October 8, 2026, 9:24 am
----------- Advertisement -----------
HomeNewsBreaking Newsਕੋਰੀਆਈ ਜਹਾਜ਼ 15 ਮਿੰਟਾਂ 'ਚ 27 ਹਜ਼ਾਰ ਫੁੱਟ ਹੇਠਾਂ ਉਤਰਿਆ, ਯਾਤਰੀਆਂ ਦੇ...

ਕੋਰੀਆਈ ਜਹਾਜ਼ 15 ਮਿੰਟਾਂ ‘ਚ 27 ਹਜ਼ਾਰ ਫੁੱਟ ਹੇਠਾਂ ਉਤਰਿਆ, ਯਾਤਰੀਆਂ ਦੇ ਕੰਨਾਂ ‘ਚੋਂ ਨਿਕਲਿਆ ਖੂਨ, 17 ਜ਼ਖਮੀ

Published on

----------- Advertisement -----------

ਦੱਖਣੀ ਕੋਰੀਆ ਤੋਂ ਤਾਈਵਾਨ ਜਾ ਰਹੀ ਬੋਇੰਗ ਫਲਾਈਟ KE189 ਟੇਕਆਫ ਦੇ ਕੁਝ ਸਮੇਂ ਬਾਅਦ ਹੀ ਅਚਾਨਕ 26,900 ਫੁੱਟ ਦੀ ਉਚਾਈ ‘ਤੇ ਉਤਰ ਗਈ, ਜਿਸ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਦੌਰਾਨ ਕਈ ਯਾਤਰੀਆਂ ਨੂੰ ਸਾਹ ਲੈਣ ‘ਚ ਦਿੱਕਤ ਅਤੇ ਕੰਨਾਂ ‘ਚ ਦਰਦ ਹੋਇਆ। ਇਸ ਤੋਂ ਬਾਅਦ ਫਲਾਈਟ ਦੇ ਕਰੂ ਮੈਂਬਰਾਂ ਨੇ ਯਾਤਰੀਆਂ ਨੂੰ ਆਕਸੀਜਨ ਮਾਸਕ ਪਾਉਣ ਲਈ ਕਿਹਾ।

ਦੱਸ ਦਈਏ ਕਿ ਬ੍ਰਿਟਿਸ਼ ਮੀਡੀਆ ਹਾਊਸ ਇੰਡੀਪੈਂਡੈਂਟ ਦੀ ਰਿਪੋਰਟ ਦੇ ਅਨੁਸਾਰ, ਫਲਾਈਟ ਨੇ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 4:45 ‘ਤੇ ਦੱਖਣੀ ਕੋਰੀਆ ਦੇ ਇੰਚੀਓਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ। ਫਲਾਈਟ ਦੇ ਸਿਰਫ 50 ਮਿੰਟਾਂ ਬਾਅਦ ਇਸ ਵਿੱਚ ਤਕਨੀਕੀ ਖਰਾਬੀ ਹੋ ਗਈ।

ਇਸ ਕਾਰਨ ਫਲਾਈਟ 15 ਮਿੰਟਾਂ ‘ਚ ਹੀ 26,900 ਫੁੱਟ ਤੱਕ ਹੇਠਾਂ ਆ ਗਈ। ਉਸ ਸਮੇਂ ਇਹ ਦੱਖਣੀ ਕੋਰੀਆ ਦੇ ਜੇਜੂ ਟਾਪੂ ਉੱਤੇ ਸੀ। ਫਿਰ ਜਹਾਜ਼ ਦੇ ਪ੍ਰੈਸ਼ਰ ਸਿਸਟਮ ‘ਚ ਤਕਨੀਕੀ ਖਰਾਬੀ ਦਾ ਸੰਕੇਤ ਦਿੱਤਾ ਗਿਆ, ਜਿਸ ਤੋਂ ਬਾਅਦ ਫਲਾਈਟ ਨੂੰ ਇੰਚੀਓਨ ਇੰਟਰਨੈਸ਼ਨਲ ਏਅਰਪੋਰਟ ‘ਤੇ ਉਤਾਰਿਆ ਗਿਆ, ਜੋ ਕਿ ਟੇਕਆਫ ਸਥਾਨ ਸੀ।

ਫਲਾਈਟ ਦੇ ਅਚਾਨਕ ਡਿੱਗਣ ਕਾਰਨ ਜ਼ਖਮੀ ਹੋਏ 17 ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਕੁਝ ਸਮੇਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਅਤੇ 15 ਯਾਤਰੀਆਂ ਨੇ ਕੰਨ ਦੇ ਪਰਦੇ ਜਾਂ ਹਾਈਪਰਵੈਂਟਿਲੇਸ਼ਨ ਵਿੱਚ ਦਰਦ ਦੀ ਸ਼ਿਕਾਇਤ ਕੀਤੀ।

ਯਾਤਰੀਆਂ ਨੇ ਦੱਸਿਆ ਕਿ ਉਹ ਬਹੁਤ ਡਰੇ ਹੋਏ ਸਨ ਅਤੇ ਜਹਾਜ਼ ਵਿੱਚ ਮੌਜੂਦ ਬੱਚੇ ਰੋਣ ਲੱਗੇ। ਯਾਤਰੀਆਂ ਨੂੰ ਡਰ ਸੀ ਕਿ ਫਲਾਈਟ ਹੇਠਾਂ ਡਿੱਗ ਸਕਦੀ ਹੈ। ਕੋਰੀਆਈ ਏਵੀਏਸ਼ਨ ਅਥਾਰਟੀ ਨੇ ਫਲਾਈਟ ਦੀ ਤਕਨੀਕੀ ਖਰਾਬੀ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਹੁਕਮ ਦਿੱਤੇ ਹਨ। ਸਾਰੇ ਮੁਸਾਫਰਾਂ ਨੂੰ 19 ਘੰਟੇ ਬਾਅਦ ਦੂਜੀ ਫਲਾਈਟ ਰਾਹੀਂ ਤਾਈਪੇ, ਤਾਈਵਾਨ ਪਹੁੰਚਾਇਆ ਗਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ਕਤਲਕਾਂਡ: 2 ਲੋਕ ਪੁਲਿਸ ਹਿਰਾਸਤ ‘ਚ, ਸੁਪਾਰੀ ਦੇ ਕੇ ਵਾਰਦਾਤ ਦਾ ਸ਼ੱਕ

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇਕ...

 4 ਖਿਡਾਰੀਆਂ ਦੀ ਹਾਦਸੇ ਵਿਚ ਮੌਤ, ਟਰੱਕ ਨਾਲ ਟਕਰਾਈ ਕਾਰ

ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿਚ ਅੱਜ ਸਵੇਰੇ ਇਕ ਭਿਆਨਕ ਹਾਦਸਾ ਵਾਪਰਿਆ। ਪੂਰਵਾਂਚਲ ਐਕਸਪ੍ਰੈਸਵੇਅ 'ਤੇ...

ਸੜਕ ਹਾਦਸੇ ਨੇ ਬੁਝਾਏ ਤਿੰਨ ਘਰਾਂ ਦੇ ਚਿਰਾਗ; ਜੋੜ ਮੇਲਾ ਦੇਖਣ ਜਾਂਦਿਆਂ ਵਾਪਰਿਆ ਹਾਦਸਾ

ਜੋੜ ਮੇਲੇ ਤੋਂ ਪਹਿਲਾਂ ਭਿੱਖੀਵਿੰਡ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਨਾਬਾਲਗਾਂ ਦੀ ਦਰਦਨਾਕ...

 ਹਾਈ ਕੋਰਟ ਵੱਲੋਂ ਈਡੀ ਨੂੰ ਨੋਟਿਸ ਜਾਰੀ; 15 ਦਿਨਾਂ ਅੰਦਰ ਮੰਗਿਆ ਜਵਾਬ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਅਤੇ ਗਮਾਡਾ ਵੱਲੋਂ ਦਾਇਰ ਪਟੀਸ਼ਨ...

‘ਆਪ’ਲੀਡਰ ਨਾਲ ਵਿਆਹ ਕਰਕੇ ਲੱਖਾਂ ਦੇ ਗਹਿਣੇ ਲੈ ਗਈ ਫਰਜ਼ੀ PCS ਅਫਸਰ!

ਫਤਿਹਗੜ੍ਹ ਸਾਹਿਬ ਵਿੱਚ ਇੱਕ ਔਰਤ ਨੇ ਖੁਦ ਨੂੰ PCS ਅਫਸਰ ਦੱਸ ਕੇ ‘ਆਪ’ ਨੇਤਾ...

 PM ਮੋਦੀ ਦਾ 25 ਸਾਲਾਂ ਦਾ ਸਿਆਸੀ ਸਫ਼ਰ, ਵਿਨਾਇਕ ਮੰਦਰ ‘ਚ ਟੇਕਿਆ ਮੱਥਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਰਕਾਰ ਦੇ ਮੁਖੀ ਵਜੋਂ ਆਪਣੇ 25 ਸਾਲ...

 Fake ਮੈਰਿਜ ਕਰਕੇ ਕੈਨੇਡਾ ਜਾਣ ਵਾਲਿਆਂ ਦੀ ਖੈਰ ਨਹੀਂ, 5 ਸਾਲ ਦਾ ਬੈਨ!

ਪੰਜਾਬ ਤੋਂ ਫਰਜ਼ੀ ਵਿਆਹਾਂ ਰਾਹੀਂ ਕੈਨੇਡਾ ਵਿੱਚ ਦਾਖਲ ਹੋਣਾ ਹੁਣ ਸੌਖਾ ਨਹੀਂ ਰਹੇਗਾ। ਇਸ...

‘7-8 ਘੰਟੇ ਫਰੋਲਨ ਮਗਰੋਂ ਕਲੀਨ ਚਿੱਟ ਦੇ ਕੇ ਚਲੀ ਗਈ’, CBI ਰੇਡ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ

ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ CBI ਰੇਡ ਨੂੰ ਲੈ ਕੇ ਦਾਅਵਾ ਕੀਤਾ ਹੈ...

ਭਗਵੰਤ ਮਾਨ ਸਰਕਾਰ ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਦਾ ਹਿੱਸਾ ਬਣਾਇਆ

ਚੰਡੀਗੜ੍ਹ, 03 ਅਕਤੂਬਰ 2026:ਐੱਚਆਈਵੀ, ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਦੀ ਜਾਂਚ ਲਈ ਟ੍ਰਿਪਲ ਐੱਚ ਸਕ੍ਰੀਨਿੰਗ ਜਲਦ...