September 28, 2026, 7:34 am
----------- Advertisement -----------
HomeNewsLatest Newsਬਹਾਵਲਪੁਰ ਮਹਾਂਸੰਘ ਵੱਲੋਂ ਬਰਾਦਰੀ ਮਹਾਂ ਸੰਮੇਲਨ ਲਈ ਸੂਰਤ ਤੋਂ ਬਾਅਦ ਮਹਾਰਾਸ਼ਟਰ ਦੇ...

ਬਹਾਵਲਪੁਰ ਮਹਾਂਸੰਘ ਵੱਲੋਂ ਬਰਾਦਰੀ ਮਹਾਂ ਸੰਮੇਲਨ ਲਈ ਸੂਰਤ ਤੋਂ ਬਾਅਦ ਮਹਾਰਾਸ਼ਟਰ ਦੇ ਬਹਾਵਲਪੁਰ ਭਾਈਚਾਰੇ ਨੂੰ ਦਿੱਤਾ ਗਿਆ ਸੱਦਾ ਪੱਤਰ

Published on

----------- Advertisement -----------

ਬਹਾਵਲਪੁਰ ਮਹਾਂਸੰਘ ਵੱਲੋਂ ਬਰਾਦਰੀ ਮਹਾਂ ਸੰਮੇਲਨ ਨੂੰ ਸਫ਼ਲ ਬਣਾਉਣ ਲਈ ਗੁਜਰਾਤ ਮਹਾਰਾਸ਼ਟਰ ਤੱਕ ਪਹੁੰਚ ਕੀਤੀ ਜਾ ਰਹੀ ਹੈ। ਬਹਾਵਲਪੁਰ ਵੈਲਫੇਅਰ ਮਹਾਂਸੰਘ ਦੀ ਟੀਮ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਜਾ ਕੇ ਬਹਾਵਲਪੁਰ ਭਾਈਚਾਰੇ ਦੇ ਲੋਕਾਂ ਨੂੰ ਸੱਦਾ ਦੇ ਰਹੀ ਹੈ। ਗੁਜਰਾਤ ਦੇ ਸੂਰਤ ਪਹੁੰਚ ਕੇ ਟੀਮ ਨੇ ਬਹਾਵਲਪੁਰ ਭਾਈਚਾਰੇ ਨੂੰ ਸੱਦਾ ਦਿੱਤਾ ਹੈ। ਰਾਜਪੁਰਾ ਦੇ ਵਿੱਚ ਅਗਾਮੀ 24 ਮਈ ਨੂੰ ਰਾਜਪੁਰਾ ਦੇ ਸਥਾਨਕ ਅਭਿਨੰਦਨ ਪੈਲੇਸ ਵਿਖੇ ਬਰਾਦਰੀ ਦਾ ਮਹਾਂ ਸੰਮੇਲਨ ਕਰਵਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਬਹਾਵਲਪੁਰ ਮਹਾਂਸੰਘ ਦੀ ਟੀਮ ਗੁਜਰਾਤ ਤੋਂ ਲੈ ਕੇ ਮਹਾਰਾਸ਼ਟਰ ਤੱਕ ਜਾ ਪਹੁੰਚੀ ਹੈ। ਸੰਘ ਦੇ ਪ੍ਰਮੁੱਖ ਆਗੂ ਕ੍ਰਿਸ਼ਨ ਕੁਮਾਰ ਕੁਕਰੇਜਾ ਸਮੇਤ ਸੁਸ਼ੀਲ ਕਾਲੜਾ, ਰਘੂਨਾਥ, ਗੁਲਸ਼ਨ ਚੋਪੜਾ, ਗੁਲਸ਼ਨ ਧਮੀਜਾ, ਰਮੇਸ਼ ਭਾਟੀਆ ਵੱਲੋਂ 24 ਮਈ ਦੇ ਪ੍ਰੋਗਰਾਮ ਬਾਰੇ ਦੱਸਦਿਆਂ ਸੂਰਤ ਦੇ ਬਹਾਵਲਪੁਰ ਭਾਈਚਾਰੇ ਨੂੰ ਸੱਦਾ ਪੱਤਰ ਦਿੱਤਾ ਗਿਆ।

ਤੁਹਾਨੂੰ ਦੱਸ ਦਈਏ ਕਿ ਬਹਾਵਲਪੁਰ ਮਹਾਂਸੰਘ ਦੇ ਇਸ ਸੰਮੇਲਨ ਨੂੰ ਕਰਵਾਉਣ ਦਾ ਮੁੱਖ ਮਕਸਦ ਸਾਰੇ ਸਮਾਜ ਨੂੰ ਇਕੱਠਾ ਕਰਨਾ ਹੈ। ਸੰਘ ਦੇ ਪ੍ਰਮੁੱਖ ਆਗੂ ਕ੍ਰਿਸ਼ਨ ਕੁਮਾਰ ਕੁਕਰੇਜਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਹਾਵਲਪੁਰ ਭਾਸ਼ਾ ਨੂੰ ਦੇਸ਼ ਦੇ ਵਿੱਚ ਮਾਨਤਾ ਦਿੱਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਗੁਜਰਾਤ ਦੇ ਸੂਰਤ ਦੌਰੇ ਬਾਰੇ ਵੀ ਦੱਸਿਆ ਤੇ ਕਿਹਾ ਕਿ ਉਨ੍ਹਾਂ ਦਾ ਸੂਰਤ ਦੌਰਾ ਬਹੁਤ ਵਧੀਆ ਰਿਹਾ। ਕਾਬੀਲੇਗੌਰ ਹੈ ਕਿ ਬਹਾਵਲਪੁਰੀ ਭਾਈਚਾਰੇ ਦੇ ਲੋਕ 1947 ‘ਚ ਵੰਡ ਸਮੇਂ ਭਾਰਤ ਵਿੱਚ ਆਏ ਸਨ। ਦੱਸ ਦਈਏ ਸੰਘ ਵੱਲੋਂ ਕਰਵਾਏ ਜਾ ਰਹੇ ਇਸ ਸੰਮੇਲਨ ਵਿੱਚ ਪੂਰੇ ਭਾਰਤ ਵਿੱਚੋਂ ਬਰਾਦਰੀ ਦੀਆਂ ਮਹਾਨ ਹਸਤੀਆਂ ਨੂੰ ਉਨ੍ਹਾਂ ਵੱਲੋਂ ਮੁੰਬਈ, ਦਿੱਲੀ ਅਤੇ ਹੋਰਨਾ ਸ਼ਹਿਰਾਂ ਵਿੱਚ ਜਾ ਕੇ ਸਮਾਗਮ ਵਿੱਚ ਪੁੱਜਣ ਲਈ ਸੱਦਾ ਦਿੱਤਾ ਜਾ ਰਿਹਾ ਹੈ।

ਸੰਘ ਵੱਲੋਂ ਕਰਵਾਏ ਜਾ ਰਹੇ ਬਰਾਦਰੀ ਮਹਾਂ ਸੰਮੇਲਨ ਸਮਾਗਮ ਵਿੱਚ ਬਰਾਦਰੀ ਨਾਲ ਸਬੰਧਿਤ ਫ਼ਿਲਮੀ ਕਲਾਕਾਰ, ਰਾਜਨੀਤੀ ਹਸਤੀਆਂ ਅਤੇ ਉੱਚ ਅਹੁਦਿਆਂ ਉੱਤੇ ਬੈਠੀਆਂ ਦੇਸ਼ ਦੀਆਂ ਮਹਾਨ ਹਸਤੀਆਂ ਵੱਲੋਂ ਰਾਜਪੁਰਾ ਪਹੁੰਚ ਕੇ ਇਸ ਸਮਾਗਮ ਦੀ ਸ਼ਾਨ ਵਧਾਈ ਜਾਵੇਗੀ। ਸੂਰਤ ਵਿਚ ਬਹਾਵਲਪੁਰ ਮਹਾਂਸੰਘ ਦੀ ਟੀਮ ਦਾ ਸਵਾਗਤ ਮੁਕੇਸ਼, ਮਦਨ ਲਾਲ, ਓਮ ਪ੍ਰਕਾਸ਼, ਭਗਵਤੀ, ਸੁਰੇਖਾ, ਰਾਜੇਸ਼, ਕਿਰਨ, ਜਯੋਤੀ, ਨੈਣਾ, ਸੰਗੀਤਾ ਵੱਲੋਂ ਕੀਤਾ ਗਿਆ।

ਹੁਣ ਬਹਾਵਲਪੁਰ ਮਹਾਂਸੰਘ ਦਾ ਸਾਰਾ ਕਾਫ਼ਲਾ ਮਹਾਰਾਸ਼ਟਰ ਪਹੁੰਚ ਚੁੱਕਾ ਹੈ ਜਿੱਥੇ ਧੁਲੀਆ ਸ਼ਹਿਰ ਦੇ ਧੌਲਪੁਰ ਭਵਨ ਪੰਚਾਇਤ ਵਿੱਚ ਬਹਾਵਲਪੁਰ ਨਾਲ ਬੈਠਕ ਹੋਈ ਤੇ ਮਹਾਂਸੰਘ ਦੇ 24 ਮਈ ਨੂੰ ਹੋਣ ਜਾ ਰਹੇ ਮਹਾਂ ਸੰਮੇਲਨ ਨੂੰ ਸਫ਼ਲ ਬਣਾਉਣ ਲਈ ਸੱਦਾ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਮਹਾਂ ਸੰਮੇਲਨ ਵਿੱਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਸਾਬਕਾ ਰਾਜਪਾਲ ਜਗਦੀਸ਼ ਮੁਖੀ, ਸਾਬਕਾ ਬਾਲੀਵੁੱਡ ਦੇ ਸਿਤਾਰੇ ਅਰੁਣ ਬਖਸ਼ੀ,ਗਿਰੀਜਾ ਸ਼ੰਕਰ ਵੀ ਪਹੁੰਚ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਫ਼ਿਰੋਜ਼ਪੁਰ ‘ਚ ਵੱਡੀ ਕਾਰਵਾਈ, ਸੀਆਈ ਇੰਸਪੈਕਟਰ ਨੂੰ 3 ਕਿਲੋ ਹੈਰੋਇਨ ਤੇ ਹਥਿਆਰ ਸਣੇ ਨੂੰ ਕੀਤਾ ਗ੍ਰਿਫਤਾਰ

ਕਾਊਂਟਰ ਇੰਟੈਲੀਜੈਂਸ ਵਿਚ ਤਾਇਨਾਤ ਇਕ ਇੰਸਪੈਕਟਰ ਨੂੰ ਫਿਰੋਜ਼ਪੁਰ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਸ...

ਭਾਜਪਾ ਨੇ 125 ਦਿਨਾਂ ਦੇ ਰੁਜ਼ਗਾਰ ਦਾ ਵਾਅਦਾ ਕੀਤਾ ਸੀ, ਪਰ ਮਜ਼ਦੂਰਾਂ ਅਤੇ ਗਰੀਬਾਂ ਲਈ ਕੰਮ ਦੇ ਮੌਕੇ ਘਟਾ ਦਿੱਤੇ ਹਨ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 26 ਸਤੰਬਰ:ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ...

ਕਮੇਟੀ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ’ ਦੇ ਉਪਬੰਧਾਂ ਅਤੇ ਲਾਗੂਕਰਨ ਬਾਰੇ ਕਰੇਗੀ ਚਰਚਾ

ਚੰਡੀਗੜ੍ਹ, 26 ਸਤੰਬਰ:ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚ ਪਵਿੱਤਰਤਾ ਅਤੇ ਮਰਿਆਦਾ ਪ੍ਰਤੀ ਡੂੰਘੀ...

Patiala ਨੇੜਲੀ ਨਿੱਜੀ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਦੀ ਖੁਦਕੁਸ਼ੀ ਦੀਆਂ ਅਫਵਾਹਾਂ ਕਾਰਨ ਹੰਗਾਮਾ

ਪਟਿਆਲਾ ਜ਼ਿਲ੍ਹੇ ਵਿੱਚ ਰਾਜਪੁਰਾ ਨੇੜੇ ਸਥਿਤ ਚਿਤਕਾਰਾ ਯੂਨੀਵਰਸਿਟੀ ਵਿੱਚ ਦੋ ਵਿਦਿਆਰਥਣਾਂ ਦੀ ਖੁਦਕੁਸ਼ੀ ਜਾਂ...

Sukhpal Khaira ਦਾ ਦਿਮਾਗੀ ਸੰਤੁਲਨ ਵਿਗੜਿਆ: ‘ਆਪ’ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ Amandeep Kaur ਦਾ ਸ਼ਬਦੀ ਹਮਲਾ

ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਨੇ ਆਪਣੇ ਇੱਕ ਸੂਬਾ ਆਗੂ ਵਿਰੁੱਧ ਕਾਂਗਰਸੀ ਆਗੂ...

‘ਭਾਜਪਾ ਨੂੰ ਆਪਣੀ ਰਾਏ ਦੱਸਣ ਦਾ ਮਤਲਬ ਪਾਰਟੀ ਛੱਡਣਾ ਨਹੀਂ..’: ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਭਾਰਤੀ...

ਲੁਧਿਆਣਾ ਪਹੁੰਚੇ ਧੀਰੇਂਦਰ ਸ਼ਾਸਤਰੀ, ਅੱਜ ਤੋਂ ਸ਼ੁਰੂ ਹੋਵੇਗੀ ਹਨੂੰਮਾਨ ਕਥਾ, ਟ੍ਰੈਫਿਕ ਰੂਟ ਪਲਾਨ ਜਾਰੀ

ਬਾਗੇਸ਼ਵਰ ਧਾਮ ਸਰਕਾਰ ਦੇ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਸ਼ੁੱਕਰਵਾਰ ਦੇਰ ਰਾਤ ਲੁਧਿਆਣਾ ਪਹੁੰਚੇ। ਸ਼ਰਧਾਲੂਆਂ...

ਤਰਨਤਾਰਨ ‘ਚ ਵੱਡੀ ਵਾਰਦਾਤ, ਸ਼੍ਰੋਮਣੀ ਅਕਾਲੀ ਦਲ ਦੀ ਸਰਪੰਚ ਦੇ ਪਤੀ ਦਾ ਗੋਲੀਆਂ ਮਾਰ ਕੇ ਕਤਲ

ਤਰਨਤਾਰਨ ਦੇ ਪਿੰਡ ਗੱਗੋਬੂਆ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਪੰਚ ਕੁਲਵਿੰਦਰ ਕੌਰ ਦੇ ਪਤੀ...

ਮਾਸੂਮ ਦਿਲਰੋਜ਼ ਦੇ ਕਤਲ ਦਾ ਮਾਮਲਾ, ਮੁਲਜ਼ਮ ‘ਪਾਪੀ ਗੁਆਂਢਣ’ ਦੀ ਫਾਂਸੀ ਉਮਰ ਕੈਦ ‘ਚ ਬਦਲੀ

ਮਾਸੂਮ ਦਿਲਰੋਜ਼ ਦੇ ਕਤਲ ਦਾ ਮਾਮਲਾ, ਮੁਲਜ਼ਮ ‘ਪਾਪੀ ਗੁਆਂਢਣ’ ਦੀ ਫਾਂਸੀ ਉਮਰ ਕੈਦ ‘ਚ...