ਵੀਡੀਓ ਸਟ੍ਰੀਮਿੰਗ ਪਲੇਟਫਾਰਮ Netflix ਨੇ ਇੱਕ ਵੱਡਾ ਫੈਸਲਾ ਲਿਆ ਹੈ। Netflix ਨੇ ਕਿਹਾ ਹੈ ਕਿ ਹੁਣ ਭਾਰਤ ਲਈ ਵੀ ਪਾਸਵਰਡ ਸ਼ੇਅਰਿੰਗ ‘ਤੇ ਪਾਬੰਦੀ ਹੋਵੇਗੀ। ਇਹ ਅੱਜ ਯਾਨੀ 20 ਜੁਲਾਈ ਤੋਂ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਨੈੱਟਫਲਿਕਸ ਅਮਰੀਕਾ ਸਮੇਤ ਕਈ ਦੇਸ਼ਾਂ ‘ਚ ਅਜਿਹਾ ਫੈਸਲਾ ਲੈ ਚੁੱਕਾ ਹੈ।
ਸਟ੍ਰੀਮਿੰਗ ਦਿੱਗਜ Netflix ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਉਸਨੇ ਭਾਰਤ ਵਿੱਚ ਪਾਸਵਰਡ ਸਾਂਝਾ ਕਰਨਾ ਬੰਦ ਕਰ ਦਿੱਤਾ ਹੈ ਅਤੇ ਹੁਣ ਉਹਨਾਂ ਗਾਹਕਾਂ ਨੂੰ ਚੇਤਾਵਨੀ ਦਿੱਤੀ ਜਾਵੇਗੀ ਜੋ ਆਪਣੇ ਘਰਾਂ ਦੇ ਬਾਹਰ ਆਪਣੇ ਖਾਤੇ ਸਾਂਝੇ ਕਰ ਰਹੇ ਹਨ। ‘ਅੱਜ ਤੋਂ, ਅਸੀਂ ਭਾਰਤ ਵਿੱਚ ਆਪਣੇ ਘਰ ਦੇ ਬਾਹਰ Netflix ਸ਼ੇਅਰ ਕਰਨ ਵਾਲੇ ਮੈਂਬਰਾਂ ਨੂੰ ਇੱਕ ਈਮੇਲ ਭੇਜਾਂਗੇ।’ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, ‘ਨੈੱਟਫਲਿਕਸ ਖਾਤਾ ਇੱਕ ਪਰਿਵਾਰ ਦੁਆਰਾ ਵਰਤਣ ਲਈ ਹੈ। ਉਸ ਘਰ ਵਿੱਚ ਰਹਿਣ ਵਾਲਾ ਹਰ ਕੋਈ ਨੈੱਟਫਲਿਕਸ ਵਰਤ ਸਕਦਾ ਹੈ, ਭਾਵੇਂ ਉਹ ਕਿਤੇ ਵੀ ਹੋਵੇ।
ਦੱਸ ਦਈਏ ਕਿ ਜੇਕਰ ਤੁਸੀਂ ਇੱਕੋ Netflix ਖਾਤੇ ਨੂੰ ਕਈ ਡਿਵਾਈਸਾਂ ‘ਤੇ ਵਰਤ ਰਹੇ ਹੋ ਜਾਂ ਇਸਨੂੰ ਦੋਸਤਾਂ ਨਾਲ ਸਾਂਝਾ ਕਰ ਰਹੇ ਹੋ, ਤਾਂ ਤੁਹਾਨੂੰ ਇੱਕ ਈਮੇਲ ਪ੍ਰਾਪਤ ਹੋਵੇਗੀ। ਜੇਕਰ ਇੱਕ ਤੋਂ ਵੱਧ ਲੋਕ ਇੱਕੋ ਖਾਤੇ ਦੀ ਵਰਤੋਂ ਕਰ ਰਹੇ ਹਨ, ਤਾਂ ਹਰ ਸੱਤ ਦਿਨਾਂ ਵਿੱਚ ਇੱਕ ਕੋਡ ਰਾਹੀਂ ਵੈਰੀਫਿਕੇਸ਼ਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪ੍ਰਾਇਮਰੀ ਖਾਤੇ ਦੇ ਵਾਈ-ਫਾਈ ਨੈੱਟਵਰਕ ਨੂੰ ਵੀ 31 ਦਿਨਾਂ ‘ਚ ਘੱਟੋ-ਘੱਟ ਇਕ ਵਾਰ ਕਨੈਕਟ ਕਰਨਾ ਹੋਵੇਗਾ।
ਜੋ ਲੋਕ Netflix ਦੇਖੇ ਬਿਨਾਂ ਨਹੀਂ ਰਹਿ ਸਕਦੇ, ਉਨ੍ਹਾਂ ਨੂੰ ਹੁਣ ਸਬਸਕ੍ਰਿਪਸ਼ਨ ਲੈਣਾ ਹੀ ਹੋਵੇਗਾ। ਅਜਿਹੇ ‘ਚ ਕੰਪਨੀ ਦੇ ਐਕਟਿਵ ਸਬਸਕ੍ਰਾਈਬਰ ਵਧਣਗੇ ਅਤੇ ਰੈਵੇਨਿਊ ਵੀ ਵਧੇਗਾ। ਭਾਰਤ ‘ਚ Netflix ਪਲਾਨ ਦੀ ਸ਼ੁਰੂਆਤੀ ਕੀਮਤ 149 ਰੁਪਏ ਹੈ। ਟਾਪ ਪਲਾਨ ਦੀ ਕੀਮਤ 649 ਰੁਪਏ ਹੈ।
----------- Advertisement -----------
Netflix ਨੇ ਭਾਰਤ ‘ਚ ਪਾਸਵਰਡ ਸ਼ੇਅਰਿੰਗ ਕੀਤੀ ਬੰਦ, ਕੰਪਨੀ ਨੇ ਲਗਾਈ ਪਾਬੰਦੀ
Published on
----------- Advertisement -----------
----------- Advertisement -----------












