ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ ਹਵਾਈ ਅੱਡੇ ਦਾ ਉਦਘਾਟਨ ਕੀਤਾ। ਇਹ ਅਰੁਣਾਚਲ ਦਾ ਪਹਿਲਾ ਗ੍ਰੀਨਫੀਲਡ ਏਅਰਪੋਰਟ ਹੈ, ਜਿਸਦਾ ਨਾਮ ਡੋਨੀ ਪੋਲੋ ਏਅਰਪੋਰਟ ਹੈ। ਈਟਾਨਗਰ ਵਿੱਚ ਬਣੇ ਇਸ ਹਵਾਈ ਅੱਡੇ ਨੂੰ 640 ਕਰੋੜ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੀ ਐਮ ਮੋਦੀ ਨੇ ਈਟਾਨਗਰ ਵਿਖੇ 600 ਮੈਗਾਵਾਟ ਕਾਮੇਂਗ ਹਾਈਡਰੋ ਪਾਵਰ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ ਕੀਤਾ।
ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਕਿਹਾ ਕਿ ਜਨਤਾ ਜਾਣਦੀ ਹੈ ਕਿ ਅਸੀਂ ਵਰਕ ਕਲਚਰ ਲੈ ਕੇ ਆਏ ਹਾਂ, ਜਿੱਥੇ ਅਸੀਂ ਉਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਦੇ ਹਾਂ, ਜਿਨ੍ਹਾਂ ਦਾ ਅਸੀਂ ਨੀਂਹ ਪੱਥਰ ਰੱਖਿਆ ਹੈ। ਕੰਮ ਨੂੰ ਅਟਕਾਉਣ, ਲਟਕਾਉਣਾ, ਭਟਕਾਉਣਾ ਸਾਡਾ ਕੰਮਨਹੀਂ ਹੈ, ਇਸ ਦਾ ਦੌਰ ਖਤਮ ਹੋ ਗਿਆ ਹੈ।
ਦੱਸ ਦਈਏ ਕਿ ਡੋਨੀ ਪੋਲੋ ਹਵਾਈ ਅੱਡੇ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਵਿੱਚ ਰੱਖਿਆ ਸੀ। ਇਹ ਹਵਾਈ ਅੱਡਾ 690 ਏਕੜ ਤੋਂ ਵੱਧ ਖੇਤਰ ਵਿੱਚ ਬਣਾਇਆ ਗਿਆ ਹੈ। 640 ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣਿਆ ਇਹ ਹਵਾਈ ਅੱਡਾ ਸੰਪਰਕ, ਵਪਾਰ ਅਤੇ ਸੈਰ-ਸਪਾਟੇ ਨੂੰ ਵਧਾਉਣ ਵਿੱਚ ਵਧੇਰੇ ਯੋਗਦਾਨ ਦੇਵੇਗਾ। ਹਵਾਈ ਅੱਡੇ ਦਾ 2300 ਮੀਟਰ ਦਾ ਰਨਵੇਅ ਹੈ, ਜੋ ਕਿਸੇ ਵੀ ਮੌਸਮ ਵਿੱਚ ਕੰਮ ਕਰਨ ਦੇ ਸਮਰੱਥ ਹੈ। ਇਸ ਤੋਂ ਇਲਾਵਾ ਏਅਰਪੋਰਟ ਟਰਮੀਨਲ ਦੀ ਇਮਾਰਤ ਕਾਫੀ ਆਧੁਨਿਕ ਹੈ।
----------- Advertisement -----------
ਪੀਐਮ ਮੋਦੀ ਨੇ ਅਰੁਣਾਚਲ ਦੇ ਪਹਿਲੇ ਗ੍ਰੀਨਫੀਲਡ ਏਅਰਪੋਰਟ ਦਾ ਕੀਤਾ ਉਦਘਾਟਨ
Published on
----------- Advertisement -----------
----------- Advertisement -----------












