August 15, 2026, 1:35 pm
----------- Advertisement -----------
HomeNewsBreaking Newsਅੱਜ ਤੋਂ ਸ਼ੁਰੂ ਹੋਣਗੀਆਂ ਰਾਘਵ-ਪਰਿਣੀਤੀ ਦੇ ਵਿਆਹ ਦੀਆਂ ਰਸਮਾਂ, ਹੋਟਲ ਲੀਲਾ ਪੈਲੇਸ...

ਅੱਜ ਤੋਂ ਸ਼ੁਰੂ ਹੋਣਗੀਆਂ ਰਾਘਵ-ਪਰਿਣੀਤੀ ਦੇ ਵਿਆਹ ਦੀਆਂ ਰਸਮਾਂ, ਹੋਟਲ ਲੀਲਾ ਪੈਲੇਸ ਦੇ ਸਭ ਤੋਂ ਮਹਿੰਗੇ Room ‘ਚ ਹੋਵੇਗੀ ਚੂੜਾ ਸੈਰੇਮਨੀ

Published on

----------- Advertisement -----------

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੀਆਂ ਰਸਮਾਂ 23 ਸਤੰਬਰ ਤੋਂ ਸ਼ੁਰੂ ਹੋਣਗੀਆਂ। ਬੀਤੇ ਕੱਲ੍ਹ ਦੋਵੇਂ ਇਸ ਦੇ ਲਈ ਝੀਲਾਂ ਦੇ ਸ਼ਹਿਰ ਉਦੈਪੁਰ ਪਹੁੰਚ ਚੁੱਕੇ ਹਨ। ਵਿਆਹ ਦੀਆਂ ਰਸਮਾਂ ਅੱਜ ਤੋਂ ਹੋਟਲ ਦਿ ਲੀਲਾ ਪੈਲੇਸ ਵਿੱਚ ਸ਼ੁਰੂ ਹੋਣਗੀਆਂ।
ਸ਼ਨੀਵਾਰ ਨੂੰ ਚੂੜਾ ਦੀ ਰਸਮ ਦੇ ਨਾਲ ਵਿਆਹ ਦੇ ਸਮਾਗਮ ਵੀ ਸ਼ੁਰੂ ਹੋਣਗੇ। ਪਰਿਣੀਤੀ ਚੋਪੜਾ ਦੀ ਚੂੜਾ ਸੈਰੇਮਨੀ ਸ਼ਨੀਵਾਰ ਸਵੇਰੇ 10 ਵਜੇ ਹੋਵੇਗੀ। ਜਿਸ ਸਥਾਨ ‘ਤੇ ਇਹ ਸਮਾਰੋਹ ਹੋਵੇਗਾ ਉਹ ਹੋਟਲ ਲੀਲਾ ਪੈਲੇਸ ਦਾ ਸਭ ਤੋਂ ਮਹਿੰਗਾ ਕਮਰਾ ਹੈ, ਜਿਸ ਦਾ ਕਿਰਾਇਆ 10 ਲੱਖ ਰੁਪਏ ਹੈ।
ਇੱਥੇ ਵੀਰਵਾਰ ਤੋਂ ਮਹਿਮਾਨਾਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਜੋੜੇ ਦੇ ਨਾਲ ਆਏ ਕੁਝ ਦੋਸਤਾਂ ਨੇ ਵੀ ਇੰਸਟਾਗ੍ਰਾਮ ‘ਤੇ ਉਨ੍ਹਾਂ ਦੇ ਜੈਟੀ ਤੋਂ ਹੋਟਲ ਜਾਂਦੇ ਹੋਏ ਵੀਡੀਓ ਸ਼ੇਅਰ ਕੀਤੇ ਹਨ। ਕਈਆਂ ਨੇ ਹੋਟਲ ਦੀਆਂ ਫੋਟੋਆਂ ਸ਼ੇਅਰ ਕਰਦੇ ਹੋਏ ਸਥਾਨ ਦੀ ਤਾਰੀਫ ਵੀ ਕੀਤੀ ਹੈ। ਇਸ ਦੌਰਾਨ ਸ਼ੁੱਕਰਵਾਰ ਰਾਤ ਨੂੰ ਰਾਜਸਥਾਨੀ ਕਲਚਰ ਨਾਈਟ ਦਾ ਆਯੋਜਨ ਕੀਤਾ ਗਿਆ। ਅਭਿਨੇਤਰੀ ਭਾਗਿਆਸ਼੍ਰੀ ਨੇ ਰਾਜਸਥਾਨ ਦੇ ਡਾਂਸ ਦੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ।
ਸ਼ਨੀਵਾਰ ਸ਼ਾਮ ਨੂੰ 90s ਥੀਮ ‘ਤੇ ਲੇਡੀਜ਼ ਸੰਗੀਤ ਹੋਵੇਗਾ। ਸੂਤਰਾਂ ਦੀ ਮੰਨੀਏ ਤਾਂ ਪਰਿਣੀਤੀ ਨੇ ਆਪਣੇ ਲਾੜੇ ਲਈ ਇਕ ਗੀਤ ਵੀ ਤਿਆਰ ਕੀਤਾ ਹੈ। ਰਾਘਵ-ਪਰਿਣੀਤੀ 24 ਸਤੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝ ਜਾਣਗੇ। ਇਸ ਵਿਆਹ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਅਕਸ਼ੈ ਕੁਮਾਰ, ਅਰਜੁਨ ਕਪੂਰ ਅਤੇ ਕੁਝ ਵੱਡੇ ਸਿਤਾਰਿਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰੀਲ ਬਣਾਉਂਦੇ ਦੇ ਚੱਕਰ ‘ਚ ਡੈਮ ਵਿੱਚ ਡਿੱਗੀਆਂ ਦੋ ਵਿਦਿਆਰਥਣਾਂ, ਦੋਵਾਂ ਦੀ ਮੌਤ

ਮਹਾਰਾਸ਼ਟਰ ਦੇ ਯਵਤਮਾਲ ਵਿੱਚ ਸੈਲਫੀ ਲੈਂਦੇ ਅਤੇ ਰੀਲਾਂ ਬਣਾਉਂਦੇ ਸਮੇਂ ਡੈਮ ਵਿੱਚ ਡਿੱਗਣ ਨਾਲ...

ਕੌਮੀ ਇਨਸਾਫ਼ ਮੋਰਚੇ ਨੂੰ ਜਗਤਾਰ ਸਿੰਘ ਹਵਾਰਾ ਦੀ ਅਪੀਲ, ਜੇਲ ‘ਚੋਂ ਜਾਰੀ ਕੀਤੀ Video

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ...

ਪੰਜਾਬ ‘ਚ ਅਜ਼ਾਦੀ ਦਿਹਾੜਾ, ਲੁਧਿਆਣਾ ‘ਚ ਹਰਪਾਲ ਚੀਮਾ, ਜਾਣੋ ਕਿੱਥੇ-ਕਿੱਥੇ, ਕਿਸ-ਕਿਸ ਨੇ ਲਹਿਰਾਇਆ ਝੰਡਾ

80ਵੇਂ ਆਜ਼ਾਦੀ ਦਿਵਸ ‘ਤੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਤਿਰੰਗਾ ਲਹਿਰਾਇਆ ਜਾ ਰਿਹਾ ਹੈ।...

ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਸ਼ਿਵ ਜੀ ਵੱਲੋਂ ਵੀ ਭਗਵੰਤ ਮਾਨ ਨੂੰ ਦੁਬਾਰਾ ਸੀਐੱਮ ਬਣਨ ਦਾ ਆਸ਼ੀਰਵਾਦ ਮਿਲਿਆ- ਕੇਜਰੀਵਾਲ

ਲੁਧਿਆਣਾ, 14 ਅਗਸਤ 2026:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਲੁਧਿਆਣਾ ਵਿੱਚ ਕਰਵਾਏ...

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ₹9,821 ਕਰੋੜ ਦਾ ਆਰਡੀਐੱਫ ਰੋਕ ਕੇ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਨਾਲ ਧੋਖਾ ਕੀਤਾ ਹੈ: ਹਰਪਾਲ...

ਚੰਡੀਗੜ੍ਹ 14 ਅਗਸਤ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰੀ ਕੈਬਨਿਟ ਮੰਤਰੀ ਸ਼ਿਵਰਾਜ...

ਸੀਬੀਜੀ ਪਲਾਂਟ ਨਾਲ ਬੁੱਢੇ ਨਾਲੇ ਵਿੱਚ ਕੂੜਾ-ਕਰਕਟ ਜਾਣ ‘ਤੇ ਰੋਕ ਲੱਗੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਲੁਧਿਆਣਾ; 14 ਅਗਸਤ 2026:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਹੈਬੋਵਾਲ ਵਿਖੇ 65 ਕਰੋੜ...

ਡਾਇਲਸਿਸ ਤੋਂ ਲੈ ਕੇ ਕੈਂਸਰ ਦੇ ਇਲਾਜ ਤੱਕ, ਮੁੱਖ ਮੰਤਰੀ ਸਿਹਤ ਯੋਜਨਾ ਬਿਨਾਂ ਆਰਥਿਕ ਬੋਝ ਦੇ ਮੁਹੱਈਆ ਕਰਵਾ ਰਹੀ ਮਹੱਤਵਪੂਰਨ ਸਿਹਤ ਸੇਵਾਵਾਂ

ਚੰਡੀਗੜ੍ਹ; 14 ਅਗਸਤ, 2026:ਜਦੋਂ ਭਾਰਤ ਆਪਣਾ 80ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ, ਮਹਿੰਗੇ ਡਾਕਟਰੀ...

ਭਾਈ ਰਾਜੋਆਣਾ ਨੇ ਸੁਖਬੀਰ ਬਾਦਲ ‘ਤੇ ਹੋਏ ਹਮਲੇ ਦੀ ਕੀਤੀ ਨਿੰਦਾ, ਜੇਲ੍ਹ ਤੋਂ ਲਿਖੀ ਚਿੱਠੀ

ਭਾਈ ਬਲਵੰਤ ਸਿੰਘ ਰਾਜੋਆਣਾ ਨੇ ਜੇਲ੍ਹ ਤੋਂ ਚਿੱਠੀ ਲਿਖ ਕੇ ਸੁਖਬੀਰ ਬਾਦਲ ‘ਤੇ ਹੋਏ...

ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿ.ਰਘਬੀਰ ਸਿੰਘ ਦੇ ਘਰ ‘ਤੇ ਫਾਇਰਿੰਗ, ਮੌਕੇ ਤੋਂ ਗੋਲੀ ਦਾ ਖੋਲ ਵੀ ਬਰਾਮਦ

ਅੰਮ੍ਰਿਤਸਰ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘੁਬੀਰ ਸਿੰਘ ਦੇ ਘਰ...