ਹਾਂਗਕਾਂਗ ਵਿੱਚ ਸ਼ਨੀਵਾਰ ਤੋਂ ਕੋਵਿਡ-19 ਦੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਹੋ ਰਹੇ ਹਨ ਜਿਸ ਕਾਰਨ ਹਾਂਗਕਾਂਗ ਸਰਕਾਰ ਨੇ ਇਸ ਨਾਲ ਨਿਜਿੱਠਣ ਲਈ ਸਖ਼ਤੀ ਨਾਲ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਹਾਂਗਕਾਂਗ ਨੇ 21 ਜਨਵਰੀ ਤੱਕ ਭਾਰਤ ਅਤੇ ਸੱਤ ਹੋਰ ਦੇਸ਼ਾਂ ਤੋਂ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।
‘ਸਾਊਥ ਚਾਈਨਾ ਮਾਰਨਿੰਗ ਪੋਸਟ’ ਦੇ ਮੁਤਾਬਕ ਹਾਂਗਕਾਂਗ ਦੀ ਮੁੱਖ ਕਾਰਜਕਾਰੀ ਅਧਿਕਾਰੀ ਕੈਰੀ ਲੈਮ ਚੇਂਗ ਯੂਏਤ-ਨਗੋਰ ਨੇ ਕਿਹਾ ਕਿ ਭਾਰਤ, ਪਾਕਿਸਤਾਨ, ਆਸਟ੍ਰੇਲੀਆ, ਕੈਨੇਡਾ, ਫਰਾਂਸ, ਫਿਲੀਪੀਨ, ਯੂਕੇ ਅਤੇ ਅਮਰੀਕਾ ਤੋਂ ਯਾਤਰੀਆਂ ਦੀਆਂ ਉਡਾਣਾਂ ‘ਤੇ ਦੋ ਹਫ਼ਤਿਆਂ ਦੀ ਪਾਬੰਦੀ ਹੋਵੇਗੀ।











