ਭਾਰਤੀ ਜੂਡੋ ਖਿਡਾਰਨ ਤੁਲਿਕਾ ਮਾਨ ਨੇ 78 ਕਿਲੋਗ੍ਰਾਮ ਭਾਰ ਵਰਗ ਵਿੱਚ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਿਆ। ਉਹ ਵਿਸ਼ਵ ਦੀ ਨੰਬਰ-1 ਖਿਡਾਰਨ ਸਕਾਟਲੈਂਡ ਦੀ ਸਾਰਾਹ ਐਡਲਿੰਗਟਨ ਤੋਂ ਮੈਚ ਹਾਰ ਗਈ। ਇਸ ਤੋਂ ਪਹਿਲਾਂ ਉਸ ਨੇ ਸੈਮੀਫਾਈਨਲ ‘ਚ ਆਸਟ੍ਰੇਲੀਆ ਦੀ ਸਿਡਨੀ ਐਂਡਰਿਊਜ਼ ਨੂੰ 10-1 ਨਾਲ ਅਤੇ ਕੁਆਰਟਰ ਫਾਈਨਲ ‘ਚ ਮਾਰੀਸ਼ਸ ਦੀ ਟ੍ਰੈਸ਼ੀ ਡਰੋਨ ਨੂੰ ਹਰਾਇਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੁਲਿਕਾ ਨੂੰ ਜਿੱਤ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ, ”ਤੁਲਿਕਾ ਮਾਨ ਬਰਮਿੰਘਮ ਖੇਡਾਂ ‘ਚ ਚਮਕੀ! ਜੂਡੋ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ’ਤੇ ਉਸ ਨੂੰ ਵਧਾਈ। ਇਹ ਤਗਮਾ ਉਸ ਦੇ ਸ਼ਾਨਦਾਰ ਖੇਡ ਕਰੀਅਰ ਵਿੱਚ ਇੱਕ ਹੋਰ ਸਨਮਾਨ ਹੈ। ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ।”










