February 13, 2025, 11:19 am
----------- Advertisement -----------
HomeNewsBreaking Newsਰਾਹੁਲ ਨੇ ਛੱਡੀ ਵਾਇਨਾਡ ਸੀਟ, ਉੱਥੋਂ ਹੁਣ ਪ੍ਰਿਅੰਕਾ ਲੜੇਗੀ ਚੋਣ, ਕਿਹਾ- ਵਾਇਨਾਡ...

ਰਾਹੁਲ ਨੇ ਛੱਡੀ ਵਾਇਨਾਡ ਸੀਟ, ਉੱਥੋਂ ਹੁਣ ਪ੍ਰਿਅੰਕਾ ਲੜੇਗੀ ਚੋਣ, ਕਿਹਾ- ਵਾਇਨਾਡ ਨੂੰ ਆਪਣੇ ਭਰਾ ਦੀ ਕਮੀ ਮਹਿਸੂਸ ਨਹੀਂ ਹੋਣ ਦਿਆਂਗੀ

Published on

----------- Advertisement -----------

ਨਵੀਂ ਦਿੱਲੀ, 18 ਜੂਨ 2024 – ਰਾਹੁਲ ਗਾਂਧੀ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਤੋਂ ਅਸਤੀਫਾ ਦੇਣਗੇ ਅਤੇ ਰਾਏਬਰੇਲੀ ਤੋਂ ਸੰਸਦ ਮੈਂਬਰ ਬਣੇ ਰਹਿਣਗੇ। ਪ੍ਰਿਅੰਕਾ ਗਾਂਧੀ ਵਾਇਨਾਡ ਤੋਂ ਉਪ ਚੋਣ ਲੜੇਗੀ। ਰਾਹੁਲ ਅਤੇ ਖੜਗੇ ਨੇ ਸੋਮਵਾਰ ਨੂੰ ਕਾਂਗਰਸ ਦੀ 2 ਘੰਟੇ ਦੀ ਬੈਠਕ ਤੋਂ ਬਾਅਦ ਇਹ ਐਲਾਨ ਕੀਤਾ।

ਰਾਹੁਲ ਨੇ ਕਿਹਾ- ਮੇਰਾ ਵਾਇਨਾਡ ਅਤੇ ਰਾਏਬਰੇਲੀ ਨਾਲ ਭਾਵਨਾਤਮਕ ਸਬੰਧ ਹੈ। ਮੈਂ ਪਿਛਲੇ 5 ਸਾਲਾਂ ਤੋਂ ਵਾਇਨਾਡ ਤੋਂ ਸੰਸਦ ਮੈਂਬਰ ਸੀ। ਮੈਂ ਲੋਕਾਂ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦ ਕਰਦਾ ਹਾਂ। ਪ੍ਰਿਅੰਕਾ ਗਾਂਧੀ ਵਾਡਰਾ ਵਾਇਨਾਡ ਤੋਂ ਚੋਣ ਲੜੇਗੀ, ਪਰ ਮੈਂ ਸਮੇਂ-ਸਮੇਂ ‘ਤੇ ਵਾਇਨਾਡ ਦਾ ਦੌਰਾ ਵੀ ਕਰਦਾ ਰਹਾਂਗਾ। ਮੇਰੀ ਰਾਏਬਰੇਲੀ ਨਾਲ ਲੰਮੀ ਸਾਂਝ ਹੈ, ਮੈਨੂੰ ਖੁਸ਼ੀ ਹੈ ਕਿ ਮੈਨੂੰ ਦੁਬਾਰਾ ਉਨ੍ਹਾਂ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲੇਗਾ, ਪਰ ਇਹ ਇੱਕ ਮੁਸ਼ਕਲ ਫੈਸਲਾ ਸੀ।

ਰਾਹੁਲ ਦੇ ਇਸ ਐਲਾਨ ‘ਤੇ ਪ੍ਰਿਯੰਕਾ ਨੇ ਕਿਹਾ, ‘ਮੈਨੂੰ ਵਾਇਨਾਡ ਦੀ ਨੁਮਾਇੰਦਗੀ ਕਰਕੇ ਬਹੁਤ ਖੁਸ਼ੀ ਹੋਵੇਗੀ। ਮੈਂ ਉਨ੍ਹਾਂ ਨੂੰ (ਰਾਹੁਲ ਗਾਂਧੀ) ਦੀ ਗੈਰਹਾਜ਼ਰੀ ਮਹਿਸੂਸ ਨਹੀਂ ਹੋਣ ਦਿਆਂਗੀ ਮੈਂ ਸਖ਼ਤ ਮਿਹਨਤ ਕਰਾਂਗੀ। ਮੈਂ ਸਾਰਿਆਂ ਨੂੰ ਖੁਸ਼ ਕਰਨ ਅਤੇ ਇੱਕ ਚੰਗਾ ਪ੍ਰਤੀਨਿਧੀ ਬਣਨ ਦੀ ਪੂਰੀ ਕੋਸ਼ਿਸ਼ ਕਰਾਂਗੀ। ਰਾਏਬਰੇਲੀ ਅਤੇ ਅਮੇਠੀ ਨਾਲ ਮੇਰਾ ਬਹੁਤ ਪੁਰਾਣਾ ਰਿਸ਼ਤਾ ਹੈ, ਇਸ ਨੂੰ ਤੋੜਿਆ ਨਹੀਂ ਜਾ ਸਕਦਾ। ਮੈਂ ਰਾਏਬਰੇਲੀ ਵਿੱਚ ਵੀ ਆਪਣੇ ਭਰਾ ਦੀ ਮਦਦ ਕਰਾਂਗੀ। ਅਸੀਂ ਰਾਏਬਰੇਲੀ ਅਤੇ ਵਾਇਨਾਡ ਦੋਵਾਂ ਵਿੱਚ ਮੌਜੂਦ ਰਹਾਂਗੇ।

ਮਲਿਕਾਰਜੁਨ ਖੜਗੇ ਨੇ ਕਿਹਾ- ਰਾਹੁਲ ਨੇ 2 ਲੋਕ ਸਭਾ ਸੀਟਾਂ ਤੋਂ ਜਿੱਤ ਹਾਸਲ ਕੀਤੀ ਹੈ, ਪਰ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਇਕ ਸੀਟ ਖਾਲੀ ਕਰਨੀ ਪਵੇਗੀ। ਰਾਹੁਲ ਰਾਏਬਰੇਲੀ ਸੀਟ ਬਰਕਰਾਰ ਰੱਖਣਗੇ ਅਤੇ ਵਾਇਨਾਡ ਲੋਕ ਸਭਾ ਸੀਟ ਖਾਲੀ ਕਰਨਗੇ। ਅਸੀਂ ਫੈਸਲਾ ਕੀਤਾ ਹੈ ਕਿ ਪ੍ਰਿਅੰਕਾ ਵਾਇਨਾਡ ਤੋਂ ਚੋਣ ਲੜੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ, ਵੱਡੇ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ

ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ ਹੋਣ ਜਾ ਰਹੀ ਹੈ। ਚਾਰ ਮਹੀਨਿਆਂ ਬਾਅਦ ਅੱਜ...

ਅਮਰੂਦ ਬਾਗ ਘੁਟਾਲਾ: ਧੋਖਾਧੜੀ ਨਾਲ 12 ਕਰੋੜ ਰੁਪਏ ਮੁਆਵਜ਼ਾ ਲੈਣ ਵਾਲਾ ਭਗੌੜਾ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਸਾਲ 2016-17 ਵਿੱਚ ਪਿੰਡ ਬਾਕਰਪੁਰ ਜਿਲ੍ਹਾ ਐਸ.ਏ.ਐਸ. ਨਗਰ ਵਿੱਚ ਹੋਏ...

ਲੋਨ ਦੀਆਂ ਕਿਸਤਾਂ ਲੈਣ ਆਉਂਦੇ ਨੇ ਪੱਟ ਲਈ  ਵਿਆਹੀ ਔਰਤ, ਵਿਆਹ ਦੇ ਡੇਢ ਮਹੀਨੇ ਬਾਅਦ ਹੀ ਭੱਜੀ ਪ੍ਰੇਮੀ ਨਾਲ

ਬਿਹਾਰ ਦੇ ਜਮੂਈ ਜ਼ਿਲ੍ਹੇ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ...

ਵਿਆਹ ਦੇ ਬੰਧਨ ‘ਚ ਬੱਝੀ ਸੁਖਬੀਰ ਬਾਦਲ ਦੀ ਧੀ ਹਰਕੀਰਤ, ਗੀਤਾਂ ਤੇ ਝੂੰਮੇ ਸੁਖਬੀਰ ਬਾਦਲ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ...

ਸੱਜਣ ਕੁਮਾਰ ਦੋਸ਼ੀ ਕਰਾਰ,ਰਾਊਜ਼ ਅਵੈਨਿਊ ਕੋਰਟ ‘ਚ ਹੋਈ ਸੁਣਵਾਈ ,ਸਰਸਵਤੀ ਵਿਹਾਰ ਚ ਸਿੱਖਾਂ ਦੇ ਕਤਲ ਦਾ ਮਾਮਲਾ

ਸੱਜਣ ਕੁਮਾਰ ਦੋਸ਼ੀ ਕਰਾਰ,ਰਾਊਜ਼ ਅਵੈਨਿਊ ਕੋਰਟ 'ਚ ਹੋਈ ਸੁਣਵਾਈ ,ਸਰਸਵਤੀ ਵਿਹਾਰ ਚ ਸਿੱਖਾਂ ਦੇ...

ਨਹਿਰ ‘ਚ ਡਿੱਗੇ ਲੋਕਾਂ ਲਈ ਮਸੀਹਾ ਬਣਿਆ ਸਾਬਕਾ ਫੌਜੀ,ਸ਼ੀਸ਼ੇ ਤੋੜਕੇ ਬਚਾਈ ਲੋਕਾਂ ਦੀ ਜਾਨ

ਸੋਮਵਾਰ ਦੇਰ ਰਾਤ ਲੁਧਿਆਣਾ ਦੇ ਮਾਛੀਵਾੜਾ ਸਾਹਿਬ ‘ਚ ਮਜ਼ਦੂਰਾਂ ਨਾਲ ਭਰੀ ਸਕਾਰਪੀਓ ਸਰਹਿੰਦ ਨਹਿਰ...

ਭਾਈ ਰਾਜੋਆਣਾ ਦੀ ਅਚਾਨਕ ਵਿਗੜੀ ਸਿਹਤ, ਪਟਿਆਲਾ ਜੇਲ੍ਹ ਤੋਂ ਲਿਆਂਦਾ ਗਿਆ PGI!

ਪਟਿਆਲਾ ਜੇਲ੍ਹ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ...

 ਨਹੀਂ ਹੋਵੇਗਾ SKM ਸਿਆਸੀ ਤੇ ਗੈਰ ਸਿਆਸੀ ਮੋਰਚੇ ਦਾ ਏਕਾ ! SKM ਗੈਰ ਸਿਆਸੀ ਵੱਲੋਂ ਮੀਟਿੰਗ ’ਚ ਸ਼ਾਮਲ ਹੋਣ ਤੋਂ ਇਨਕਾਰ 

ਐਮਐਸਪੀ ਅਤੇ ਹੋਰ ਮੰਗਾਂ ਨੂੰ ਲੈ ਕੇ ਪਿਛਲੇ ਇੱਕ ਸਾਲ ਤੋਂ ਪੰਜਾਬ ਹਰਿਆਣਾ ਬਾਰਡਰਾਂ...

ਰਾਜ ਕੁਮਾਰ ਵੇਰਕਾ ਨੇ ਘੇਰੀ ਪੰਜਾਬ ਸਰਕਾਰ, ਕਿਹਾ, ਜਨਤਾ ਨੇ ਨਹੀਂ ਲਾਉਣਾ ਮੂੰਹ

ਅਮ੍ਰਿਤਸਰ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਪੰਜਾਬ ਦੇ ਸਾਰੇ ਮੰਤਰੀ ਤੇ ਵਿਧਾਇਕਾਂ ਦੀ ਅੱਜ ਮੀਟਿੰਗ...