ਬ੍ਰਿਟੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਬਰਮਿੰਘਮ ਨੇ ਖੁਦ ਨੂੰ ਦੀਵਾਲੀਆ ਐਲਾਨ ਦਿੱਤਾ ਹੈ। ਲਗਭਗ 79 ਅਰਬ ਰੁਪਏ ਤਨਖਾਹ ਦੇ ਦਾਅਵਿਆਂ ਦੇ ਨਾਲ ਗੈਰ-ਜ਼ਰੂਰੀ ਖਰਚਿਆਂ ‘ਤੇ ਵੀ ਪਾਬੰਦੀ ਲਗਾਈ ਗਈ ਹੈ।
ਲਗਭਗ 11 ਲੱਖ ਦੀ ਆਬਾਦੀ ਵਾਲੇ ਇਸ ਸ਼ਹਿਰ ਨੇ ਆਪਣੇ ਆਪ ਨੂੰ ਦੀਵਾਲੀਆ ਘੋਸ਼ਿਤ ਕਰਨ ਤੋਂ ਬਾਅਦ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਖਰਚਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਸ਼ਹਿਰ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖਾਹਾਂ ’ਤੇ ਵੀ ਰੋਕ ਲੱਗੀ ਹੋਈ ਹੈ। ਬਰਮਿੰਘਮ ਸਿਟੀ ਕੌਂਸਲ ਦੇ ਅਧਿਕਾਰੀਆਂ ਨੇ ਇੱਕ ਨੋਟਿਸ ਜਾਰੀ ਕਰਕੇ ਕਿਹਾ ਹੈ ਕਿ ਅਰਬਾਂ ਰੁਪਏ ਦੇ ਸਾਲਾਨਾ ਬਜਟ ਘਾਟੇ ਕਾਰਨ ਇਹ ਵੱਡਾ ਕਦਮ ਚੁੱਕਣਾ ਪਿਆ ਹੈ।
ਕੌਂਸਲ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਵਿੱਚ ਕਰੀਬ 109 ਮਿਲੀਅਨ ਡਾਲਰ ਦਾ ਘਾਟਾ ਹੈ। ਇਸ ਤੋਂ ਇਲਾਵਾ, ਉਹ £650 ਮਿਲੀਅਨ ਤੋਂ £760 ਮਿਲੀਅਨ ਤੱਕ ਦੇ ਤਨਖਾਹ ਦੇ ਦਾਅਵਿਆਂ ਦਾ ਵੀ ਸਾਹਮਣਾ ਕਰ ਰਿਹਾ ਹੈ। ਕੌਂਸਲ ਦੇ ਡਿਪਟੀ ਲੀਡਰ ਸ਼ੈਰਨ ਥਾਮਸਨ ਨੇ ਕਿਹਾ ਕਿ ਇਹ ਮੁੱਦਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਕੌਂਸਲ ਇਸ ਨੂੰ ਲੈ ਕੇ ਲਗਾਤਾਰ ਚਿੰਤਤ ਹੈ।
ਬਰਮਿੰਘਮ ਸਿਟੀ ਕੌਂਸਲ ਵੱਲੋਂ ਜਾਰੀ 114 ਨੋਟਿਸਾਂ ਵਿੱਚ ਕਿਹਾ ਗਿਆ ਕਿ ਸ਼ਹਿਰ ਵਿੱਚ ਗਰੀਬੀ ਵਰਗੇ ਹਾਲਾਤ ਹਨ ਅਤੇ ਆਰਥਿਕ ਸਥਿਤੀ ਨਾਂਹ-ਪੱਖੀ ਬਣੀ ਹੋਈ ਹੈ। ਤਨਖਾਹ ਦੇ ਦਾਅਵੇ ਲਗਭਗ $954 ਮਿਲੀਅਨ ਦੇ ਹਨ। ਕੌਂਸਲ ਕੋਲ ਇਸ ਖਰਚੇ ਨੂੰ ਚੁੱਕਣ ਲਈ ਲੋੜੀਂਦੇ ਸਾਧਨ ਨਹੀਂ ਹਨ। ਵਿੱਤੀ ਸਾਲ 2023-24 ਲਈ ਸ਼ਹਿਰ ਨੂੰ ਲਗਭਗ $109 ਮਿਲੀਅਨ ਦਾ ਨੁਕਸਾਨ ਹੋਣ ਦੀ ਵੀ ਉਮੀਦ ਹੈ। ਕੌਂਸਲ ਦੇ ਡਿਪਟੀ ਲੀਡਰ ਸ਼ੈਰਨ ਥਾਮਸਨ ਨੇ ਇਸ ਸਥਿਤੀ ਲਈ ਬ੍ਰਿਟੇਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
----------- Advertisement -----------
ਬ੍ਰਿਟੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਬਰਮਿੰਘਮ ਕਿਉਂ ਹੋਇਆ ਦੀਵਾਲੀਆ? ਸਾਹਮਣੇ ਆਇਆ ਹੈਰਾਨੀਜਨਕ ਕਾਰਨ
Published on
----------- Advertisement -----------

----------- Advertisement -----------