September 14, 2026, 1:54 am
----------- Advertisement -----------
HomeNewsNational-Internationalਪਾਕਿਸਤਾਨ ਨੇ PTM ਮੁਖੀ ਮੰਜ਼ੂਰ ਅਹਿਮਦ 'ਤੇ ਲਗਾਈ ਪਾਬੰਦੀ

ਪਾਕਿਸਤਾਨ ਨੇ PTM ਮੁਖੀ ਮੰਜ਼ੂਰ ਅਹਿਮਦ ‘ਤੇ ਲਗਾਈ ਪਾਬੰਦੀ

Published on

----------- Advertisement -----------

ਪਸ਼ਤੂਨ ਤਹਾਫੁਜ਼ ਮੂਵਮੈਂਟ ਦੇ ਸੰਸਥਾਪਕ ਅਤੇ ਮਨੁੱਖੀ ਅਧਿਕਾਰ ਕਾਰਕੁਨ ਮੰਜ਼ੂਰ ਅਹਿਮਦ ਪਸ਼ਤੀਨ ਦੇ ਮਕਬੂਜ਼ਾ ਕਸ਼ਮੀਰ ਮਤਲਬ ਪੀਓਕੇ ਵਿੱਚ ਦਾਖਲ ਹੋਣ ਤੋਂ ਰੋਕ ਲਗਾ ਦਿੱਤੀ ਗਈ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗ੍ਰਹਿ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅਹਿਮਦ ‘ਤੇ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦੇ ਭਾਸ਼ਣ ਦੇਣ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਪੀਓਕੇ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਇਕ ਨੋਟੀਫਿਕੇਸ਼ਨ ਮੁਤਾਬਕ ‘ਪਬਲਿਕ ਆਰਡਰ ਐਕਟ, 1985’ ਦੀ ਧਾਰਾ 5 ਤਹਿਤ ਤੁਰੰਤ ਪ੍ਰਭਾਵ ਨਾਲ ਅਹਿਮਦ ‘ਤੇ ਤਿੰਨ ਮਹੀਨਿਆਂ ਲਈ ਪਾਬੰਦੀ ਲਗਾਈ ਗਈ ਹੈ।ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਕੋਟਲੀ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਤਹਿਰੀਕ-ਏ-ਜਵਾਨਨ-ਕਸ਼ਮੀਰ ਨਾਂ ਦੀ ਅਣਪਛਾਤੀ ਜਥੇਬੰਦੀ ਦੇ ਕੁਝ ਕਾਰਕੁਨਾਂ ਨੇ ਪੀਓਕੇ ਸਰਕਾਰ ਤੋਂ ਅਹਿਮਦ ਦੇ ਦਾਖਲੇ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ।


ਅਹਿਮਦ ‘ਤੇ ਇਸ ਪਾਬੰਦੀ ਨੂੰ ਮੁੱਦਾ ਬਣਾਉਂਦੇ ਹੋਏ ਪਾਕਿਸਤਾਨ ਦੀ ਵਿਰੋਧੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਨੇ ਪੀਓਕੇ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਪੀਓਕੇ ਦੇ ਸਾਬਕਾ ਸੂਚਨਾ ਮੰਤਰੀ ਮੁਸ਼ਤਾਕ ਮਿਨਹਾਸ ਨੇ ਟਵੀਟ ਕੀਤਾ ਕਿ ਅਸੀਂ ਕਸ਼ਮੀਰ ਵਿੱਚ ਮੰਜ਼ੂਰ ਪਸ਼ਤੀਨ ਦੇ ਦਾਖਲ ਹੋਣ ਅਤੇ ਭਾਸ਼ਣ ‘ਤੇ ਪਾਬੰਦੀ ਲਗਾਉਣ ਲਈ ਪੀਟੀਆਈ ਸਰਕਾਰ ਦੀ ਸਖ਼ਤ ਨਿੰਦਾ ਕਰਦੇ ਹਾਂ। ਪ੍ਰਗਟਾਵੇ ਅਤੇ ਭਾਸ਼ਣ ਦੀ ਆਜ਼ਾਦੀ ‘ਤੇ ਪਾਬੰਦੀ ਲਗਾਉਣਾ ਇੱਕ ਫਾਸ਼ੀਵਾਦੀ ਪ੍ਰਥਾ ਹੈ। ਮੰਜ਼ੂਰ ਪਸ਼ਤੀਨ! ਅਸੀਂ ਸ਼ਰਮਿੰਦਾ ਹਾਂ।”
ਇਕ ਰਿਪੋਰਟ ਮੁਤਾਬਕ ਵਿਰੋਧੀ ਪਾਰਟੀ ਦੇ ਕਈ ਕਾਰਕੁਨਾਂ ਨੇ ਸੋਸ਼ਲ ਮੀਡੀਆ ‘ਤੇ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ‘ਤੇ ਸਰਕਾਰ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਦੀ ਵੀ ਆਲੋਚਨਾ ਕੀਤੀ ਹੈ। ਪੀਐਮਐਲ-ਐਨ ਕਾਰਕੁਨ ਨਸੀਰਾ ਖਾਨ ਸੁਧੋਜਈ ਨੇ ਕਿਹਾ ਕਿ ਮੰਜ਼ੂਰ ਪਸ਼ਤੀਨ ਲੱਖਾਂ ਲੋਕਾਂ ਦੀ ਆਵਾਜ਼ ਹੈ। ਪੀਓਕੇ ਵਿੱਚ ਉਸ ਦੇ ਦਾਖਲੇ ‘ਤੇ ਪਾਬੰਦੀ ਲਗਾਉਣਾ ਤੁਗਲਕੀ ਫ਼ਰਮਾਨ ਹੈ, ਅਸੀਂ ਇਸਦਾ ਵਿਰੋਧ ਕਰਦੇ ਹਾਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੁਲਾਬ ਸਿੱਧੂ ਦੇ ਘਰ ‘ਤੇ ਫਾਇਰਿੰਗ ਮਾਮਲੇ ‘ਚ ਪੁਲਿਸ ਦਾ ਬਿਆਨ, ਹੁਣ ਤੱਕ ਜਾਂਚ ‘ਚ ਕੀ ਆਇਆ ਸਾਹਮਣੇ?

ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ‘ਤੇ ਬੀਤੀ ਦੇਰ ਰਾਤ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ...

ਟ੍ਰੋਲ ਕਰਨ ਵਾਲਿਆਂ ਨੂੰ ਹਰਮਨ ਬਰਾੜ ਨੇ ਦਿੱਤੀ ਚਿਤਾਵਨੀ, ਕਿਹਾ-‘ਮੇਰੀ ਚੁੱਪ ਨੂੰ ਮੇਰੀ ਅਗਿਆਨਤਾ ਨਾ ਸਮਝੋ’

ਪੰਜਾਬੀ ਮਾਡਲ ਤੇ ਐਕਟ੍ਰੈਸ ਹਰਮਨ ਬਰਾੜ ਇਨ੍ਹੀਂ ਦਿਨੀਂ ਗਾਇਕ ਪਰਮੀਸ਼ ਵਰਮਾ ਦੇ ਨਾਲ ਆਪਣੇ...

ਸਰਹੱਦ ਪਾਰੋਂ ਹੁੰਦੀ ਨਸ਼ਾ ਤਸਕਰੀ ‘ਤੇ ਠੱਲ੍ਹ ਪਾਉਣ ਲਈ ਪੰਜਾਬ ਪੁਲਿਸ ਨੇ ਨਵੇਂ ਡਰੋਨ ਡਿਟੈਕਸ਼ਨ ਪਲੇਟਫਾਰਮ ਕੀਤੇ ਤਾਇਨਾਤ

ਚੰਡੀਗੜ੍ਹ, 13 ਸਤੰਬਰ:ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿੱਚ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਰਾਹੀਂ...

ਭਗਵੰਤ ਮਾਨ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸਕੂਲਾਂ ਵਿੱਚ ਨਸ਼ਿਆਂ ਨਾਲ ਜੁੜੀਆਂ ਗਲਤ ਧਾਰਨਾਵਾਂ ਕੀਤੀਆਂ ਦੂਰ

ਚੰਡੀਗੜ੍ਹ; 13 ਸਤੰਬਰ, 2026:“ਮੈਂ ਇਸਨੂੰ ਸਿਰਫ਼ ਇੱਕ ਵਾਰ ਅਜ਼ਮਾ ਕੇ ਦੇਖਾਂਗਾ।” “ਮੈਂ ਜਦੋਂ ਚਾਹਾਂਗਾ,...

*ਯੂਰਪ ਤੋਂ ਗੈਂਗਸਟਰ ਦੀ ਪਹਿਲੀ ਹਵਾਲਗੀ ਭਗਵੰਤ ਮਾਨ ਸਰਕਾਰ ਦੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਸਟੈਂਡ...

ਸਾਬਕਾ ਮੰਤਰੀ ਦੇ ਪੁੱਤ ਨੇ ਚੁੱਕਿਆ ਖੌਫਨਾਕ ਕਦਮ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋ/ਲੀ

ਹਰਿਆਣਾ ਦੇ ਸਾਬਕਾ ਮੰਤਰੀ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਗਗਨਜੋਤ ਸੰਧੂ (48) ਨੇ ਬੀਤੇ...

ਹਲਵਾਰਾ ਏਅਰਪੋਰਟ ‘ਤੇ ਮੁੜ ਖੱਜਲ ਹੋਏ ਯਾਤਰੀ, 6 ਦਿਨਾਂ ‘ਚ ਤੀਜੀ ਵਾਰ ਦਿੱਲੀ ਫ਼ਲਾਈਟ ਰੱਦ

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫ਼ਰ ਕਰਨ ਦਾ ਸੁਪਨਾ ਹੁਣ ਮੁਸਾਫ਼ਰਾਂ ਲਈ ਸਹੂਲਤ ਦੀ...