July 22, 2026, 10:58 pm
----------- Advertisement -----------
HomePunjabbusinessਸੰਗੀਤਾ ਸਿੰਘ ਸੀਬੀਡੀਟੀ ਦੀ ਨਵੀਂ ਚੇਅਰਪਰਸਨ ਨਿਯੁਕਤ, 2.25 ਲੱਖ ਹੋਵੇਗੀ ਤਨਖਾਹ

ਸੰਗੀਤਾ ਸਿੰਘ ਸੀਬੀਡੀਟੀ ਦੀ ਨਵੀਂ ਚੇਅਰਪਰਸਨ ਨਿਯੁਕਤ, 2.25 ਲੱਖ ਹੋਵੇਗੀ ਤਨਖਾਹ

Published on

----------- Advertisement -----------

ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਸ ਯਾਨੀ ਸੀਬੀਡੀਟੀ, ਜੋ ਟੈਕਸ ਮਾਮਲਿਆਂ ਨੂੰ ਦੇਖਦਾ ਹੈ, ਦੀ ਜ਼ਿੰਮੇਵਾਰੀ ਹੁਣ ਇਕ ਔਰਤ ਦੇ ਹੱਥ ਆ ਗਈ ਹੈ। ਇਨਕਮ ਟੈਕਸ ਕੇਡਰ ਦੀ 1986 ਬੈਚ ਦੀ ਆਈਆਰਐਸ ਅਧਿਕਾਰੀ ਸੰਗੀਤਾ ਸਿੰਘ ਨੂੰ 1 ਮਈ ਨੂੰ ਸੀਬੀਡੀਟੀ ਦੀ ਚੇਅਰਪਰਸਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਉਸ ਕੋਲ ਸੀਬੀਡੀਟੀ ਵਿੱਚ ਮੈਂਬਰ (ਕਰਦਾਤਾ ਸੇਵਾਵਾਂ) ਦਾ ਵਾਧੂ ਚਾਰਜ ਵੀ ਹੈ।


CBDT ਯਾਨੀ ਕੇਂਦਰੀ ਪ੍ਰਤੱਖ ਟੈਕਸ ਬੋਰਡ ਵਿੱਤ ਮੰਤਰਾਲੇ ਦੇ ਮਾਲ ਵਿਭਾਗ ਦਾ ਇੱਕ ਹਿੱਸਾ ਹੈ। ਭਾਰਤ ਵਿੱਚ ਡਾਇਰੈਕਟ ਟੈਕਸਾਂ ਨਾਲ ਸਬੰਧਤ ਸਾਰੇ ਮਾਮਲੇ 1 ਜਨਵਰੀ 1964 ਤੋਂ ਕੇਂਦਰੀ ਡਾਇਰੈਕਟ ਟੈਕਸ ਬੋਰਡ ਨੂੰ ਸੌਂਪ ਦਿੱਤੇ ਗਏ ਸਨ। ਸੀਬੀਡੀਟੀ ਨੂੰ ਬੋਰਡ ਆਫ਼ ਰੈਵੇਨਿਊ ਐਕਟ 1963 ਦੁਆਰਾ ਇਹ ਅਧਿਕਾਰ ਪ੍ਰਾਪਤ ਹੈ। CBDT ਭਾਰਤ ਵਿੱਚ ਪ੍ਰਤੱਖ ਟੈਕਸ ਦੀਆਂ ਨੀਤੀਆਂ ਅਤੇ ਯੋਜਨਾਵਾਂ ਲਈ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਦਾ ਹੈ। ਵਾਧੂ ਚਾਰਜ ਵਜੋਂ ਸੰਗੀਤਾ ਸਿੰਘ ਨੂੰ ਰੈਗੂਲਰ ਚੇਅਰਮੈਨ ਵਾਂਗ ਹੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਜਿਸ ਵਿਚ ਕਿ, ਆਮਦਨ ਕਰ ਵਿਭਾਗ ਦੀ ਪ੍ਰਬੰਧਕੀ ਯੋਜਨਾ ‘ਤੇ ਕੰਮ ਕਰਨਾ। ਮਾਲ ਸੇਵਾ ਵਿੱਚ ਨਿਗਰਾਨੀ ਕਰਨਾ ਅਤੇ ਵਿੱਤ ਮੰਤਰਾਲੇ ਨੂੰ ਸਲਾਹ ਦੇਣਾ। ਸੰਯੁਕਤ ਰਾਸ਼ਟਰ ਅਤੇ ਓਈਸੀਡੀ ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨਾ। ਇਨਕਮ ਟੈਕਸ ਕਮਿਸ਼ਨਰ ਅਤੇ ਚੀਫ਼ ਕਮਿਸ਼ਨਰ ਦੇ ਕਾਡਰ ਵਿੱਚ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ।ਮੰਤਰੀ ਮੰਡਲ ਦੇ ਫੈਸਲਿਆਂ ਨੂੰ ਲਾਗੂ ਕਰਨਾ, ਆਮਦਨ ਕਰ ਵਿਭਾਗ ਐਕਟ ਅਧੀਨ ਆਉਂਦੇ ਕੇਸਾਂ ਨੂੰ ਨਿਯਮਾਂ ਅਨੁਸਾਰ ਨਜਿੱਠਣਾ।ਕੇਂਦਰੀ ਵਿੱਤ ਮੰਤਰੀ ਨੂੰ ਸਲਾਹ ਦੇਣਾ, ਸ਼ਾਮਿਲ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦਿੱਲੀ ‘ਚ 16 ਮੈਟਰੋ ਸਟੇਸ਼ਨ ਅਗਲੇ ਹੁਕਮਾਂ ਤੱਕ ਬੰਦ, ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਪ੍ਰਦਰਸ਼ਨਕਾਰੀ ਵਿਦਿਆਰਥੀ ਪ੍ਰਦਰਸ਼ਨ ‘ਤੇ ਡਟੇ ਹੋਏ ਹਨ। ਸੋਮਵਾਰ ਨੂੰ...

ਜੰਤਰ-ਮੰਤਰ ‘ਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਪੁਲਿਸ ਕਾਰਵਾਈ ਦਾ ਮਾਮਲਾ, SC ਵੱਲੋਂ ਤੁਰੰਤ ਸੁਣਵਾਈ ਤੋਂ ਇਨਕਾਰ

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਕਾਕਰੋਚ ਜਨਤਾ ਪਾਰਟੀ (CJP) ਦੇ...

ਵਿਆਹ ਦੇ 17 ਸਾਲ ਬਾਅਦ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ

ਜ਼ਿਲ੍ਹੇ ਦੇ ਪਿੰਡ ਹਰਿਮਾਜਰਾ ਵਿਖੇ ਵਿਆਹ ਦੇ 17 ਸਾਲ ਬਾਅਦ ਇੱਕ ਔਰਤ ਵੱਲੋਂ ਆਪਣੇ...

ਬੇਅਦਬੀ ਵਿਰੋਧੀ ਕਾਨੂੰਨ ‘ਤੇ ਅਕਾਲ ਤਖ਼ਤ ਦੇ ਸੁਝਾਵਾਂ ਬਾਰੇ ਪੰਜਾਬ ਸਰਕਾਰ ਨੇ ਕਾਨੂੰਨੀ ਰਾਇ ਮੰਗੀ

ਪੰਜਾਬ ਸਰਕਾਰ ਨੇ ਬੇਅਦਬੀ ਵਿਰੋਧੀ ਕਾਨੂੰਨ ਵਿੱਚ ਸੋਧ ਬਾਰੇ ਅਕਾਲ ਤਖ਼ਤ ਦੇ ਸੁਝਾਵਾਂ ਦੇ...

ਪੰਜਾਬੀ ਗਾਇਕ ਦੀ ਗੁੰਮਸ਼ੁਦਗੀ ‘ਤੇ ਹਾਈਕੋਰਟ ਸਖ਼ਤ, ਹਰਭਜਨ ਸ਼ੇਰਾ ਨੂੰ ਕੋਰਟ ‘ਚ ਪੇਸ਼ ਕਰਨ ਦੇ ਹੁਕਮ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬੀ ਗਾਇਕ ਹਰਭਜਨ ਸ਼ੇਰਾ ਦੇ ਲਾਪਤਾ ਦੇ ਮਾਮਲੇ...

ਕਾਂਗਰਸ ਦਾ ਭਾਜਪਾ ਖਿਲਾਫ਼ Black Protest, ਕਾਲੇ ਕੱਪੜੇ ਪਾ ਕੇ ਸੰਸਦ ਦੇ ਬਾਹਰ ਪਹੁੰਚੇ ਰਾਹੁਲ ਗਾਂਧੀ

ਕਾਂਗਰਸ ਪਾਰਟੀ ਨੇ NEET ਪ੍ਰੀਖਿਆ ਵਿੱਚ ਧਾਂਦਲੀ ਅਤੇ ਦੇਸ਼ ਭਰ ਵਿੱਚ ਹੋ ਰਹੇ ਪੇਪਰ...

‘BJP ਲੀਡਰਾਂ ਨੂੰ ਤਲਬ ਕੀਤਾ ਜਾਵੇ’, ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਸਾਹਿਬ ਨੂੰ ਚਿੱਠੀ ਲਿਖ ਕੀਤੀ ਮੰਗ

ਜੇਲ੍ਹ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਸ੍ਰੀ ਅਕਾਲ ਤਖਤ ਕੁਲਦੀਪ ਸਿੰਘ ਗੜਗੱਜ...

ਦਿੱਲੀ ਪੁਲਿਸ ਹੈੱਡਕੁਆਰਟਰ ਦੇ ਬਾਹਰ ਕਾਕਰੋਚ ਪਾਰਟੀ ਦਾ ਧਰਨਾ ਖ਼ਤਮ

ਕਾਕਰੋਚ ਜਨਤਾ ਪਾਰਟੀ ਨੇ ਮੰਗਲਵਾਰ ਦੇਰ ਰਾਤ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਐਲਾਨ ਕੀਤਾ...

•ਪੰਜਾਬ ਦੀ ਸਿੱਖਿਆ ਕ੍ਰਾਂਤੀ ਸਾਡੇ ਨੌਜਵਾਨਾਂ ਨੂੰ ਸਿਰਫ਼ ਨੌਕਰੀਆਂ ਲਈ ਨਹੀਂ, ਸਗੋਂ ਭਵਿੱਖ ਵਿੱਚ ਮੌਕੇ ਸਿਰਜਣ ਲਈ ਤਿਆਰ ਕਰ ਰਹੀ ਹੈ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 21 ਜੁਲਾਈ,2026ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ 'ਸਿੱਖਿਆ...