ਹਰਿਆਣਾ ਪੁਲਿਸ ਦੇ ਵੱਧ ਭਾਰ ਵਾਲੇ ਅਤੇ ਵੱਡੇ ਢਿੱਡ ਵਾਲੇ ਅਧਿਕਾਰੀ ਅਤੇ ਕਰਮਚਾਰੀ ਹੁਣ ਫੀਲਡ ਦੀ ਬਜਾਏ ਪੁਲਿਸ ਲਾਈਨ ਵਿੱਚ ਤਾਇਨਾਤ ਹੋਣਗੇ। ਪੁਲਿਸ ਲਾਈਨ ਵਿੱਚ ਇਹ ਅਧਿਕਾਰੀ ਅਤੇ ਕਰਮਚਾਰੀ ਕਸਰਤ ਰਾਹੀਂ ਆਪਣਾ ਭਾਰ ਘਟਾਉਣ ਦੇ ਨਾਲ-ਨਾਲ ਆਪਣੇ ਆਪ ਨੂੰ ਫਿੱਟ ਰੱਖਣਗੇ, ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਫੀਲਡ ਵਿੱਚ ਤਾਇਨਾਤੀ ਮਿਲੇਗੀ। ਇਸ ਸਬੰਧ ਵਿੱਚ ਰਾਜ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ ਨੂੰ ਲਿਖਤੀ ਨਿਰਦੇਸ਼ ਜਾਰੀ ਕੀਤੇ ਹਨ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਪੁਲੀਸ ਮੁਲਾਜ਼ਮਾਂ ਦਾ ਭਾਰ ਵਧਿਆ ਹੈ ਅਤੇ ਜਾਂ ਫਿਰ ਲਗਾਤਾਰ ਵੱਧ ਰਿਹਾ ਹੈ, ਉਨ੍ਹਾਂ ਦੀ ਪੁਲੀਸ ਲਾਈਨ ਵਿੱਚ ਬਦਲੀ ਕੀਤੀ ਜਾਵੇ। ਉਨ੍ਹਾਂ ਦੇ ਠੀਕ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਪੁਲੀਸ ਲਾਈਨ ਤੋਂ ਹਟਾ ਕੇ ਹੋਰ ਥਾਵਾਂ ’ਤੇ ਤਾਇਨਾਤ ਕੀਤਾ ਜਾਵੇਗਾ। ਨਿਰਦੇਸ਼ ਜਾਰੀ ਅਨਿਲ ਵਿੱਜ ਦਾ ਕਹਿਣਾ ਹੈ ਕਿ ਅਪਰਾਧਾਂ ਨੂੰ ਨੱਥ ਪਾਉਣ ਲਈ ਪੁਲਿਸ ਮੁਲਾਜ਼ਮਾਂ ਦੀ ਫਿਟਨੈਸ ਬਹੁਤ ਜ਼ਰੂਰੀ ਹੈ, ਜਿਸ ਨੂੰ ਮੁੱਖ ਰੱਖਦਿਆਂ ਇਹ ਹਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਸੂਬੇ ਨੂੰ ਅਪਰਾਧ ਮੁਕਤ ਬਣਾਇਆ ਜਾ ਸਕੇ।
----------- Advertisement -----------
ਮੋਟੇ ਅਤੇ ਅਨਫਿੱਟ ਪੁਲਿਸ ਅਧਿਕਾਰੀ ਹੁਣ ਹਰਿਆਣਾ ‘ਚ ਨਹੀਂ ਆਉਣਗੇ ਨਜ਼ਰ! ਸਰਕਾਰ ਵੱਲੋਂ ਨਿਰਦੇਸ਼ ਜਾਰੀ
Published on
----------- Advertisement -----------

----------- Advertisement -----------