ਲਾਹੌਰ ਦੇ ਡੌਨ ਆਮਿਰ ਸਰਫਰਾਜ਼ ਦੀ ਹੱਤਿਆ ਕਰ ਦਿੱਤੀ ਗਈ ਹੈ। ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਲਾਹੌਰ ਵਿਚ ਆਮਿਰ ਨੂੰ ਕੁਝ ਲੋਕਾਂ ਨੇ ਗੋਲੀ ਮਾਰ ਦਿੱਤੀ ਸੀ। ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮੰਨਿਆ ਜਾਂਦਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਨਿਰਦੇਸ਼ਾਂ ‘ਤੇ ਆਮਿਰ ਸਰਫਰਾਜ਼ ਅਤੇ ਉਸ ਦੇ ਸਾਥੀਆਂ ਨੇ 2013 ‘ਚ ਲਾਹੌਰ ਜੇਲ ‘ਚ ਬੰਦ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ।
ਦੱਸ ਦਈਏ ਕਿ ਦਸੰਬਰ 2018 ਵਿੱਚ ਪਾਕਿਸਤਾਨ ਦੀ ਇੱਕ ਅਦਾਲਤ ਨੇ ਸਬੂਤਾਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਸਰਬਜੀਤ ਦੇ ਕਤਲ ਦੇ ਦੋ ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ ਸੀ। ਇਨ੍ਹਾਂ ਵਿਚ ਆਮਿਰ ਸਰਫਰਾਜ਼ ਅਤੇ ਮੁਦੱਸਰ ਸ਼ਾਮਲ ਸਨ। ਇਨ੍ਹਾਂ ਦੋਹਾਂ ਦੇ ਵਿਰੁੱਧ ਕਿਸੇ ਨੇ ਗਵਾਹੀ ਨਹੀਂ ਦਿੱਤੀ। ਦਰਅਸਲ, ਪੰਜਾਬ ਦਾ ਸਰਬਜੀਤ 1990 ਵਿੱਚ ਗਲਤੀ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨ ਚਲਾ ਗਿਆ ਸੀ। ਪਾਕਿਸਤਾਨੀ ਫੌਜ ਨੇ ਉਸ ਨੂੰ ਭਾਰਤੀ ਜਾਸੂਸ ਦੱਸ ਕੇ ਬੰਧਕ ਬਣਾ ਲਿਆ ਸੀ।
ਪਾਕਿਸਤਾਨ ‘ਚ ਸਰਬਜੀਤ ਦੇ ਕਾਤਲ ਦੀ ਮੌਤ ਦੀ ਖਬਰ ਅਜਿਹੇ ਸਮੇਂ ‘ਚ ਆਈ ਹੈ ਜਦੋਂ ਪਾਕਿਸਤਾਨ ਨੇ ਹਾਲ ਹੀ ‘ਚ ਭਾਰਤ ‘ਤੇ ਟਾਰਗੇਟ ਕਿਲਿੰਗ ਦਾ ਦੋਸ਼ ਲਗਾਇਆ ਹੈ। ਪਾਕਿਸਤਾਨ ਨੇ ਕਿਹਾ ਸੀ ਕਿ ਭਾਰਤ ਪਾਕਿਸਤਾਨ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਆਪਣੇ ਨਾਗਰਿਕਾਂ ਦੀ ਹੱਤਿਆ ਕਰ ਰਿਹਾ ਹੈ। ਪਾਕਿਸਤਾਨ ਨੇ ਇਹ ਦੋਸ਼ ਬ੍ਰਿਟਿਸ਼ ਮੀਡੀਆ ਹਾਊਸ ‘ਦਿ ਗਾਰਡੀਅਨ’ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਲਗਾਏ ਸਨ, ਜਿਸ ‘ਚ ਕਿਹਾ ਗਿਆ ਸੀ ਕਿ ‘ਭਾਰਤ ਦੇ ਖੁਫੀਆ ਅਧਿਕਾਰੀ ਵਿਦੇਸ਼ੀ ਧਰਤੀ ‘ਤੇ ਰਹਿ ਰਹੇ ਅੱਤਵਾਦੀਆਂ ਨੂੰ ਖਤਮ ਕਰਨ ਦੀ ਆਪਣੀ ਰਣਨੀਤੀ ਦੇ ਤਹਿਤ ਪਾਕਿਸਤਾਨ ‘ਚ ਕਈ ਲੋਕਾਂ ਨੂੰ ਮਾਰ ਰਹੇ ਹਨ।’
ਇਸ ‘ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਸੀ, ‘ਟਾਰਗੇਟ ਕਿਲਿੰਗ ਭਾਰਤ ਦੀ ਵਿਦੇਸ਼ ਨੀਤੀ ‘ਚ ਨਹੀਂ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਇਹ ਦੋਸ਼ ਝੂਠੇ ਹਨ ਅਤੇ ਭਾਰਤ ਵਿਰੁੱਧ ਪ੍ਰਚਾਰ ਕੀਤਾ ਜਾ ਰਿਹਾ ਹੈ।
ਸਰਬਜੀਤ ਸਿੰਘ ਤਰਨਤਾਰਨ, ਪੰਜਾਬ ਦੇ ਪਿੰਡ ਭਿੱਖੀਵਿੰਡ ਦਾ ਰਹਿਣ ਵਾਲਾ ਇੱਕ ਕਿਸਾਨ ਸੀ। ਸਰਬਜੀਤ ਸਿੰਘ ਲਾਹੌਰ ਅਤੇ ਫੈਸਲਾਬਾਦ ਵਿਚ ਹੋਏ ਬੰਬ ਧਮਾਕਿਆਂ ਦੇ ਦੋਸ਼ੀ ਹੋਣ ਤੋਂ ਬਾਅਦ ਪਾਕਿਸਤਾਨ ਵਿਚ ਕੈਦ ਸੀ। ਸਰਬਜੀਤ ਸਿੰਘ ਨੂੰ 1991 ਦੇ ਬੰਬ ਧਮਾਕਿਆਂ ਲਈ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਪਾਕਿਸਤਾਨੀ ਜੇਲ੍ਹ ਵਿੱਚ 23 ਸਾਲ ਬਿਤਾਉਣ ਤੋਂ ਬਾਅਦ, ਉਸਨੂੰ 2013 ਵਿੱਚ ਜੇਲ੍ਹ ਵਿੱਚ ਬਹੁਤ ਸਾਰੇ ਪਾਕਿਸਤਾਨੀਆਂ ਨੇ ਬੇਰਹਿਮੀ ਨਾਲ ਕੁੱਟਿਆ ਸੀ। ਇਸ ਤੋਂ ਬਾਅਦ ਲਾਹੌਰ ਦੇ ਜਿਨਾਹ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਜੇਲ ‘ਚ ਸਰਬਜੀਤ ‘ਤੇ ਹਮਲਾ ਭਾਰਤ ‘ਚ ਅੱਤਵਾਦੀ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਤੋਂ ਤੁਰੰਤ ਬਾਅਦ ਹੋਇਆ ਸੀ।ਮੀਡੀਆ ਰਿਪੋਰਟਾਂ ਮੁਤਾਬਕ ਕੈਦੀਆਂ ਨੇ ਉਸ ਦੇ ਸਿਰ ‘ਤੇ ਇੱਟਾਂ ਨਾਲ ਵਾਰ ਕੀਤੇ ਸਨ। ਉਸ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਭਾਰਤ ਭੇਜ ਦਿੱਤੀ ਗਈ।
ਸਰਬਜੀਤ ਨੇ ਜੇਲ੍ਹ ਵਿੱਚ ਹੀ ਇਹ ਚਿੱਠੀ ਲਿਖੀ ਸੀ। ਇਸ ਵਿੱਚ ਉਸ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਹੌਲੀ ਜ਼ਹਿਰ ਦਿੱਤੀ ਜਾ ਰਹੀ ਹੈ। ਉਸ ਨੇ ਲਿਖਿਆ ਸੀ- ‘ਜਦੋਂ ਵੀ ਮੇਰਾ ਦਰਦ ਅਸਹਿ ਹੁੰਦਾ ਹੈ, ਮੈਂ ਜੇਲ੍ਹ ਪ੍ਰਸ਼ਾਸਨ ਤੋਂ ਦਰਦ ਦੀ ਦਵਾਈ ਮੰਗਦਾ ਹਾਂ। ਮੇਰਾ ਮਜ਼ਾਕ ਉਡਾਇਆ ਜਾਂਦਾ ਹੈ, ਮੈਨੂੰ ਪਾਗਲ ਵਜੋਂ ਪੇਸ਼ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾਂਦੀ ਹੈ।
ਸਰਬਜੀਤ ਨੇ ਲਿਖਿਆ- ‘ਮੈਨੂੰ ਇਕਾਂਤ ਕੋਠੜੀ ਵਿਚ ਰੱਖਿਆ ਗਿਆ ਹੈ ਅਤੇ ਮੇਰੇ ਲਈ ਰਿਹਾਈ ਲਈ ਇਕ ਦਿਨ ਦਾ ਵੀ ਇੰਤਜ਼ਾਰ ਕਰਨਾ ਮੁਸ਼ਕਲ ਹੋ ਗਿਆ ਹੈ।’
----------- Advertisement -----------
ਲਾਹੌਰ ‘ਚ ਅੰਡਰਵਰਲਡ ਡੌਨ ਆਮਿਰ ਸਰਫਰਾਜ਼ ਦਾ ਕਤਲ, ਅਣਪਛਾਤੇ ਲੋਕਾਂ ਨੇ ਮਾਰੀ ਗੋਲੀ
Published on
----------- Advertisement -----------
----------- Advertisement -----------