾਲ ਬਿਤਾਇਆ। ਉਸ ਦਾ ਦਿਲ ਦੋ ਦਿਨ ਤੱਕ ਧੜਕਦਾ ਰਿਹਾ ਪਰ ਡਾਕਟਰ ਨੇ ਮੈਨੂੰ ਇਹ ਭਿਆਨਕ ਖ਼ਬਰ ਦਿੱਤੀ ਕਿ ਉਸ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਮੈਂ ਹਮਦਰਦੀ ਪ੍ਰਗਟ ਕਰਨ ਲਈ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਇਹ ਮਹਿਸੂਸ ਕਰਨਾ ਹੀ ਦਿਲ ਨੂੰ ਛੂ ਲੈਣ ਵਾਲਾ ਹੈ ਕਿ ਮੈਂ ਇਸ ਸੰਸਾਰ ਵਿੱਚ ਇਕੱਲੀ ਨਹੀਂ ਹਾਂ, ਮੈਨੂੰ ਬਹੁਤ ਸਾਰੇ ਲੋਕਾਂ ਤੋਂ ਮਦਦ ਅਤੇ ਸਮਰਥਨ ਮਿਲ ਰਿਹਾ ਹੈ।
ਦੱਸ ਦਈਏ ਕਿ ਇਲਿਆ ਨੇ ਕਦੇ ਵੀ ਕਿਸੇ ਪੇਸ਼ੇਵਰ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲਿਆ, ਪਰ ਇਸ ਬੇਲਾਰੂਸੀ ਬਾਡੀ ਬਿਲਡਰ ਦੀ ਸੋਸ਼ਲ ਮੀਡੀਆ ‘ਤੇ ਬਹੁਤ ਵੱਡੀ ਫੈਨ ਫਾਲੋਇੰਗ ਸੀ। ਉਹ ਲਗਾਤਾਰ ਆਪਣੇ ਪ੍ਰਸ਼ੰਸਕਾਂ ਨਾਲ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ‘ਦਿ ਮਿਊਟੈਂਟ’ ਉਪਨਾਮ ਵੀ ਕਮਾਇਆ।
ਜਾਣਕਾਰੀ ਮੁਤਾਬਕ ਇਲਿਆ ਆਪਣੇ ਸਰੀਰ ਨੂੰ ਬਰਕਰਾਰ ਰੱਖਣ ਲਈ ਦਿਨ ‘ਚ 7 ਵਾਰ ਖਾਣਾ ਖਾਂਦੇ ਸੀ ਅਤੇ 16,500 ਕੈਲੋਰੀ ਦੀ ਖਪਤ ਕਰਦੇ ਸੀ। ਇਸ ਵਿੱਚ 2.5 ਕਿਲੋਗ੍ਰਾਮ ਸਟੀਕ ਅਤੇ ਸੁਸ਼ੀ ਦੇ 108 ਟੁਕੜੇ ਸ਼ਾਮਲ ਸਨ। ਉਨ੍ਹਾਂ ਦਾ ਵਜ਼ਨ 340 ਪੌਂਡ ਸੀ ਅਤੇ ਕੱਦ 6 ਫੁੱਟ 1 ਇੰਚ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੁਸ਼ਪਾ-2 ਦੇ ਅਦਾਕਾਰ ਅੱਲੂ ਅਰਜੁਨ ਗ਼ੈਰ ਇਰਾਦਾ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ

ਪੁਸ਼ਪਾ-2 ਨੂੰ ਲੈ ਕੇ ਲਗਾਤਾਰ ਚਰਚਾ 'ਚ ਰਹਿਣ ਵਾਲਾ ਅੱਲੂ ਅਰਜੁਨ (Allu Arjun )...

10 ਦਿਨ ਸਜ਼ਾ ਕੀਤੀ ਪੂਰੀ, ਸ੍ਰੀ ਆਕਾਲ ਤਖਤ ਸਾਹਿਬ ਨਤਮਸਤਕ ਹੋਣਗੇ ਸੁਖਬੀਰ ਬਾਦਲ, ਕੀ ਹੈ ਅੱਗੇ ਦੀ ਰਣਨੀਤੀ ?

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਬਾਦਲ ਅਤੇ ਹੋਰ ਆਗੂਆਂ ਨੂੰ ਧਾਰਮਿਕ ਸਜ਼ਾ ਵਜੋਂ...

ਨਾਮਜ਼ਦਗੀ ਦੇ ਆਖਰੀ ਦਿਨ ਪਤਨੀ ਨੂੰ ਸਕੂਟਰ ‘ਤੇ ਬਿਠਾ ਕੇ ਕਾਗਜ਼ ਭਰਨ ਪਹੁੰਚੇ MLA ਗੁਰਪ੍ਰੀਤ ਗੋਗੀ

ਪੰਜਾਬ ਵਿੱਚ 21 ਦਸੰਬਰ ਨੂੰ ਨਗਰ ਨਿਗਮ ਚੋਣਾਂ ਲਈ ਵੋਟਾਂ ਪੈਣਗੀਆਂ। ਚੋਣਾਂ ਲਈ ਨਾਮਜ਼ਦਗੀਆਂ...

ਨਾਮਜ਼ਦਗੀ ਭਰਨ ਦਾ ਆਖਰੀ ਦਿਨ, 22 IAS ਅਬਜ਼ਰਵਰ ਤਾਇਨਾਤ, ਇਨ੍ਹਾਂ 5 ਸ਼ਹਿਰਾਂ ਵਿੱਚ 21 ਨੂੰ ਹੋਵੇਗੀ ਵੋਟਿੰਗ

ਪੰਜਾਬ ਵਿੱਚ 21 ਦਸੰਬਰ ਨੂੰ ਹੋਣ ਵਾਲੀਆਂ ਪੰਜ ਨਗਰ ਨਿਗਮਾਂ ਅਤੇ 44 ਨਗਰ ਕੌਂਸਲਾਂ...

ਕਿਸਾਨਾਂ ਦੇ ਹੱਕ ਚ ਆਏ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕਿਹਾ, ਜਲਦ ਕਰੇ ਕੇਂਦਰ ਮਸਲੇ ਦਾ ਹੱਲ

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ...

ਕਿਸਾਨ ਆਗੂ ਡੱਲੇਵਾਲ ਦੀ ਹਾਲਤ ਚਿੰਤਾਜਨਕ, ਹੁਣ ਅਮਰੀਕਾ ਤੋਂ ਆਏ ਡਾਕਟਰ ਕਰਨਗੇ ਇਲਾਜ

ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਡੱਲੇਵਾਲ ਦੀ ਹਾਲਤ ਹੁਣ ਕਾਫ਼ੀ ਚਿੰਤਾਜਨਕ ਹੋ ਚੁੱਕੀ...

ਨਾਮਜ਼ਦਗੀਆਂ ਭਰਨ ਨੂੰ ਲੈਕੇ ਹੋਇਆ ਖੂਬ ਹੰਗਾਮਾ,ਖੋਹੇ ਇੱਕ ਦੂਜੇ ਦੇ ਕਾਗਜ਼

 ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ ਹੈ। ਪੰਜਾਬ ਪੁਲਿਸ ਵਲੋਂ...

ਚੌੜਾ ਮਾਮਲੇ ਚ ਪੁਲਿਸ ਨੇ ਲਗਾਏ ਐਸਜੀਪੀਸੀ ਤੇ ਗੰਭੀਰ ਇਲਜ਼ਾਮ,ਜਾਣੋਂ ਕਿਉੰ ਉਲਝ ਰਹੀ ਤਾਣੀ

 ਪੰਜਾਬ ਪੁਲਿਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਹ...

ਵਿਗੜ ਰਹੀ ਕਿਸਾਨ ਆਗੂ ਡੱਲੇਵਾਲ ਦੀ ਸਿਹਤ, ਡਾਕਟਰਾਂ ਨੂੰ ਇਹ ਡਰ!, ਜਥੇਬੰਦੀਆਂ ਨੇ ਲਗਾਏ ਇਲਜ਼ਾਮ

ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਅੱਜ...