20 ਅਗਸਤ ਨੂੰ, ਰੂਸ ਦਾ ਚੰਦਰਮਾ ਮਿਸ਼ਨ ਲੂਨਾ-25 ਚੰਦਰਮਾ ‘ਤੇ ਉਤਰਨ ਤੋਂ ਪਹਿਲਾਂ ਹੀ ਕਰੈਸ਼ ਹੋ ਗਿਆ। ਲੂਨਾ-25 ਦੇ ਹਾਦਸਾਗ੍ਰਸਤ ਹੋਣ ਨਾਲ ਰੂਸੀ ਪੁਲਾੜ ਵਿਗਿਆਨੀਆਂ ਨੂੰ ਵੱਡਾ ਝਟਕਾ ਲੱਗਾ ਹੈ। ਇਸ ਕਾਰਨ ਰੂਸ ਦੇ ਚੋਟੀ ਦੇ ਭੌਤਿਕ ਵਿਗਿਆਨੀ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ।
ਨਿਊਜ਼ ਵੈੱਬਸਾਈਟ ‘ਇੰਡੀਪੈਂਡੈਂਟ’ ਦੀ ਰਿਪੋਰਟ ਮੁਤਾਬਕ ਖਗੋਲ ਵਿਗਿਆਨੀ ਮਿਖਾਇਲ ਮਾਰੋਵ ਦੀ ਸਿਹਤ ਵਿਗੜ ਗਈ ਹੈ। ਉਨ੍ਹਾਂ ਨੂੰ ਮਾਸਕੋ ਦੇ ਇਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਰੂਸੀ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ- ‘ਇਹ ਮੇਰੇ ਲਈ ਜ਼ਿੰਦਗੀ ਦਾ ਸਵਾਲ ਸੀ। ਇਸ ਨੂੰ ਬਰਦਾਸ਼ਤ ਕਰਨਾ ਔਖਾ ਹੋ ਰਿਹਾ ਹੈ।
ਮਾਰੋਵ ਨੇ ਲੂਨਾ-25 ਵਿੱਚ ਹੀ ਨਹੀਂ, ਸਗੋਂ ਰੂਸ ਦੇ ਪਹਿਲੇ ਚੰਦਰਮਾ ਮਿਸ਼ਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ- ‘ਮੇਰੇ ਲਈ ਚੰਦਰ ਪ੍ਰੋਗਰਾਮ ਨੂੰ ਦੁਬਾਰਾ ਸ਼ੁਰੂ ਕਰਨ ਦਾ ਇਹ ਆਖਰੀ ਮੌਕਾ ਸੀ। ਇਸ ਵਿਚ ਜੋ ਵੀ ਗਲਤ ਹੋਇਆ ਹੈ, ਉਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।”
----------- Advertisement -----------
ਲੂਨਾ-25 ਦੇ ਹਾਦਸਾਗ੍ਰਸਤ ਹੁੰਦੇ ਹੀ ਵਿਗਿਆਨੀ ਦੀ ਵਿਗੜੀ ਸਿਹਤ, ਹਸਪਤਾਲ ਭਰਤੀ
Published on
----------- Advertisement -----------
----------- Advertisement -----------