ਜੰਮੂ-ਕਸ਼ਮੀਰ ਦੇ ਕਟੜਾ ‘ਚ ਮਾਤਾ ਵੈਸ਼ਨੋ ਦੇਵੀ ਰੋਡ ‘ਤੇ ਇਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਸੜਕ ‘ਤੇ ਪੱਥਰ ਬਹੁਤ ਜ਼ਿਆਦਾ ਡਿੱਗ ਗਏ ਹਨ। ਇਹ ਹਾਦਸਾ ਦੁਪਹਿਰ 2.30 ਵਜੇ ਦੇ ਕਰੀਬ ਪੰਚੀ ਨੇੜੇ ਪੈਦਲ ਮਾਰਗ ‘ਤੇ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ ਤਿੰਨ ਸ਼ਰਧਾਲੂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਆਫਤ ਪ੍ਰਬੰਧਨ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਬਚਾਅ ਕਾਰਜ ਕੀਤਾ ਜਾ ਰਿਹਾ ਹੈ।
ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਸੀਈਓ ਨੇ ਦੱਸਿਆ ਕਿ ਮਾਤਾ ਵੈਸ਼ਨੋ ਦੇਵੀ ਰੋਡ ‘ਤੇ ਪੱਥਰ ਡਿੱਗਣ ਦੀ ਘਟਨਾ ਵਾਪਰੀ ਹੈ। ਆਫਤ ਪ੍ਰਬੰਧਨ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੁਪਹਿਰ ਕਰੀਬ 2.35 ਵਜੇ ਪੰਚੀ ਨੇੜੇ ਜ਼ਮੀਨ ਖਿਸਕ ਗਈ, ਜਿਸ ਕਾਰਨ ਉਪਰਲੇ ਲੋਹੇ ਦੇ ਢਾਂਚੇ ਦਾ ਇਕ ਹਿੱਸਾ ਵੀ ਨੁਕਸਾਨਿਆ ਗਿਆ। ਜ਼ਮੀਨ ਖਿਸਕਣ ਤੋਂ ਤੁਰੰਤ ਬਾਅਦ ਬਚਾਅ ਕਾਰਜ ਸ਼ੁਰੂ ਕੀਤੇ ਗਏ ਅਤੇ ਇਕ ਔਰਤ ਸਮੇਤ ਤਿੰਨ ਜ਼ਖਮੀ ਸ਼ਰਧਾਲੂਆਂ ਨੂੰ ਹਸਪਤਾਲ ਪਹੁੰਚਾਇਆ ਗਿਆ।
----------- Advertisement -----------
ਮਾਤਾ ਵੈਸ਼ਨੋ ਦੇਵੀ ਮਾਰਗ ‘ਤੇ Landslide, ਤਿੰਨ ਸ਼ਰਧਾਲੂ ਗੰਭੀਰ ਜ਼ਖਮੀ
Published on
----------- Advertisement -----------
----------- Advertisement -----------












