ਮਹਿੰਦਰ ਸਿੰਘ ਧੋਨੀ ਦੀ ਦਰਿਆਦਿਲੀ ਬਾਰੇ ਤਾਂ ਹਰ ਕੋਈ ਜਾਣਦਾ ਹੀ ਹੈ। ਇਕ ਵਾਰ ਫਿਰ ਧੋਨੀ ਨੇ ਕੁਝ ਅਜਿਹਾ ਕੀਤਾ ਜਿਸ ਨਾਲ ਉਨ੍ਹਾਂ ਸਾਰੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਦਰਅਸਲ, ਧੋਨੀ ਨੇ ਹਾਲ ਹੀ ਵਿੱਚ ਆਸਕਰ ਜੇਤੂ ਡਾਕੂਮੈਂਟਰੀ ਦ ਐਲੀਫੈਂਟ ਵਿਸਪਰਸ ਦੇ ਅਦਾਕਾਰ ਬੋਮਨ ਅਤੇ ਬੇਲੀ ਨਾਲ ਮੁਲਾਕਾਤ ਕੀਤੀ ਸੀ।

ਇਸ ਮੁਲਾਕਾਤ ਦੌਰਾਨ ਧੋਨੀ ਨੇ ਦੋਵਾਂ ਨੂੰ ਖਾਸ ਜਰਸੀ ਗਿਫਟ ਕੀਤੀ। ਜਿਸ ਦੀ ਫੋਟੋ ਚੇਨਈ ਸੁਪਰ ਕਿੰਗਜ਼ ਦੇ ਅਧਿਕਾਰਤ ਪੇਜ ‘ਤੇ ਪੋਸਟ ਕੀਤੀ ਗਈ ਹੈ। ਬੋਮਨ ਅਤੇ ਬੇਲੀ ਨਾਲ ਧੋਨੀ ਦੀ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਧੋਨੀ ਦੇ ਇਸ ਅੰਦਾਜ਼ ਦੀ ਲੋਕ ਕਾਫੀ ਤਾਰੀਫ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ਧੋਨੀ ਕਿੰਨੀ ਵਾਰ ਇਕ ਹੀ ਦਿਲ ਜਿੱਤੋਗੇ। ਇਕ ਹੋਰ ਯੂਜ਼ਰ ਨੇ ਲਿਖਿਆ, East or west, Dhoni is the best।
ਦੱਸ ਦੇਈਏ ਕਿ ‘ਦਿ ਐਲੀਫੈਂਟ ਵਿਸਪਰਸ’ ਨੂੰ ਆਸਕਰ ‘ਚ ਸਰਵੋਤਮ ਡਾਕੂਮੈਂਟਰੀ ਦਾ ਐਵਾਰਡ ਮਿਲਿਆ ਹੈ। ਇਸ ਫਿਲਮ ਦੀ ਕਹਾਣੀ ਬੋਮਨ ਅਤੇ ਬੇਲੀ ਦੇ ਅਨਾਥ ਹਾਥੀ ਦੀ ਹੈ। ਫਿਲਮ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਦੋਵੇਂ ਆਪਣੇ ਹਾਥੀ ਦੀ ਦੇਖਭਾਲ ਕਰਦੇ ਹਨ। ਉਸਨੂੰ ਆਪਣੇ ਬੱਚੇ ਵਾਂਗ ਪਿਆਰ ਕਰਦੇ ਹਨ। ਇਸ ਫਿਲਮ ਵਿੱਚ ਜਾਨਵਰ ਅਤੇ ਇਨਸਾਨ ਦੇ ਵਿੱਚ ਇੱਕ ਖੂਬਸੂਰਤ ਰਿਸ਼ਤਾ ਦਿਖਾਇਆ ਗਿਆ ਹੈ। ਇਹ ਭਾਰਤ ਦੀ ਪਹਿਲੀ ਆਸਕਰ ਜੇਤੂ ਡਾਕੂਮੈਂਟਰੀ ਫਿਲਮ ਹੈ।












