ਭਾਰਤੀ ਜਲ ਸੈਨਾ ਦੇ ਇੱਕ ਹੈਲੀਕਾਪਟਰ ਨੇ ਮੁੰਬਈ ਤੱਟ ਤੋਂ ਦੂਰ ਅਰਬ ਸਾਗਰ ਵਿੱਚ ਪਾਣੀ ਉੱਤੇ ਐਮਰਜੈਂਸੀ ਲੈਂਡਿੰਗ ਕੀਤੀ। ਰਾਹਤ ਦੀ ਗੱਲ ਹੈ ਕਿ ਚਾਲਕ ਦਲ ਦੇ ਮੈਂਬਰਾਂ ਨੂੰ ਬਚਾ ਲਿਆ ਗਿਆ ਹੈ। ਭਾਰਤੀ ਜਲ ਸੈਨਾ ਦੇ ਅਨੁਸਾਰ, ਭਾਰਤੀ ਜਲ ਸੈਨਾ ਦੇ ਐਡਵਾਂਸਡ ਲਾਈਟ ਹੈਲੀਕਾਪਟਰ (ਏ.ਐੱਲ.ਐੱਚ.) ਨੇ ਮੁੰਬਈ ਤੋਂ ਨਿਯਮਤ ਉਡਾਣ ਭਰੀ। ਇਸ ਦੌਰਾਨ ਸਮੁੰਦਰੀ ਤੱਟ ਦੇ ਨੇੜੇ ਇਹ ਹਾਦਸਾ ਵਾਪਰ ਗਿਆ। ਇਸ ਕਾਰਨ ਇਸ ਨੂੰ ਪਾਣੀ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ।
ਦੱਸ ਦਈਏ ਕਿ ਤੁਰੰਤ ਖੋਜ ਅਤੇ ਬਚਾਅ ਮੁਹਿੰਮ ਦੇ ਨਤੀਜੇ ਵਜੋਂ ਜਲ ਸੈਨਾ ਦੇ ਗਸ਼ਤੀ ਜਹਾਜ਼ ਦੁਆਰਾ ਚਾਲਕ ਦਲ ਦੇ ਤਿੰਨ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।
----------- Advertisement -----------
ਭਾਰਤੀ ਜਲ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ, ਚਾਲਕ ਦਲ ਦੇ ਮੈਂਬਰ ਸੁਰੱਖਿਅਤ ਬਚਾਏ ਗਏ
Published on
----------- Advertisement -----------
----------- Advertisement -----------












