October 6, 2026, 4:57 am
----------- Advertisement -----------
HomeNewsAutomobilesਕਾਲਕਾ-ਸ਼ਿਮਲਾ ਟ੍ਰੈਕ 'ਤੇ 5 ਟਰੇਨਾਂ ਦੀ ਆਵਾਜਾਈ ਸ਼ੁਰੂ, ਰੇਲਵੇ ਵੱਲੋਂ ਸਮਾਂ-ਸਾਰਣੀ ਜਾਰੀ

ਕਾਲਕਾ-ਸ਼ਿਮਲਾ ਟ੍ਰੈਕ ‘ਤੇ 5 ਟਰੇਨਾਂ ਦੀ ਆਵਾਜਾਈ ਸ਼ੁਰੂ, ਰੇਲਵੇ ਵੱਲੋਂ ਸਮਾਂ-ਸਾਰਣੀ ਜਾਰੀ

Published on

----------- Advertisement -----------

ਸ਼ਿਮਲਾ ਲਈ ਰੇਲ ਸੇਵਾ 84 ਦਿਨਾਂ ਬਾਅਦ ਦੁਬਾਰਾ ਸ਼ੁਰੂ ਹੋ ਗਈ ਹੈ। ਇਸ ਦੇ ਮੱਦੇਨਜ਼ਰ ਰੇਲਵੇ ਬੋਰਡ ਨੇ ਕਾਲਕਾ-ਸ਼ਿਮਲਾ ਰੂਟ ‘ਤੇ ਟਰੇਨਾਂ ਦੀ ਆਵਾਜਾਈ ਲਈ ਨਵੀਂ ਸਮਾਂ ਸਾਰਣੀ ਜਾਰੀ ਕੀਤੀ ਹੈ। ਫਿਲਹਾਲ ਇਸ ਟ੍ਰੈਕ ‘ਤੇ 5 ਟਰੇਨਾਂ ਚੱਲ ਰਹੀਆਂ ਹਨ। ਪੀਕ ਟੂਰਿਸਟ ਸੀਜ਼ਨ ਦੌਰਾਨ ਦੋ ਵਾਧੂ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ।
ਕਾਲਕਾ ਤੋਂ ਪਹਿਲੀ ਰੇਲਗੱਡੀ ਸਵੇਰੇ 4 ਵਜੇ ਰਵਾਨਾ ਹੋਵੇਗੀ, 9.20 ਵਜੇ ਸ਼ਿਮਲਾ ਪਹੁੰਚੇਗੀ। ਦੂਜੀ ਟਰੇਨ ਕਾਲਕਾ ਤੋਂ ਸਵੇਰੇ 5.10 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 9.50 ਵਜੇ ਸ਼ਿਮਲਾ ਪਹੁੰਚੇਗੀ। ਤੀਜੀ ਸ਼ਿਵਾਲਿਕ ਟਰੇਨ ਕਾਲਕਾ ਤੋਂ ਸਵੇਰੇ 5.30 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 10.15 ਵਜੇ ਸ਼ਿਮਲਾ ਲਈ ਯਾਤਰੀਆਂ ਨੂੰ ਉਤਾਰੇਗੀ।
ਚੌਥੀ ਟਰੇਨ ਕਾਲਕਾ ਤੋਂ ਸਵੇਰੇ 6 ਵਜੇ ਰਵਾਨਾ ਹੋਵੇਗੀ ਅਤੇ 11.05 ਵਜੇ ਸ਼ਿਮਲਾ ਪਹੁੰਚੇਗੀ। ਪੰਜਵੀਂ ਹਿਮਾਲੀਅਨ ਕੁਈਨ ਟਰੇਨ ਕਾਲਕਾ ਤੋਂ ਦੁਪਹਿਰ 12.10 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 5.20 ਵਜੇ ਸ਼ਿਮਲਾ ਪਹੁੰਚੇਗੀ। ਇਸ ਰੂਟ ‘ਤੇ ਰੋਜ਼ਾਨਾ ਇੱਕੋ ਟਾਈਮ ਟੇਬਲ ‘ਤੇ ਟਰੇਨਾਂ ਦੀ ਆਵਾਜਾਈ ਹੋਵੇਗੀ। ਅੱਜ ਵੀ ਰੇਲ ਗੱਡੀਆਂ ਇਸ ਟਾਈਮ ਟੇਬਲ ਅਨੁਸਾਰ ਹੀ ਚੱਲ ਰਹੀਆਂ ਹਨ।
ਸ਼ਿਮਲਾ ਤੋਂ ਕਾਲਕਾ ਤੱਕ ਵਾਪਸੀ ਲਈ ਸਮਾਂ ਸਾਰਣੀ
ਇਸੇ ਤਰ੍ਹਾਂ ਸ਼ਿਮਲਾ ਤੋਂ ਪਹਿਲੀ ਰੇਲਗੱਡੀ ਹਿਮਾਲਿਆ ਕੁਈਨ ਰੇਲ ਗੱਡੀ ਸਵੇਰੇ 10.35 ਵਜੇ ਕਾਲਕਾ ਲਈ ਰਵਾਨਾ ਹੋਵੇਗੀ, ਜੋ ਬਾਅਦ ਦੁਪਹਿਰ 2.10 ਵਜੇ ਕਾਲਕਾ ਪਹੁੰਚੇਗੀ। ਦੂਜੀ ਟਰੇਨ ਸ਼ਿਮਲਾ ਤੋਂ ਦੁਪਹਿਰ 2.25 ਵਜੇ ਰਵਾਨਾ ਹੋਵੇਗੀ ਅਤੇ ਰਾਤ 8.10 ਵਜੇ ਕਾਲਕਾ ਪਹੁੰਚੇਗੀ। ਤੀਜੀ ਟਰੇਨ ਸ਼ਿਮਲਾ ਤੋਂ ਸ਼ਾਮ 4.25 ਵਜੇ ਰਵਾਨਾ ਹੋਵੇਗੀ ਅਤੇ ਰਾਤ 9.35 ਵਜੇ ਕਾਲਕਾ ਪਹੁੰਚੇਗੀ। ਚੌਥੀ ਸ਼ਿਵਾਲਿਕ ਐਕਸਪ੍ਰੈਸ ਟਰੇਨ ਸ਼ਿਮਲਾ ਤੋਂ ਸ਼ਾਮ 5.40 ਵਜੇ ਰਵਾਨਾ ਹੋਵੇਗੀ ਅਤੇ ਰਾਤ 10.25 ਵਜੇ ਕਾਲਕਾ ਸਟੇਸ਼ਨ ਪਹੁੰਚੇਗੀ। ਪੰਜਵੀਂ ਅਤੇ ਆਖਰੀ ਰੇਲਗੱਡੀ ਸ਼ਿਮਲਾ ਤੋਂ ਸ਼ਾਮ 6.15 ਵਜੇ ਰਵਾਨਾ ਹੋਵੇਗੀ ਅਤੇ 11.20 ਵਜੇ ਕਾਲਕਾ ਪਹੁੰਚੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜੇਕਰ ਆਡੀਓ ਏਆਈ ਦੁਆਰਾ ਤਿਆਰ ਕੀਤੀ ਗਈ ਹੈ, ਤਾਂ ਫੋਰੈਂਸਿਕ ਜਾਂਚ ਤੋਂ ਸੱਚਾਈ ਸਾਹਮਣੇ ਆਉਣ ਦਿਓ: ਬਲਤੇਜ ਪੰਨੂ

ਚੰਡੀਗੜ੍ਹ 5 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸੋਮਵਾਰ...

ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਵੱਡੇ ਐਲਾਨ, RDA ਬਿੱਲ ਪਾਸ ਤੇ ਮੁਲਾਜ਼ਮਾਂ ਲਈ ਖੁਸ਼ਖਬਰੀ

ਚੰਡੀਗੜ੍ਹ, 5 ਅਕਤੂਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ...

ਪ੍ਰੇਮ ਵਿਆਹ ਕਰਾਉਣ ਵਾਲੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪਿਤਾ ਵੀ ਜ਼ਖਮੀ; ਘਰ ਆ ਕੇ ਕੀਤੀ ਫਾਇਰਿੰਗ

ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੇ ਥਾਣਾ ਝਬਾਲ ਦੇ ਪਿੰਡ ਪੰਜਵੜ ਵਿੱਚ ਪ੍ਰੇਮ ਵਿਆਹ...

ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੀ ਸਮਾਪਤੀ ਦੇ 5 ਦਿਨ ਬਾਕੀ; 10 ਅਕਤੂਬਰ ਨੂੰ ਬੰਦ ਹੋਣਗੇ ਕਪਾਟ

ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੀ ਸਮਾਪਤੀ ਲਈ ਸਿਰਫ਼ ਪੰਜ...

ਰਾਜਸਥਾਨ ਪੁਲੀਸ ਦੀ ਕਾਰਵਾਈ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ: ਐਡਵੋਕੇਟ ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਦੇ ਗੰਗਾਨਗਰ...

ਡਰੱਗਜ਼ ਮਾਮਲੇ ‘ਚ ਅੱਜ SIT ਅੱਗੇ ਪੇਸ਼ ਹੋਣਗੇ ਬਿਕਰਮ ਮਜੀਠੀਆ ਤੇ ਜਗਦੀਸ਼ ਭੋਲਾ

ਚਪੰਜਾਬ ਦੇ ਕਰੀਬ 16 ਸਾਲ ਪੁਰਾਣੇ ਤੇ ਬਹੁਚਰਚਿਤ 6 ਹਜ਼ਾਰ ਕਰੋੜ ਰੁਪਏ ਦੇ ਡਰੱਗਜ਼...

‘ਕਾਂਗਰਸ ‘ਚ ਵਧਿਆ ਖਿਲਾਰਾ’,ਅਮਨ ਅਰੋੜਾ ਨੇ ਨਵੇਂ ਪੰਜਾਬ ਪ੍ਰਧਾਨ ਨੂੰ ਲੈ ਕੇ ਘੇਰੀ ਕਾਂਗਰਸ

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਤੇਜ਼ ਹੋ...

ਅੰਮ੍ਰਿਤਸਰ ‘ਚ ASI ‘ਤੇ ਫਾਇਰਿੰਗ ਮਾਮਲੇ ‘ਚ ਵੱਡਾ ਖੁਲਾਸਾ, ਭਾਬੀ ‘ਤੇ ਸਾਜ਼ਿਸ਼ ਰਚਣ ਦਾ ਸ਼ੱਕ; 3 ਹਮਲਾਵਰਾਂ ਦੀ ਭਾਲ

ਅੰਮ੍ਰਿਤਸਰ ਵਿਚ ਜੀਆਰਪੀ ਵਿਚ ਤਾਇਨਾਤ ਏਐੱਸਆਈ ਸੁਖਚੈਨ ਸਿੰਘ ‘ਤੇ ਹੋਈ ਫਾਇਰਿੰਗ ਮਾਮਲੇ ਵਿਚ ਵੱਡੀ...

CM ਮਾਨ ਨੇ ਸੱਦੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਵਿਸ਼ੇਸ਼ ਸੈਸ਼ਨ ਦੀਆਂ ਤਾਰੀਕਾਂ ’ਤੇ ਲੱਗ ਸਕਦੀ ਮੋਹਰ

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਹੋਣ ਜਾ ਰਹੀ ਹੈ। ਇਹ ਮੀਟਿੰਗ ਦੁਪਹਿਰ 2...