ਅਹਿਮਦਾਬਾਦ, 9 ਮਾਰਚ 2023 – ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਚੌਥਾ ਅਤੇ ਆਖਰੀ ਟੈਸਟ ਅਹਿਮਦਾਬਾਦ ਦੇ ਦੁਨੀਆ ਦੇ ਸਭ ਤੋਂ ਵੱਡੇ ਨਰਿੰਦਰ ਮੋਦੀ ਸਟੇਡੀਅਮ ‘ਚ ਸ਼ੁਰੂ ਹੋਣ ਵਾਲਾ ਹੈ।
ਇਸ ਮੈਚ ਦਾ ਟਾਸ ਸਵੇਰੇ 9 ਵਜੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਦੀ ਮੌਜੂਦਗੀ ‘ਚ ਹੋਵੇਗਾ। ਇਸ ਦੇ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਟੇਡੀਅਮ ਪਹੁੰਚ ਚੁੱਕੇ ਹਨ। ਮੈਚ ਦੌਰਾਨ ਪੀਐਮ ਮੋਦੀ ਅਤੇ ਆਸਟਰੇਲੀਆ ਦੇ ਪੀਐਮ ਐਂਥਨੀ ਅਲਬਾਨੀਜ਼ ਨਾਲ ਕੁਮੈਂਟਰੀ ਵੀ ਕਰਨਗੇ।
ਅਹਿਮਦਾਬਾਦ ਦਾ ਕ੍ਰਿਕਟ ਸਟੇਡੀਅਮ ਦੁਨੀਆ ਦਾ ਸਭ ਤੋਂ ਵੱਡਾ ਦਰਸ਼ਕਾਂ ਦੀ ਸਮਰੱਥਾ ਵਾਲਾ ਸਟੇਡੀਅਮ ਹੈ। ਇਸ ਵਿੱਚ 1.32 ਲੱਖ ਦਰਸ਼ਕ ਬੈਠ ਸਕਦੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮੈਚ ਦੌਰਾਨ ਇੱਕ ਦਿਨ ਵਿੱਚ ਸਭ ਤੋਂ ਵੱਧ ਦਰਸ਼ਕਾਂ ਦੀ ਗਿਣਤੀ ਦਾ ਵਿਸ਼ਵ ਰਿਕਾਰਡ ਵੀ ਬਣ ਸਕਦਾ ਹੈ।
ਮੌਜੂਦਾ ਵਿਸ਼ਵ ਰਿਕਾਰਡ ਮੈਲਬੌਰਨ ਕ੍ਰਿਕਟ ਗਰਾਊਂਡ (ਆਸਟ੍ਰੇਲੀਆ) ਦੇ ਨਾਂ ਹੈ। 2014 ਵਿੱਚ ਏਸ਼ੇਜ਼ ਸੀਰੀਜ਼ ਦੇ ਮੈਚ ਦੌਰਾਨ ਇੱਕ ਦਿਨ ਵਿੱਚ 91,112 ਦਰਸ਼ਕ ਸਨ।












