ਬ੍ਰਿਟਿਸ਼ ਭੌਤਿਕ ਵਿਗਿਆਨੀ ਪੀਟਰ ਹਿਗਸ ਦਾ ਦਿਹਾਂਤ ਹੋ ਗਿਆ ਹੈ। ਉਹ 94 ਸਾਲ ਦੇ ਸਨ। ਉਨ੍ਹਾਂ ਨੇ ਹਿਗਸ-ਬੋਸੋਨ ਕਣ ਅਰਥਾਤ ਗੌਡ ਪਾਰਟੀਕਲ ਦੀ ਖੋਜ ਕੀਤੀ ਸੀ। ਇਸ ਦੇ ਤਹਿਤ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਬਿਗ ਬੈਂਗ ਤੋਂ ਬਾਅਦ ਬ੍ਰਹਿਮੰਡ ਕਿਵੇਂ ਬਣਿਆ। ਉਨ੍ਹਾਂ ਦਿਖਾਇਆ ਕਿ ਕਿਵੇਂ ਬੋਸੋਨ ਇਸ ਬ੍ਰਹਿਮੰਡ ਨੂੰ ਜੋੜਕੇ ਰੱਖਦੇ ਹਨ। ਇਸਦੇ ਲਈ ਉਨ੍ਹਾਂ ਨੂੰ 2013 ਵਿੱਚ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਸੀ।
ਉਨ੍ਹਾਂ ਦੀ ਮੌਤ ਬਾਰੇ ਜਾਣਕਾਰੀ ਦਿੰਦਿਆਂ ਐਡਿਨਬਰਗ ਯੂਨੀਵਰਸਿਟੀ ਨੇ ਦੱਸਿਆ ਕਿ ਪੀਟਰ ਨੇ ਬੀਮਾਰੀ ਤੋਂ ਬਾਅਦ 8 ਅਪ੍ਰੈਲ ਨੂੰ ਆਪਣੇ ਘਰ ਆਖਰੀ ਸਾਹ ਲਿਆ। ਉਹ ਕਈ ਸਾਲਾਂ ਤੋਂ ਇਸ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਹੇ ਸਨ।
ਦੱਸ ਦਈਏ ਕਿ 1997 ਵਿੱਚ ਉਨ੍ਹਾਂ ਨੂੰ ਸਿਧਾਂਤਕ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਡੀਰਾਕ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਉਸੇ ਸਾਲ ਯੂਰਪੀਅਨ ਭੌਤਿਕ ਵਿਗਿਆਨ ਕਮੇਟੀ ਨੇ ਉਨ੍ਹਾਂ ਨੂੰ ਉੱਚ ਊਰਜਾ ਅਤੇ ਕਣ ਊਰਜਾ ਲਈ ਸਨਮਾਨਿਤ ਕੀਤਾ। 2004 ਵਿੱਚ, ਵੁਲਫ ਫਾਊਂਡੇਸ਼ਨ ਨੇ ਹਿਗਜ਼ ਨੂੰ ਭੌਤਿਕ ਵਿਗਿਆਨ ਵਿੱਚ ਵੋਲਫ ਪੁਰਸਕਾਰ ਦਿੱਤਾ।
----------- Advertisement -----------
ਨੋਬਲ ਪੁਰਸਕਾਰ ਵਿਜੇਤਾ ਬ੍ਰਿਟਿਸ਼ ਵਿਗਿਆਨੀ ਪੀਟਰ ਹਿਗਸ ਦਾ 94 ਸਾਲ ਦੀ ਉਮਰ ‘ਚ ਦਿਹਾਂਤ
Published on
----------- Advertisement -----------
----------- Advertisement -----------












