ਇੰਟੈੱਲ ਇੰਡੀਆ ਦੇ ਸਾਬਕਾ ‘ਕੰਟਰੀ ਹੈੱਡ’ ਅਵਤਾਰ ਸੈਣੀ ਦੀ ਮਹਾਰਾਸ਼ਟਰ ਦੇ ਨਵੀਂ ਮੁੰਬਈ ‘ਚ ਸਾਈਕਲ ਚਲਾਉਂਦੇ ਸਮੇਂ ਤੇਜ਼ ਰਫਤਾਰ ਕੈਬ ਦੀ ਟੱਕਰ ਨਾਲ ਮੌਤ ਹੋ ਗਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਹ ਹਾਦਸਾ ਬੁੱਧਵਾਰ ਸਵੇਰੇ ਕਰੀਬ 5.50 ਵਜੇ ਵਾਪਰਿਆ ਜਦੋਂ ਸੈਣੀ (68) ਆਪਣੇ ਦੋਸਤਾਂ ਨਾਲ ਨੇਰੂਲ ਇਲਾਕੇ ਦੇ ਪਾਮ ਬੀਚ ਰੋਡ ‘ਤੇ ਸਾਈਕਲ ਚਲਾ ਰਹੇ ਸਨ।
ਪੁਲਸ ਨੇ ਦੱਸਿਆ ਕਿ ਨਵੀਂ ਮੁੰਬਈ ‘ਚ ਬੁੱਧਵਾਰ ਸਵੇਰੇ ਇਕ ਤੇਜ਼ ਰਫਤਾਰ ਕਾਰ ਨੇ ਅਵਤਾਰ ਸੈਣੀ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਹ ਬੁੱਧਵਾਰ ਸਵੇਰੇ ਕਰੀਬ 5.50 ਵਜੇ ਨੇਰੂਲ ਇਲਾਕੇ ਦੇ ਪਾਮ ਬੀਚ ਰੋਡ ‘ਤੇ ਸਾਈਕਲ ਚਲਾ ਰਿਹਾ ਸੀ। ਉਹ ਹੋਰ ਸਾਈਕਲ ਸਵਾਰਾਂ ਨਾਲ ਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਟੈਕਸੀ ਨੇ ਅਵਤਾਰ ਸੈਣੀ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ।
ਜ਼ਖਮੀ ਹਾਲਤ ‘ਚ ਉਸ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਤੋਂ ਬਾਅਦ ਆਰਪੀ ਟੈਕਸੀ ਡਰਾਈਵਰ ਨੂੰ ਸਾਈਕਲ ਸਵਾਰਾਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਮੌਤ ਦਾ ਕਾਰਨ ਬਣਨ ਦਾ ਕੇਸ ਦਰਜ ਕਰ ਲਿਆ ਗਿਆ ਹੈ।
----------- Advertisement -----------
intel India ਦੇ ਸਾਬਕਾ ਚੀਫ਼ ਅਵਤਾਰ ਸੈਣੀ ਦੀ ਸੜਕ ਹਾਦਸੇ ‘ਚ ਮੌ+ਤ, ਤੇਜ਼ ਰਫਤਾਰ ਕੈਬ ਨੇ ਮਾਰੀ ਟੱਕਰ
Published on
----------- Advertisement -----------
----------- Advertisement -----------












