ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ਦੀ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 16 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਨਾਬਾਲਗ ਨਾਲ ਇੱਕ ਜਾਂ ਦੋ ਲੋਕਾਂ ਨੇ ਨਹੀਂ ਸਗੋਂ 8 ਲੋਕਾਂ ਨੇ ਬਲਾਤਕਾਰ ਕੀਤਾ ਸੀ। ਬੇਰਹਿਮੀ ਦਾ ਇਹ ਸਿਲਸਿਲਾ ਵੀ 15 ਘੰਟੇ ਲਗਾਤਾਰ ਜਾਰੀ ਰਿਹਾ। ਇਸ ਦੌਰਾਨ ਲੜਕੀ ਦਰਦ ਨਾਲ ਤੜਫਦੀ ਰਹੀ। ਉਹ ਬੇਹੋਸ਼ ਹੋ ਗਈ ਪਰ ਲੜਕਿਆਂ ਨੂੰ ਉਸ ‘ਤੇ ਤਰਸ ਨਾ ਆਇਆ। ਉਹ ਚੀਕ ਨਾ ਸਕੇ ਇਸ ਲਈ ਉਸਦੇ ਮੂੰਹ ਵਿੱਚ ਨਸ਼ੀਲੀਆਂ ਦਵਾਈਆਂ ਭਰੀਆਂ। ਉਸ ਦਾ ਗਲਾ ਘੁੱਟ ਕੇ ਉਸ ਨੂੰ ਅੱਧ ਮਰਿਆ ਕਰ ਕੇ ਛੱਡ ਦਿੱਤਾ। ਪੁਲਿਸ ਨੂੰ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਸਾਰੇ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਖ਼ਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਪਾਲਘਰ ਦੇ ਮਹਿਮ ਇਲਾਕੇ ਦੀ ਰਹਿਣ ਵਾਲੀ 16 ਸਾਲਾ ਲੜਕੀ ਸ਼ੁੱਕਰਵਾਰ ਰਾਤ 8 ਵਜੇ ਲਾਪਤਾ ਹੋ ਗਈ ਸੀ। ਜਦੋਂ ਉਹ ਘਰ ਨਹੀਂ ਪਰਤੀ ਤਾਂ ਪਰਿਵਾਰ ਨੇ ਸ਼ਨੀਵਾਰ ਦੁਪਹਿਰ 2 ਵਜੇ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ। ਇਸ ਦੌਰਾਨ ਜਦੋਂ ਪੁਲਸ ਨੇ ਉਸ ਦੇ ਮੋਬਾਈਲ ‘ਤੇ ਕਾਲ ਕੀਤੀ ਤਾਂ ਉਹ ਰੋ ਰਹੀ ਸੀ। ਇਸ ਤੋਂ ਬਾਅਦ ਪਾਲਘਰ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਆਖਿਰਕਾਰ ਪੁਲਿਸ ਨੇ ਪੀੜਤਾ ਨੂੰ ਹਰਨਵਾੜੀ ਵਿੱਚ ਲੱਭ ਲਿਆ।
ਪੀੜਤ ਤੋਂ ਪੁੱਛਗਿੱਛ ਕਰਨ ‘ਤੇ ਉਸ ਨੇ ਦੱਸਿਆ ਕਿ ਮਹਿਮ ਦੇ ਸਮੁੰਦਰੀ ਕੰਢੇ ਸਥਿਤ ਇਕ ਬੰਦ ਬੰਗਲੇ ‘ਚ 8 ਲੋਕਾਂ ਨੇ ਉਸ ਨਾਲ ਬਲਾਤਕਾਰ ਕੀਤਾ। ਫਿਰ ਅਗਲੇ ਦਿਨ ਉਹ ਉਸ ਨੂੰ ਝਾੜੀਆਂ ਵਿੱਚ ਲੈ ਗਏ, ਜਿੱਥੇ ਉਨ੍ਹਾਂ ਨੇ ਉਸ ਨਾਲ ਦੁਬਾਰਾ ਬਲਾਤਕਾਰ ਕੀਤਾ। ਸ਼ਨੀਵਾਰ ਨੂੰ ਸਵੇਰੇ 11 ਵਜੇ ਦੇ ਕਰੀਬ ਇਕ ਲੜਕੇ ਨੇ ਉਸ ਨੂੰ ਅਪਰਾਧ ਵਾਲੀ ਥਾਂ ਤੋਂ ਲਗਭਗ 2 ਕਿਲੋਮੀਟਰ ਦੂਰ ਇਕ ਹੋਰ ਜਗ੍ਹਾ ‘ਤੇ ਛੱਡ ਦਿੱਤਾ। ਉਸਨੇ ਅਤੇ ਹੋਰਾਂ ਨੇ ਉਸਨੂੰ ਜਿਨਸੀ ਸ਼ੋਸ਼ਣ ਬਾਰੇ ਬੋਲਣ ਦੇ ਵਿਰੁੱਧ ਚੇਤਾਵਨੀ ਦਿੱਤੀ। ਜਾਣਕਾਰੀ ਮੁਤਾਇਕ ਮੁਲਜ਼ਮਾਂ ਵੱਲੋਂ ਵਾਰਦਾਤ ਵਿੱਚ ਵਰਤੇ ਗਏ ਕੱਪੜੇ ਅਜੇ ਬਰਾਮਦ ਨਹੀਂ ਹੋਏ। ਪੁਲਿਸ ਇਲਾਕੇ ਦੇ ਸੀਸੀਟੀਵੀ ਫੁਟੇਜ ਨੂੰ ਖੰਗਾਲ ਰਹੀ ਹੈ।
----------- Advertisement -----------
ਮਹਾਰਾਸ਼ਟਰ ਦੇ ਪਾਲਘਰ ‘ਚ ਵਾਪਰੀ ਬੇਹੱਦ ਦਰਦਨਾਕ ਘਟਨਾ, ਨਾਬਾਲਗ ਲੜਕੀ ਨਾਲ 8 ਲੋਕਾਂ ਨੇ ਕੀਤਾ ਜ਼ਬਰ-ਜਨਾਹ
Published on
----------- Advertisement -----------
----------- Advertisement -----------












