ਕਾਂਗਰਸ ਨੇਤਾ ਰਾਹੁਲ ਗਾਂਧੀ ਬੁੱਧਵਾਰ ਸਵੇਰੇ ਹਰਿਆਣਾ ਦੇ ਝੱਜਰ ਦੇ ਛਾਰਾ ਪਿੰਡ ‘ਚ ਪਹਿਲਵਾਨਾਂ ਨੂੰ ਉਨ੍ਹਾਂ ਦੇ ਅਖਾੜੇ ‘ਚ ਮਿਲਣ ਪਹੁੰਚੇ। ਇਹ ਪਿੰਡ ਬਜਰੰਗ ਅਤੇ ਦੀਪਕ ਪੁਨੀਆ ਦਾ ਹੈ। ਰਾਹੁਲ ਨੇ ਕਾਫੀ ਦੇਰ ਤੱਕ ਅਖਾੜੇ ‘ਚ ਬਜਰੰਗ ਨਾਲ ਕੁਸ਼ਤੀ ਵੀ ਕੀਤੀ।
ਰਾਹੁਲ ਕਰੀਬ ਪੌਣੇ ਘੰਟੇ ਤੱਕ ਅਖਾੜੇ ‘ਚ ਰਹੇ। ਇਸ ਦੌਰਾਨ ਉਨ੍ਹਾਂ ਅਖਾੜੇ ਵਿੱਚ ਕੁਸ਼ਤੀ ਦੇ ਗੁਰ ਸਿੱਖ ਰਹੇ ਨਵੇਂ ਪਹਿਲਵਾਨਾਂ ਅਤੇ ਕੋਚ ਵਰਿੰਦਰ ਨਾਲ ਗੱਲਬਾਤ ਕੀਤੀ। ਇਹ ਵਰਿੰਦਰ ਹੀ ਸੀ ਜਿਸ ਨੇ ਬਜਰੰਗ ਅਤੇ ਦੀਪਕ ਪੂਨੀਆ ਨੂੰ ਕੁਸ਼ਤੀ ਦੇ ਗੁਰ ਸਿਖਾਏ ਸਨ। ਦੋਵਾਂ ਨੇ ਇਸ ਅਖਾੜੇ ਵਿੱਚ ਹੀ ਕੁਸ਼ਤੀ ਦੀ ਸ਼ੁਰੂਆਤ ਕੀਤੀ ਸੀ। ਬਜਰੰਗ ਨੇ ਦੱਸਿਆ ਕਿ ਰਾਹੁਲ ਸਾਡੇ ਰੁਟੀਨ ਨੂੰ ਦੇਖਣ ਲਈ ਅਖਾੜੇ ‘ਚ ਆਏ ਸਨ ਕਿ ਇਕ ਖਿਡਾਰੀ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ। ਇੱਥੋਂ ਉਹ ਦਿੱਲੀ ਲਈ ਰਵਾਨਾ ਹੋ ਗਏ।
ਪਹਿਲਵਾਨ ਬਜਰੰਗ ਪੂਨੀਆ ਦੇ ਕੋਚ ਅਤੇ ਅਖਾੜੇ ਦੇ ਸੰਚਾਲਕ ਵਰਿੰਦਰ ਨੇ ਦੱਸਿਆ ਕਿ ਅਸੀਂ ਰੁਟੀਨ ਅਭਿਆਸ ਕਰ ਰਹੇ ਸੀ। ਰਾਹੁਲ ਸਵੇਰੇ ਕਰੀਬ 6.15 ‘ਤੇ ਅਚਾਨਕ ਅਖਾੜੇ ‘ਚ ਪਹੁੰਚ ਗਏ। ਅਸੀਂ ਸਾਰੇ ਦੇਖ ਕੇ ਹੈਰਾਨ ਰਹਿ ਗਏ। ਰਾਹੁਲ ਨੇ ਪਹਿਲਾਂ ਸਾਰਿਆਂ ਦਾ ਹਾਲ-ਚਾਲ ਪੁੱਛਿਆ ਅਤੇ ਫਿਰ ਖੁਦ ਖਿਡਾਰੀਆਂ ਨਾਲ ਅਭਿਆਸ ਕੀਤਾ।
ਇਸ ਤੋਂ ਬਾਅਦ ਰਾਹੁਲ ਅਤੇ ਉਨ੍ਹਾਂ ਨੇ ਇਕੱਠੇ ਬੈਠ ਕੇ ਬਾਜਰੇ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਵੀ ਖਾਧਾ। ਇਸ ਤੋਂ ਬਾਅਦ ਦਿੱਲੀ ਜਾਂਦੇ ਹੋਏ ਕੁਝ ਕਿਸਾਨਾਂ ਨੇ ਆਪਣੇ ਖੇਤਾਂ ਵਿੱਚੋਂ ਗੰਨਾ ਅਤੇ ਮੂਲੀ ਵੀ ਪੁੱਟ ਕੇ ਰਾਹੁਲ ਨੂੰ ਦਿੱਤੀ। ਰਾਹੁਲ ਸਵੇਰੇ ਹੀ ਅਖਾੜੇ ਵਿੱਚ ਪਹੁੰਚ ਗਏ ਸਨ। ਉਨ੍ਹਾਂ ਦੇ ਸਵਾਗਤ ਲਈ ਫੁੱਲਾਂ ਦਾ ਗੁਲਦਸਤਾ ਨਾ ਮਿਲਣ ਕਾਰਨ ਅਖਾੜੇ ਦੇ ਕੋਚ ਨੇ ਮੈਦਾਨ ਵਿੱਚੋਂ ਮੂਲੀ ਕੱਢ ਕੇ ਉਨ੍ਹਾਂ ਨੂੰ ਭੇਟ ਕੀਤੀ।
----------- Advertisement -----------
ਤੜਕਸਾਰ ਹੀ ਪਹਿਲਵਾਨਾਂ ਨੂੰ ਮਿਲਣ ਹਰਿਆਣਾ ਪਹੁੰਚੇ ਰਾਹੁਲ ਗਾਂਧੀ, ਅਖਾੜੇ ‘ਚ ਸਿੱਖੇ ਕੁਸ਼ਤੀ ਦੇ ਗੁਰ
Published on
----------- Advertisement -----------
----------- Advertisement -----------












