ਭਿਵਾਨੀ ‘ਚ ਜ਼ਿੰਦਾ ਸਾੜੇ ਗਏ ਨਾਸਿਰ-ਜੁਨੈਦ ਦੇ ਕਤਲ ਮਾਮਲੇ ‘ਚ ਹਰਿਆਣਾ ਪੁਲਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਮੋਨੂੰ ਮਾਨੇਸਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੋਨੂੰ ਮਾਨੇਸਰ ‘ਤੇ ਭਿਵਾਨੀ ‘ਚ ਜ਼ਿੰਦਾ ਸਾੜ ਦਿੱਤੇ ਗਏ ਨਾਸਿਰ-ਜੁਨੈਦ ਕਤਲ ਕਾਂਡ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਮੋਨੂੰ ਨੂੰ ਉਸ ਦੇ ਹੀ ਪਿੰਡ ਤੋਂ ਫੜਿਆ ਗਿਆ ਹੈ। ਉਹ ਪਿਛਲੇ 8 ਮਹੀਨਿਆਂ ਤੋਂ ਫਰਾਰ ਸੀ।
ਦੱਸ ਦਈਏ ਕਿ 16 ਫਰਵਰੀ, 2023 ਨੂੰ ਹਰਿਆਣਾ ਦੇ ਭਿਵਾਨੀ ਵਿੱਚ ਇੱਕ ਬੋਲੈਰੋ ਗੱਡੀ ਵਿੱਚੋਂ ਦੋ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਸਨ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਲਾਸ਼ਾਂ ਰਾਜਸਥਾਨ ਦੇ ਗੋਪਾਲਗੜ੍ਹ ਦੇ ਜੁਨੈਦ ਅਤੇ ਨਾਸਿਰ ਦੀਆਂ ਹਨ। ਹਰਿਆਣਾ ਦੇ ਕਈ ਗਊ ਰੱਖਿਅਕਾਂ ‘ਤੇ ਉਸ ਦੇ ਕਤਲ ਦੇ ਦੋਸ਼ ਲੱਗੇ ਸਨ। ਇਨ੍ਹਾਂ ਵਿਚ ਸਭ ਤੋਂ ਮਸ਼ਹੂਰ ਨਾਂ ਮੋਨੂ ਮਾਨੇਸਰ ਉਰਫ ਮੋਹਿਤ ਯਾਦਵ ਦਾ ਸੀ।
ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਪਹਾੜੀ ਖੇਤਰ ਦੇ ਘਾਟਮਿਕਾ ਪਿੰਡ ਦੇ ਰਹਿਣ ਵਾਲੇ ਨਾਸਿਰ (28) ਅਤੇ ਜੁਨੈਦ (33) ਨੂੰ 15 ਫਰਵਰੀ ਨੂੰ ਅਗਵਾ ਕਰ ਲਿਆ ਗਿਆ ਸੀ। ਅਗਲੇ ਦਿਨ ਉਨ੍ਹਾਂ ਦੇ ਕੰਕਾਲ ਹਰਿਆਣਾ ਦੇ ਭਿਵਾਨੀ ਵਿੱਚ ਬੋਲੈਰੋ ਵਿੱਚੋਂ ਮਿਲੇ ਸਨ। ਇਸ ਮਾਮਲੇ ‘ਚ ਦੋਹਾਂ ਦੇ ਪਰਿਵਾਰ ਵਾਲਿਆਂ ਨੇ ਗਊ ਰੱਖਿਅਕ ਮੋਨੂੰ ਮਾਨੇਸਰ ਅਤੇ ਬਜਰੰਗ ਦਲ ਨਾਲ ਜੁੜੇ ਉਸ ਦੇ ਸਾਥੀਆਂ ‘ਤੇ ਉਨ੍ਹਾਂ ਨੂੰ ਕੁੱਟ-ਕੁੱਟ ਕੇ ਮਾਰਨ ਅਤੇ ਫਿਰ ਜ਼ਿੰਦਾ ਸਾੜਨ ਦਾ ਦੋਸ਼ ਲਗਾਇਆ ਸੀ। ਜਿਸ ਤੋਂ ਬਾਅਦ ਭਰਤਪੁਰ ਥਾਣਾ ਪੁਲਸ ਨੇ ਮੋਨੂੰ ਮਾਨੇਸਰ ਅਤੇ ਹੋਰ ਲੋਕਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਪੁਲੀਸ ਨੇ ਇਸ ਮਾਮਲੇ ਵਿੱਚ 8 ਫਰਾਰ ਮੁਲਜ਼ਮਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ।
----------- Advertisement -----------
ਨਾਸਿਰ-ਜੁਨੈਦ ਕ.ਤਲਕੇਸ: ਮੋਨੂੰ ਮਾਨੇਸਰ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ
Published on
----------- Advertisement -----------
----------- Advertisement -----------












