October 24, 2026, 11:52 am
----------- Advertisement -----------
HomeNewsBreaking Newsਭਾਰਤੀ ਰੁਪਏ 'ਤੇ ਕਦੋਂ ਲੱਗੀ ਸੀ ਪਹਿਲੀ ਵਾਰ ਮਹਾਤਮਾ ਗਾਂਧੀ ਦੀ ਤਸਵੀਰ

ਭਾਰਤੀ ਰੁਪਏ ‘ਤੇ ਕਦੋਂ ਲੱਗੀ ਸੀ ਪਹਿਲੀ ਵਾਰ ਮਹਾਤਮਾ ਗਾਂਧੀ ਦੀ ਤਸਵੀਰ

Published on

----------- Advertisement -----------

 ਮਹਾਤਮਾ ਗਾਂਧੀ ਦੀ ਮੁਸਕਰਾਉਂਦੀ ਤਸਵੀਰ ਭਾਰਤੀ ਰੁਪਏ ਦੀ ਪਛਾਣ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਰੁਪਏ ‘ਤੇ ਗਾਂਧੀ ਦੀ ਤਸਵੀਰ ਕਦੋਂ ਅਤੇ ਕਿਵੇਂ ਆਈ? ਇਹ ਤਸਵੀਰ ਕਿੱਥੋਂ ਦੀ ਹੈ? ਇਸ ਨੂੰ ਕਿਸ ਨੇ ਖਿੱਚਿਆ ਹੈ? ਆਜ਼ਾਦੀ ਦੇ 49 ਸਾਲ ਬਾਅਦ ਤੱਕ, ਮਹਾਤਮਾ ਗਾਂਧੀ ਦੀ ਤਸਵੀਰ ਭਾਰਤੀ ਮੁਦਰਾ ‘ਤੇ ਪੱਕੇ ਤੌਰ ‘ਤੇ ਨਹੀਂ ਛਾਪੀ ਗਈ ਸੀ, ਪਰ ਉਸ ਦੀ ਥਾਂ ‘ਤੇ ਅਸ਼ੋਕਾ ਪਿੱਲਰ ਛਾਪਿਆ ਗਿਆ ਸੀ। 

ਦੱਸ ਦਈਏ ਕਿ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋ ਗਿਆ ਸੀ ਪਰ ਦੋ ਸਾਲ ਬਾਅਦ ਤੱਕ ਆਜ਼ਾਦ ਭਾਰਤ ਦੀ ਕਰੰਸੀ ਦੀ ਦਿੱਖ ਵਿੱਚ ਕੋਈ ਬਦਲਾਅ ਨਹੀਂ ਆਇਆ। 1949 ਤੱਕ ਨੋਟਾਂ ‘ਤੇ ਸਿਰਫ਼ ਬਰਤਾਨੀਆ ਦੇ ਰਾਜਾ ਜਾਰਜ (6ਵੇਂ) ਦੀ ਤਸਵੀਰ ਹੀ ਛਾਪੀ ਜਾਂਦੀ ਸੀ। 1949 ਵਿੱਚ ਭਾਰਤ ਸਰਕਾਰ ਨੇ ਪਹਿਲੀ ਵਾਰ 1 ਰੁਪਏ ਦੇ ਨੋਟ ਦਾ ਨਵਾਂ ਡਿਜ਼ਾਇਨ ਲਿਆਂਦਾ ਅਤੇ ਇਸ ਉੱਤੇ ਕਿੰਗ ਜਾਰਜ ਦੀ ਬਜਾਏ ਅਸ਼ੋਕਾ ਪਿੱਲਰ ਛਾਪਿਆ ਗਿਆ ਸੀ।

ਨਾਲ ਹੀ 1950 ਵਿੱਚ ਸਰਕਾਰ ਨੇ 2, 5, 10 ਅਤੇ 100 ਰੁਪਏ ਦੇ ਨੋਟ ਛਾਪੇ। ਇਨ੍ਹਾਂ ਨੋਟਾਂ ‘ਤੇ ਅਸ਼ੋਕਾ ਪਿੱਲਰ ਦੀ ਤਸਵੀਰ ਵੀ ਛਪੀ ਹੋਈ ਸੀ। ਅਗਲੇ ਕੁਝ ਸਾਲਾਂ ਤੱਕ ਅਸ਼ੋਕ ਥੰਮ ਦੇ ਨਾਲ ਭਾਰਤੀ ਰੁਪਏ ‘ਤੇ ਵੱਖ-ਵੱਖ ਤਸਵੀਰਾਂ ਛਪਦੀਆਂ ਰਹੀਆਂ। ਉਦਾਹਰਨ ਲਈ – ਆਰੀਆਭੱਟ ਸੈਟੇਲਾਈਟ ਤੋਂ ਕੋਨਾਰਕ ਸੂਰਜ ਮੰਦਰ ਅਤੇ ਕਿਸਾਨ।

 ਦੱਸਣਯੋਗ ਹੈ ਕਿ ਸਾਲ 1969 ‘ਚ ਪਹਿਲੀ ਵਾਰ ਰੁਪਏ ‘ਤੇ ਮਹਾਤਮਾ ਗਾਂਧੀ ਦੀ ਤਸਵੀਰ ਆਈ ਸੀ।ਉਸ ਸਾਲ ਮਹਾਤਮਾ ਗਾਂਧੀ ਦੀ 100ਵੀਂ ਜਯੰਤੀ ਸੀ ਅਤੇ ਇਸ ਮੌਕੇ ‘ਤੇ ਇਕ ਵਿਸ਼ੇਸ਼ ਲੜੀ ਜਾਰੀ ਕੀਤੀ ਗਈ ਸੀ। ਇਸ ਲੜੀ ਦੇ ਨੋਟਾਂ ਵਿੱਚ ਮਹਾਤਮਾ ਗਾਂਧੀ ਦੇ ਸੇਵਾਗ੍ਰਾਮ ਆਸ਼ਰਮ ਦੀ ਤਸਵੀਰ ਛਪੀ ਸੀ। ਸਾਲ 1987 ‘ਚ ਦੂਜੀ ਵਾਰ 500 ਰੁਪਏ ਦੇ ਨੋਟ ‘ਤੇ ਮਹਾਤਮਾ ਗਾਂਧੀ ਦੀ ਤਸਵੀਰ ਛਪੀ ਸੀ। 

ਦੱਸ ਦਈਏ ਕਿ ਸਾਲ 1995 ਵਿੱਚ ਰਿਜ਼ਰਵ ਬੈਂਕ ਨੇ ਕੇਂਦਰ ਸਰਕਾਰ ਨੂੰ ਮੁਦਰਾ ਨੋਟਾਂ ‘ਤੇ ਸਥਾਈ ਤੌਰ ‘ਤੇ ਮਹਾਤਮਾ ਗਾਂਧੀ ਦੀ ਤਸਵੀਰ ਛਾਪਣ ਲਈ ਪ੍ਰਸਤਾਵ ਭੇਜਿਆ ਸੀ। ਸਰਕਾਰ ਦੀ ਮਨਜ਼ੂਰੀ ਤੋਂ ਬਾਅਦ 1996 ‘ਚ ਅਸ਼ੋਕਾ ਪਿੱਲਰ ਦੀ ਥਾਂ ‘ਤੇ ਮਹਾਤਮਾ ਗਾਂਧੀ ਦੀ ਤਸਵੀਰ ਵਾਲੀ ਕਰੰਸੀ ਛਾਪਣੀ ਸ਼ੁਰੂ ਹੋ ਗਈ। ਫਿਰ ਵੀ ਅਸ਼ੋਕ ਥੰਮ੍ਹ ਨੂੰ ਨੋਟ ਤੋਂ ਪੂਰੀ ਤਰ੍ਹਾਂ ਨਹੀਂ ਹਟਾਇਆ ਗਿਆ ਸੀ, ਸਗੋਂ ਇਹ ਖੱਬੇ ਪਾਸੇ ਛੋਟੇ ਆਕਾਰ ਵਿਚ ਛਾਪਿਆ ਜਾਂਦਾ ਰਿਹਾ।

ਸਾਲ 2016 ਵਿੱਚ, ਰਿਜ਼ਰਵ ਬੈਂਕ ਨੇ ਮਹਾਤਮਾ ਗਾਂਧੀ ਦੀ ਤਸਵੀਰ ਵਾਲੇ ਨੋਟਾਂ ਦੀ ਇੱਕ ਨਵੀਂ ਲੜੀ ਲਾਂਚ ਕੀਤੀ ਸੀ। ਨੋਟ ‘ਤੇ ਮਹਾਤਮਾ ਗਾਂਧੀ ਦੀ ਤਸਵੀਰ ਦੇ ਨਾਲ ਦੂਜੇ ਪਾਸੇ ‘ਸਵੱਛ ਭਾਰਤ ਅਭਿਆਨ’ ਦਾ ਲੋਗੋ ਵੀ ਛਾਪਿਆ ਗਿਆ ਸੀ। ਭਾਰਤੀ ਰੁਪਏ ‘ਤੇ ਦਿਖਾਈ ਦੇਣ ਵਾਲੀ ਮਹਾਤਮਾ ਗਾਂਧੀ ਦੀ ਤਸਵੀਰ ਕੋਈ ਵਿਅੰਗ ਜਾਂ ਦ੍ਰਿਸ਼ਟੀਕੋਣ ਨਹੀਂ ਹੈ, ਸਗੋਂ ਅਸਲ ਫੋਟੋ ਦਾ ਕੱਟਿਆ ਹੋਇਆ ਚਿੱਤਰ ਹੈ।

ਇਹ ਤਸਵੀਰ ਸਾਲ 1946 ਵਿੱਚ ਕਲਕੱਤਾ (ਹੁਣ ਕੋਲਕਾਤਾ) ਵਿੱਚ ਵਾਇਸਰਾਏ ਹਾਊਸ ਵਿੱਚ ਲਈ ਗਈ ਸੀ। ਉਦੋਂ ਮਹਾਤਮਾ ਗਾਂਧੀ ਬ੍ਰਿਟਿਸ਼ ਨੇਤਾ ਲਾਰਡ ਫਰੈਡਰਿਕ ਵਿਲੀਅਮ ਪੈਥਿਕ-ਲਾਰੈਂਸ ਨੂੰ ਮਿਲਣ ਗਏ ਸਨ। ਉਸ ਦੀ ਇਹ ਤਸਵੀਰ ਇਸ ਦੌਰਾਨ ਲਈ ਗਈ ਸੀ।  

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਕਰਾਰਾ ਝਟਕਾ, ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੀ ਬਿਸੌਲੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਸਾਬਕਾ...

ਵਾਲ ਕਟਵਾਉਣ ਆਏ ਵਿਅਕਤੀ ਦਾ ਗੋਲ਼ੀਆਂ ਮਾਰਕੇ ਕਤਲ, ਦੋ ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਨੌਸ਼ਹਿਰਾ ਪੰਨੂਆਂ ਵਿਖੇ ਬੁੱਧਵਾਰ ਸ਼ਾਮ ਕਰੀਬ 7 ਵਜੇ ਸੈਲੂਨ ਵਿਚ ਵਾਲ ਕਟਵਾਉਣ ਆਏ ਵਿਅਕਤੀ...

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ, ਝੋਟੇ ਨੂੰ ਦਿੱਤੀ ਗਈ ਸ਼ਰਧਾਂਜਲੀ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਪਹਿਲਾ ਦਿਨ ਸੀ। ਸੈਸ਼ਨ ਦੀ ਸ਼ੁਰੂਆਤ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਸਰਕਾਰ ਸਖਤ! ਬਿਨ੍ਹਾਂ ਪ੍ਰਵਾਨਗੀ ਗੈਰ-ਹਾਜ਼ਰਾਂ ਦੀ ਮੰਗੀ ਸੂਚੀ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਮੁੱਖ ਸਕੱਤਰ ਵਿਚਕਾਰ ਬੁੱਧਵਾਰ ਦੇਰ ਰਾਤ ਤੱਕ ਚੱਲੀ ਮੀਟਿੰਗ...

‘ਨੰਨ੍ਹੀ ਛਾਂ’ ਹਰਸਿਮਰਤ ਬਾਦਲ ਹੁਣ ਮਲੂਕਾ ਦੇ ਬਿਆਨ ’ਤੇ ਬੋਲਣਗੇ? ਬਲਤੇਜ ਪੰਨੂ ਦਾ ਸਵਾਲ

ਚੰਡੀਗੜ੍ਹ 21 ਅਕਤੂਬਰ:ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬੁੱਧਵਾਰ ਨੂੰ ਸੀਨੀਅਰ ਅਕਾਲੀ...

 ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਜਲੰਧਰ ’ਚ ਅੰਤਰਰਾਸ਼ਟਰੀ ਹਾਕੀ, ਮੀਤ ਹੇਅਰ ਦੀ ਪੰਜਾਬੀਆਂ ਨੂੰ ਅਪੀਲ

ਚੰਡੀਗੜ੍ਹ 21 ਅਕਤੂਬਰ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ...

4 ਤੇ 5 ਨਵੰਬਰ ਨੂੰ ਮੋਹਾਲੀ ’ਚ ਹਾਕੀ ਦਾ ਰੋਮਾਂਚ, ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫ਼ਤ

ਮੋਹਾਲੀ,21 ਅਕਤੂਬਰ:ਮੋਹਾਲੀ ਦੇ ਮੇਅਰ ਸਰਬਜੀਤ ਸਿੰਘ ਨੇ ਅੱਜ ਇੱਕ ਮੀਡੀਆ ਬਿਆਨ ਜਾਰੀ ਕਰਦਿਆਂ ਕਿਹਾ...

ਝੋਟਾ ਕਤਲਕਾਂਡ ’ਤੇ ਰਾਜੋਆਣਾ ਦਾ ਵੱਡਾ ਬਿਆਨ, ਸ਼ਹਾਦਤ ਨੂੰ ਕੀਤਾ ਸਲਾਮ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ...

ਟਾਈਗਰ ਸ਼ਰਾਫ ਫਾਇਰਿੰਗ ਮਾਮਲਾ, ਹਥਿਆਰ ਪਹੁੰਚਾਉਣ ਵਾਲੀਆਂ 2 ਕੁੜੀਆਂ ਸਣੇ ਚਾਰ ਹੋਰ ਕਾਬੂ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ‘ਤੇ ਹੋਈ ਫਾਇਰਿੰਗ...