ਰਾਜਧਾਨੀ ਦਿੱਲੀ ਦੀਆਂ ਨਗਰ ਨਿਗਮ ਚੋਣਾਂ ਦੇ ਨਤੀਜੇ ਲਗਭਗ ਤੈਅ ਹੋ ਚੁੱਕੇ ਹਨ। ਹੁਣ ਤੱਕ ਦੇ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ ਦਿੱਲੀ ਨਗਰ ਨਿਗਮ ਚੋਣਾਂ ਜਿੱਤਦੀ ਨਜ਼ਰ ਆ ਰਹੀ ਹੈ। ਇਸ ਵਾਰ ਜਿੱਥੇ ਚੋਣਾਂ ਵਿੱਚ ਕਰੋੜਪਤੀ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ, ਉੱਥੇ ਹੀ ਦੋ ਉਮੀਦਵਾਰ ਅਜਿਹੇ ਹਨ ਜਿਨ੍ਹਾਂ ਕੋਲ ਕੁੱਲ ਜਾਇਦਾਦ ਦੇ ਨਾਂ ’ਤੇ 1 ਰੁਪਏ ਵੀ ਨਹੀਂ ਹੈ।
ਜੀ ਹਾਂ, ਐਮਸੀਡੀ ਚੋਣਾਂ 2022 ਵਿੱਚ ਦੋ ਅਜਿਹੇ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ ਜ਼ੀਰੋ ਰੁਪਏ ਹੈ। ਦੱਖਣੀ-ਪੱਛਮੀ ਜ਼ਿਲ੍ਹੇ ਦੇ ਵਾਰਡ 123 ਕਕਰੋਲਾ ਦੀ ਉਮੀਦਵਾਰ ਰੀਟਾ ਉਨ੍ਹਾਂ ਵਿੱਚੋਂ ਇੱਕ ਹੈ। ਆਜ਼ਾਦ ਉਮੀਦਵਾਰ ਰੀਟਾ ਨੇ ਚੋਣ ਹਲਫ਼ਨਾਮੇ ਵਿੱਚ ਆਪਣੀ ਕੁੱਲ ਜਾਇਦਾਦ ਜ਼ੀਰੋ ਦੱਸੀ ਹੈ। ਇਸ ਦੇ ਨਾਲ ਹੀ ਇਸੇ ਜ਼ਿਲ੍ਹੇ ਦੇ ਵਾਰਡ 130 ਦਵਾਰਕਾ-ਸੀ ਤੋਂ ਆਜ਼ਾਦ ਉਮੀਦਵਾਰ ਬੀਨਾ ਦੇਵੀ ਕੋਲ ਵੀ ਜਾਇਦਾਦ ਦੇ ਨਾਂ ‘ਤੇ ਇਕ ਰੁਪਿਆ ਵੀ ਨਹੀਂ ਹੈ।
ਇਸ ਤੋਂ ਇਲਾਵਾ ਕਾਂਗਰਸ ਉਮੀਦਵਾਰ ਪੰਕਜ ਪ੍ਰਹਿਲਾਲ ਰਾਣਾ ਨੇ ਪੁਰਸ਼ ਉਮੀਦਵਾਰਾਂ ਵਿੱਚੋਂ ਸਭ ਤੋਂ ਘੱਟ ਜਾਇਦਾਦ ਦਿਖਾਈ ਹੈ। ਚੋਣ ਹਲਫ਼ਨਾਮੇ ਅਨੁਸਾਰ ਦਿੱਲੀ ਕੇਂਦਰੀ ਜ਼ਿਲ੍ਹੇ ਦੇ ਵਾਰਡ- 70 ਸ਼ਾਸਤਰੀ ਨਗਰ ਤੋਂ ਉਮੀਦਵਾਰ ਰਾਣਾ ਕੋਲ ਕੁੱਲ 2,517 ਰੁਪਏ ਦੀ ਜਾਇਦਾਦ ਹੈ, ਇੰਨਾ ਹੀ ਨਹੀਂ ਉਨ੍ਹਾਂ ‘ਤੇ 3,07,000 ਰੁਪਏ ਦਾ ਕਰਜ਼ਾ ਵੀ ਹੈ।
----------- Advertisement -----------
ਐਮਸੀਡੀ ਚੋਣਾਂ 2022 ‘ਚ ਦੋ ਉਮੀਦਵਾਰ ਅਜਿਹੇ ਵੀ,ਜਿਨ੍ਹਾਂ ਕੋਲ ਜਾਇਦਾਦ ਦੇ ਨਾਂ ‘ਤੇ 1 ਰੁਪਿਆ ਵੀ ਨਹੀਂ
Published on
----------- Advertisement -----------
----------- Advertisement -----------












