ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਸ਼ਨੀਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪਹਿਲੀ ਭਾਰਤ-ਬੰਗਲਾਦੇਸ਼ ਊਰਜਾ ਪਾਈਪਲਾਈਨ ਦਾ ਉਦਘਾਟਨ ਕਰਨਗੇ। ਦੋਵਾਂ ਦੇਸ਼ਾਂ ਵਿਚਾਲੇ ਇਹ ਪਹਿਲੀ ਸੀਮਾ ਪਾਰ ਪਾਈਪਲਾਈਨ ਹੈ। ਇਸ ਨੂੰ ਕਰੀਬ 377 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਕੁੱਲ ਲਾਗਤ ਵਿੱਚੋਂ 285 ਕਰੋੜ ਰੁਪਏ ਬੰਗਲਾਦੇਸ਼ ਵਿੱਚ ਪਾਈਪਲਾਈਨ ਵਿਛਾਉਣ ‘ਤੇ ਖਰਚ ਕੀਤੇ ਗਏ ਹਨ। ਭਾਰਤ ਨੇ ਇਹ ਰਾਸ਼ੀ ਗ੍ਰਾਂਟ ਸਹਾਇਤਾ ਤਹਿਤ ਖਰਚ ਕੀਤੀ ਹੈ।
ਵਿਦੇਸ਼ ਮੰਤਰਾਲੇ ਵੱਲੋ ਜਾਰੀ ਕੀਤੇ ਬਿਆਨ ਚ ਦੱਸਿਆ ਗਿਆ ਹੈ ਕਿ, ”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ 18 ਮਾਰਚ ਨੂੰ ਸ਼ਾਮ 5 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਭਾਰਤ-ਬੰਗਲਾਦੇਸ਼ ਮਿੱਤਰ ਪਾਈਪਲਾਈਨ ਦਾ ਉਦਘਾਟਨ ਕਰਨਗੇ। ਇੱਕ ਸਾਲ ਵਿੱਚ ਪਾਈਪਲਾਈਨ ਰਾਹੀਂ 10 ਲੱਖ ਟਨ ਹਾਈ-ਸਪੀਡ ਡੀਜ਼ਲ ਭੇਜਿਆ ਜਾ ਸਕਦਾ ਹੈ। ਇਸ ਦੇ ਜ਼ਰੀਏ, ਸ਼ੁਰੂਆਤੀ ਤੌਰ ‘ਤੇ ਉੱਤਰੀ ਬੰਗਲਾਦੇਸ਼ ਦੇ ਸੱਤ ਜ਼ਿਲ੍ਹਿਆਂ ਨੂੰ ਹਾਈ-ਸਪੀਡ ਡੀਜ਼ਲ ਭੇਜਿਆ ਜਾਵੇਗਾ।”
PM ਮੋਦੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹਸੀਨਾ ਅੱਜ ਪਹਿਲੀ ਊਰਜਾ ਪਾਈਪਲਾਈਨ ਦਾ ਕਰਨਗੇ ਉਦਘਾਟਨ
Published on
