ਏਅਰ ਇੰਡੀਆ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਏਅਰਲਾਈਨ ਦੇ ਉੱਚ ਪ੍ਰਬੰਧਨ ਵਿੱਚ ਵੱਡਾ ਫੇਰਬਦਲ ਕੀਤਾ ਹੈ। ਚੇਅਰਮੈਨ ਚੰਦਰਸ਼ੇਖਰਨ ਨੇ ਪ੍ਰਬੰਧਨ ਵਿੱਚ ਤਬਦੀਲੀ ਕਰਦਿਆਂ ਮੀਨਾਕਸ਼ੀ ਮਲਿਕ ਦੀ ਥਾਂ ‘ਤੇ ਟਾਟਾ ਸੰਨਜ਼ ਦੇ ਸੀਨੀਅਰ ਉਪ ਪ੍ਰਧਾਨ ਨਿਪੁਨ ਅਗਰਵਾਲ ਨੂੰ ਮੁੱਖ ਵਪਾਰਕ ਅਧਿਕਾਰੀ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਇੱਕ ਹੋਰ ਵੱਡੇ ਬਦਲਾਅ ਵਿੱਚ, 2012 ਤੋਂ 2021 ਤੱਕ ਟਾਟਾ ਸਟੀਲ ਵਿੱਚ ਵਾਈਸ ਪ੍ਰੈਜ਼ੀਡੈਂਟ ਐਚਆਰ ਦੇ ਅਹੁਦੇ ‘ਤੇ ਰਹੇ ਸੁਰੇਸ਼ ਦੱਤ ਤ੍ਰਿਪਾਠੀ ਨੂੰ ਏਅਰ ਇੰਡੀਆ ਏਅਰਲਾਈਨਜ਼ ਵਿੱਚ ਮੁੱਖ ਮਨੁੱਖੀ ਸਰੋਤ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ ਹੈ। ਤ੍ਰਿਪਾਠੀ ਹੁਣ ਏਅਰ ਇੰਡੀਆ ਵਿੱਚ ਅੰਮ੍ਰਿਤਾ ਸ਼ਰਨ ਦੀ ਥਾਂ ਲੈਣਗੇ। ਇਸ ਸਬੰਧੀ ਹੁਕਮ ਜਾਰੀ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਕੰਪਨੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਮੀਨਾਕਸ਼ੀ ਮਲਿਕ ਅਤੇ ਅੰਮ੍ਰਿਤਾ ਸ਼ਰਨ ਨੂੰ ਏਅਰ ਇੰਡੀਆ ਦੇ ਚੇਅਰਮੈਨ ਚੰਦਰਸ਼ੇਖਰਨ ਦੇ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਹੈ। ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਟਾਟਾ ਕੰਸਲਟੈਂਸੀ ਸਰਵਿਸਿਜ਼ ‘ਚ ਸੇਵਾ ਨਿਭਾ ਚੁੱਕੇ ਸੱਤਿਆ ਰਾਮਾਸਵਾਮੀ ਨੂੰ ਏਅਰ ਇੰਡੀਆ ‘ਚ ਚੀਫ ਡਿਜੀਟਲ ਅਤੇ ਟੈਕਨਾਲੋਜੀ ਅਫਸਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਰਾਜੇਸ਼ ਡੋਗਰਾ ਨੂੰ ਏਅਰ ਇੰਡੀਆ ਵਿਖੇ ਗਾਹਕ ਅਨੁਭਵ ਅਤੇ ਗਰਾਊਂਡ ਹੈਂਡਲਿੰਗ ਦੇ ਮੁਖੀ ਵਜੋਂ ਨਿਯੁਕਤ ਕੀਤਾ ਗਿਆ।
ਐੱਨ ਚੰਦਰਸ਼ੇਖਰਨ ਨੇ ਆਪਣੇ ਹੁਕਮਾਂ ‘ਚ ਕਿਹਾ ਕਿ ਨਵੇਂ ਨਿਯੁਕਤ ਅਧਿਕਾਰੀ ਕਾਰਜਕਾਰੀ ਅਤੇ ਵਿਭਾਗ ਮੁਖੀਆਂ ਵਜੋਂ ਆਪਣੀਆਂ ਸ਼ਕਤੀਆਂ ਦੀ ਖੁਲ ਕੇ ਵਰਤੋਂ ਕਰ ਸਕਣਗੇ। ਅਸੀਂ ਉਸਨੂੰ ਉਸਦੀ ਨਵੀਂ ਭੂਮਿਕਾ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ।
----------- Advertisement -----------
ਏਅਰ ਇੰਡੀਆ ਦੇ ਚੇਅਰਮੈਨ ਐਨ.ਚੰਦਰਸ਼ੇਖਰਨ ਨੇ ਕੀਤਾ ਵੱਡਾ ਫੇਰਬਦਲ
Published on
----------- Advertisement -----------
----------- Advertisement -----------