August 12, 2026, 6:14 pm
----------- Advertisement -----------
HomeNewsLatest Newsਅਗਨੀਪਥ ਸਕੀਮ ਨੂੰ ਚੁਣੌਤੀ ਦੇਣ ਵਾਲੀਆਂ ਸਾਰੀਆਂ ਪਟੀਸ਼ਨਾਂ ਹਾਈਕੋਰਟ ਵੱਲੋਂ ਖਾਰਜ

ਅਗਨੀਪਥ ਸਕੀਮ ਨੂੰ ਚੁਣੌਤੀ ਦੇਣ ਵਾਲੀਆਂ ਸਾਰੀਆਂ ਪਟੀਸ਼ਨਾਂ ਹਾਈਕੋਰਟ ਵੱਲੋਂ ਖਾਰਜ

Published on

----------- Advertisement -----------

ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਅਗਨੀਪਥ ਯੋਜਨਾ ਨੂੰ ਚੁਣੌਤੀ ਦੇਣ ਵਾਲੀਆਂ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਅਗਨੀਪਥ ਯੋਜਨਾ ਫੌਜ ਦੀ ਬਿਹਤਰੀ ਅਤੇ ਰਾਸ਼ਟਰੀ ਹਿੱਤ ‘ਚ ਲਿਆ ਗਿਆ ਫੈਸਲਾ ਹੈ। ਇਸ ਲਈ ਅਦਾਲਤ ਵੱਲੋਂ ਸਰਕਾਰ ਦੇ ਫੈਸਲੇ ਵਿੱਚ ਦਖਲ ਦੇਣ ਦਾ ਕੋਈ ਕਾਰਨ ਨਹੀਂ ਹੈ।
ਦੱਸ ਦਈਏ ਕਿ ਅਗਨੀਪਥ ਸਕੀਮ 14 ਜੂਨ, 2022 ਨੂੰ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਤਹਿਤ ਸੈਨਾਵਾਂ ਵਿੱਚ ਨੌਜਵਾਨਾਂ ਦੀ ਭਰਤੀ ਲਈ ਨਵੇਂ ਨਿਯਮ ਦਿੱਤੇ ਗਏ ਹਨ। ਇਨ੍ਹਾਂ ਨਿਯਮਾਂ ਅਨੁਸਾਰ ਸਿਰਫ਼ 17½ ਸਾਲ ਤੋਂ 21 ਸਾਲ ਤੱਕ ਦੇ ਨੌਜਵਾਨ ਹੀ ਅਪਲਾਈ ਕਰ ਸਕਣਗੇ ਅਤੇ ਉਨ੍ਹਾਂ ਨੂੰ ਚਾਰ ਸਾਲ ਲਈ ਭਰਤੀ ਕੀਤਾ ਜਾਵੇਗਾ। ਇਸ ਯੋਜਨਾ ਦੇ ਐਲਾਨ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਨੌਜਵਾਨਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਕਈ ਥਾਵਾਂ ‘ਤੇ ਰੋਸ ਪ੍ਰਦਰਸ਼ਨ ਵੀ ਦੇਖਿਆ ਗਿਆ। ਇਨ੍ਹਾਂ ਦੇ ਮੱਦੇਨਜ਼ਰ ਸਰਕਾਰ ਨੇ ਭਰਤੀ ਲਈ ਉਮਰ ਹੱਦ 21 ਤੋਂ ਵਧਾ ਕੇ 23 ਸਾਲ ਕਰ ਦਿੱਤੀ। ਫਿਰ ਅਦਾਲਤ ਨੇ 15 ਦਸੰਬਰ 2022 ਨੂੰ ਪਟੀਸ਼ਨਕਰਤਾਵਾਂ ਅਤੇ ਕੇਂਦਰ ਸਰਕਾਰ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨਵਾਂਸ਼ਹਿਰ: ਔਨਲਾਈਨ ਗੇਮ ‘ਚ ਪੈਸੇ ਗੁਆਉਣ ਤੋਂ ਬਾਅਦ 3 ਦੋਸਤਾਂ ਨੇ ਖਾਦਾ ਜ਼ਹਿਰ, ਇੱਕ ਦੀ ਮੌਤ

ਨਵਾਂਸ਼ਹਿਰ ਦੇ ਗੜ੍ਹਪਧਾਣਾ ਪਿੰਡ ਤੋਂ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਤਿੰਨ ਦੋਸਤਾਂ ਨੇ...

ਚੰਡੀਗੜ੍ਹ ‘ਚ ਵਾਇਰਲ ਹੋਇਆ ‘ਪੈਸਿਆਂ ਦਾ ਲੰਗਰ’: 500 ਦੇ ਨੋਟ, ਬਰਗਰ ਤੇ ਕੋਲਡ ਡ੍ਰਿੰਕਸ ਵੰਡੇ

ਚੰਡੀਗੜ੍ਹ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ...

ਲੁਧਿਆਣਾ ’ਚ AAP ਕੌਂਸਲਰ ਦੇ ਪੁੱਤਰ ਨਾਲ ਕੁੱਟਮਾਰ, ਦੋਸਤ ਦੇ ਹਾਦਸੇ ਦਾ ਸਮਝੌਤਾ ਕਰਾਉਣ ਗਿਆ ਸੀ ਮੌਕੇ ’ਤੇ

ਲੁਧਿਆਣਾ ਵਿੱਚ ਸੜਕ ਹਾਦਸੇ ਤੋਂ ਬਾਅਦ ਪੈਦਾ ਹੋਇਆ ਵਿਵਾਦ ਉਸ ਸਮੇਂ ਹਿੰਸਕ ਹੋ ਗਿਆ,...

ਹਿਮਾਚਲ ‘ਚ ਦਰਦਨਾਕ ਹਾਦਸਾ: ਮ੍ਰਿਤਕ ਦੇਹ ਲੈ ਕੇ ਜਾ ਰਹੀ ਪਿਕਅੱਪ ਖੱਡ ‘ਚ ਡਿੱਗੀ, 4 ਮੌਤਾਂ

ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਮੰਗਲਵਾਰ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ।...

ਕੀਨੀਆ ਤੇ ਯੂਗਾਂਡਾ ‘ਚ ਫਸੇ ਤਿੰਨੋਂ ਨੌਜਵਾਨ ਬਚਾਏ, ਰੰਗ ਲਿਆਈਆਂ MP ਸਤਨਾਮ ਸੰਧੂ ਦੀਆਂ ਕੋਸ਼ਿਸ਼ਾਂ

ਕੀਨੀਆ ਵਿੱਚ ਫਸੇ ਤਿੰਨ ਭਾਰਤੀ ਨੌਜਵਾਨਾਂ ਦਾ ਸਫਲਤਾਪੂਰਵਕ ਰੈਸਕਿਊ ਕਰ ਲਿਆ ਗਿਆ ਹੈ। ਬੀਤੇ...

*ਐਨ.ਈ.ਈ.ਟੀ/ ਜੇ.ਈ.ਈ. ਵਿੱਚ ਸਫ਼ਲ ਅਤੇ ਜਮਾਤਾਂ ਵਿੱਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਮੈਡਲਾਂ ਨਾਲ ਕੀਤਾ ਸਨਮਾਨਤ

ਸੁਨਾਮ/ ਲੌਂਗੋਵਾਲ, 11 ਅਗਸਤ:ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਵਿੱਚ...

ਆਪ ਨੇ ਪੰਜਾਬ ਯੂਨੀਵਰਸਿਟੀ ਚੋਣਾਂ ਲਈ ਐਮਪੀ ਮੀਤ ਹੇਅਰ ਅਤੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੂੰ ਬਣਾਇਆ ਚੋਣ ਇੰਚਾਰਜ

ਚੰਡੀਗੜ੍ਹ, 11 ਅਗਸਤ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ...

ਫਰੀਦਪੁਰਾ ਨੌਗਾਜ਼ਾ ਵਿਖੇ 25 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ-ਆਫ-ਦ-ਆਰਟ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਬਣੇਗਾ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ/ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਅਗਸਤ, 2026:ਪੰਜਾਬ ਦੇ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ...