ਨੇਪਾਲ ਵਿੱਚ 6 ਲੋਕਾਂ ਸਮੇਤ ਇੱਕ ਹੈਲੀਕਾਪਟਰ ਲਾਪਤਾ ਹੋ ਗਿਆ ਹੈ। ਰਿਪੋਰਟਾਂ ਮੁਤਾਬਕ ਹੈਲੀਕਾਪਟਰ ਨੂੰ ਸੀਨੀਅਰ ਕੈਪਟਨ ਛੇਟ ਗੁਰੂਂਗ ਉਡਾ ਰਹੇ ਸਨ। ਉਨ੍ਹਾਂ ਤੋਂ ਇਲਾਵਾ ਜਹਾਜ਼ ‘ਚ 5 ਵਿਦੇਸ਼ੀ ਨਾਗਰਿਕ ਸਵਾਰ ਸਨ, ਜੋ ਮੈਕਸੀਕੋ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।
ਨੇਪਾਲ ਦੇ ਹਵਾਬਾਜ਼ੀ ਅਧਿਕਾਰੀਆਂ ਮੁਤਾਬਕ ਮਨਾਂਗ ਏਅਰ ਦੇ ਹੈਲੀਕਾਪਟਰ ਨੇ ਸਵੇਰੇ 10:04 ਵਜੇ ਸੁਕਰੀ ਤੋਂ ਕਾਠਮੰਡੂ ਲਈ ਉਡਾਣ ਭਰੀ। ਨੇਪਾਲ ਸਿਵਲ ਐਵੀਏਸ਼ਨ ਅਥਾਰਟੀ ਦੇ ਅਧਿਕਾਰੀ ਗਿਆਨੇਂਦਰ ਭੁੱਲ ਨੇ ਦੱਸਿਆ ਕਿ ਹੈਲੀਕਾਪਟਰ ਦਾ ਟੇਕਆਫ ਤੋਂ 10 ਮਿੰਟ ਬਾਅਦ ਸਵੇਰੇ 10:13 ਵਜੇ ਕੰਟਰੋਲ ਟਾਵਰ ਨਾਲ ਸੰਪਰਕ ਟੁੱਟ ਗਿਆ ਅਤੇ ਰਾਡਾਰ ਤੋਂ ਗਾਇਬ ਹੋ ਗਿਆ।
ਅਧਿਕਾਰੀਆਂ ਮੁਤਾਬਿਕ ਜਿਸ ਸਮੇਂ ਹੈਲੀਕਾਪਟਰ ਨਾਲ ਸੰਪਰਕ ਟੁੱਟਿਆ, ਉਹ 12,000 ਫੁੱਟ ਦੀ ਉਚਾਈ ‘ਤੇ ਉੱਡ ਰਿਹਾ ਸੀ। ਬਚਾਅ ਮਿਸ਼ਨ ਅਤੇ ਲਾਪਤਾ ਹੈਲੀਕਾਪਟਰ ਦਾ ਪਤਾ ਲਗਾਉਣ ਲਈ ਇੱਕ ਹੈਲੀਕਾਪਟਰ ਨੂੰ ਰਵਾਨਾ ਕੀਤਾ ਗਿਆ ਹੈ। ਲਾਪਤਾ ਹੈਲੀਕਾਪਟਰ ਦੀ ਆਖਰੀ ਲੋਕੇਸ਼ਨ ਲਾਮਜੁਰਾ ਪਾਸ ਦੇ ਨੇੜੇ ਦੱਸੀ ਜਾ ਰਹੀ ਹੈ।
----------- Advertisement -----------
ਨੇਪਾਲ ‘ਚ ਹੈਲੀਕਾਪਟਰ ਲਾਪਤਾ: 6 ਲੋਕ ਸਨ ਸਵਾਰ, ਤਲਾਸ਼ੀ ਮੁਹਿੰਮ ਜਾਰੀ
Published on
----------- Advertisement -----------
----------- Advertisement -----------












