ਕ੍ਰਿਸਟੋਫਰ ਨੋਲਨ ਦੀ ਫਿਲਮ ‘ਓਪਨਹਾਈਮਰ’ ਜਿੱਥੇ ਦੇਸ਼ ਅਤੇ ਦੁਨੀਆ ‘ਚ ਧਮਾਲ ਮਚਾ ਰਹੀ ਹੈ, ਉਥੇ ਹੀ ਦੂਜੇ ਪਾਸੇ ਫਿਲਮ ‘ਤੇ ਵਿਵਾਦਾਂ ਦੇ ਕਾਲੇ ਬੱਦਲ ਮੰਡਰਾਉਣ ਲੱਗੇ ਹਨ। ਇਸ ਫਿਲਮ ਨੇ ਦੋ ਦਿਨਾਂ ‘ਚ ਦੁਨੀਆ ਭਰ ‘ਚ 800 ਕਰੋੜ ਰੁਪਏ ਦਾ ਕੁਲੈਕਸ਼ਨ ਕਰ ਲਿਆ ਹੈ। ਪਰ ਇਸ ਦੌਰਾਨ ਫਿਲਮ ਦੇ ਇੰਟੀਮੇਟ ਸੀਨ ਅਤੇ ਉਸ ਦੌਰਾਨ ਭਗਵਦ ਗੀਤਾ ਦੀਆਂ ਤੁਕਾਂ ਕਾਰਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਦਰਅਸਲ, ਫਿਲਮ ਵਿੱਚ ਮੁੱਖ ਪਾਤਰ ਇੱਕ ਇੰਟੀਮੇਟ ਸੀਨ ਦੌਰਾਨ ਇੱਕ ਸੰਸਕ੍ਰਿਤ ਸਲੋਕ ਦਾ ਪਾਠ ਕਰਦੇ ਹੋਏ ਦਿਖਾਈ ਦਿੰਦੇ ਹਨ। ਸੋਸ਼ਲ ਮੀਡੀਆ ‘ਤੇ ਕਈ ਉਪਭੋਗਤਾ ਦਾਅਵਾ ਕਰਦੇ ਹਨ ਕਿ ਇਹ ਲਾਈਨਾਂ ਗੀਤਾ ਦੀਆਂ ਹਨ। ਹਾਲਾਂਕਿ ਫਿਲਮ ‘ਚ ਗੀਤਾ ਦੀ ਗੱਲ ਨਹੀਂ ਕੀਤੀ ਗਈ ਹੈ। ਇਸ ਨੂੰ ਦੇਖਣ ਤੋਂ ਬਾਅਦ ਲੋਕ ਇਸ ਸੀਨ ਨੂੰ ਫਿਲਮ ਤੋਂ ਹਟਾਉਣ ਦੀ ਮੰਗ ਕਰ ਰਹੇ ਹਨ।
ਦੱਸ ਦਈਏ ਕਿ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਫਿਲਮ ਓਪਨਹੀਮਰ ਵਿਚ ਇਕ ਸੈਕਸ ਸੀਨ ਦੌਰਾਨ ਪਵਿੱਤਰ ਗੀਤਾ ਵਿਖਾਉਣ ’ਤੇ ਸਖ਼ਤ ਇਤਰਾਜ਼ ਕਰਦਿਆਂ ਇਸ ਸੀਨ ਨੂੰ ਫਿਲਮ ਵਿਚੋਂ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ।
ਅਨੁਰਾਗ ਠਾਕੁਰ ਨੇ ਸੀ ਬੀ ਐਫ ਸੀ ਦੇ ਮੈਂਬਰਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਵੀ ਚੇਤਾਵਨੀ ਦਿੱਤੀ ਹੈ। ਉਹਨਾਂ ਇਕ ਬਿਆਨ ਵਿਚ ਕਿਹਾ ਕਿ ਫਿਲਮ ਨਿਰਮਾਤਾ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਨਾਕਾਮ ਸਾਬਤ ਹੋਏ ਹਨ ਤੇ ਉਹਨਾਂ ਦੀਆਂ ਕਾਰਵਾਈਆਂ ਲਈ ਉਹਨਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।
ਇਸ ਤੋਂ ਇਲਾਵਾ ਸੇਵ ਕਲਚਰ ਸੇਵ ਇੰਡੀਆ ਫਾਊਂਡੇਸ਼ਨ ਦੇ ਸੰਸਥਾਪਕ ਮਹੂਰਕਰ ਨੇ ਲਿਖਿਆ, “ਅਸੀਂ ਅਰਬਾਂ ਹਿੰਦੂਆਂ ਦੀ ਤਰਫੋਂ ਅਤੇ ਗੀਤਾ ਦੁਆਰਾ ਜੀਵਨ ਬਦਲਣ ਵਾਲੀ ਸਦੀਵੀ ਪਰੰਪਰਾ ਦੇ ਰੂਪ ਵਿੱਚ, ਉਨ੍ਹਾਂ ਨੂੰ ਇਸ ਸਤਿਕਾਰਤ ਕਿਤਾਬ ਦੀ ਮਰਿਆਦਾ ਨੂੰ ਕਾਇਮ ਰੱਖਣ ਅਤੇ ਦੁਨੀਆ ਭਰ ਦੀਆਂ ਆਪਣੀਆਂ ਫਿਲਮਾਂ ਤੋਂ ਇਸ ਦ੍ਰਿਸ਼ ਨੂੰ ਹਟਾਉਣ ਲਈ ਹਰ ਸੰਭਵ ਕੋਸ਼ਿਸ਼ ਦੀ ਅਪੀਲ ਕਰਦੇ ਹਾਂ। ਜੇਕਰ ਤੁਸੀਂ ਇਸ ਅਪੀਲ ਨੂੰ ਨਜ਼ਰਅੰਦਾਜ਼ ਕਰਨਾ ਚੁਣਦੇ ਹੋ, ਤਾਂ ਇਸਨੂੰ ਭਾਰਤੀ ਸਭਿਅਤਾ ‘ਤੇ ਹਮਲਾ ਮੰਨਿਆ ਜਾਵੇਗਾ।”
----------- Advertisement -----------
ਵਿਵਾਦਾਂ ‘ਚ ਫਿਲਮ Oppenheimer, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵੀ ਜਤਾਇਆ ਸਖ਼ਤ ਇਤਰਾਜ਼, ਜਾਣੋ ਪੂਰਾ ਮਾਮਲਾ
Published on
----------- Advertisement -----------
----------- Advertisement -----------












