September 30, 2026, 5:38 pm
----------- Advertisement -----------
HomeNewsBreaking Newsਅਯੁੱਧਿਆ 'ਚ 844 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਰਾਮਪਥ ਧਸਿਆ, PWD...

ਅਯੁੱਧਿਆ ‘ਚ 844 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਰਾਮਪਥ ਧਸਿਆ, PWD ਅਤੇ ਜਲ ਨਿਗਮ ਦੇ 6 ਇੰਜੀਨੀਅਰ ਮੁਅੱਤਲ

Published on

----------- Advertisement -----------
  • 13 ਕਿਲੋਮੀਟਰ ਲੰਬੇ ਰਾਮਪਥ ‘ਤੇ 13 ਥਾਵਾਂ ਤੋਂ ਧਸੀ ਸੜਕ
  • ਯੋਗੀ ਸਰਕਾਰ ਨੇ 8 ਘੰਟਿਆਂ ਦੇ ਅੰਦਰ PWD ਅਤੇ ਜਲ ਨਿਗਮ ਦੇ 6 ਇੰਜੀਨੀਅਰ ਮੁਅੱਤਲ

ਅਯੁੱਧਿਆ, 29 ਜੂਨ 2024 – ਅਯੁੱਧਿਆ ‘ਚ ਪਹਿਲੀ ਬਾਰਿਸ਼ ਦੌਰਾਨ ਰਾਮਪਥ ਧਸ ਗਿਆ ਤਾਂ ਯੋਗੀ ਸਰਕਾਰ ਨੇ 8 ਘੰਟਿਆਂ ਦੇ ਅੰਦਰ ਜਲ ਨਿਗਮ ਦੇ 3 ਇੰਜੀਨੀਅਰਾਂ ਨੂੰ ਮੁਅੱਤਲ ਕਰ ਦਿੱਤਾ। ਇਨ੍ਹਾਂ ਵਿੱਚ ਕਾਰਜਕਾਰੀ ਇੰਜਨੀਅਰ ਆਨੰਦ ਕੁਮਾਰ ਦੂਬੇ, ਸਹਾਇਕ ਇੰਜਨੀਅਰ ਰਾਜਿੰਦਰ ਕੁਮਾਰ ਯਾਦਵ ਅਤੇ ਜੂਨੀਅਰ ਇੰਜਨੀਅਰ ਮੁਹੰਮਦ ਸ਼ਾਹਿਦ ਸ਼ਾਮਲ ਹਨ। ਸ਼ੁੱਕਰਵਾਰ ਦੇਰ ਸ਼ਾਮ ਸਰਕਾਰ ਨੇ ਲੋਕ ਨਿਰਮਾਣ ਵਿਭਾਗ ਦੇ 3 ਇੰਜਨੀਅਰਾਂ ਨੂੰ ਵੀ ਮੁਅੱਤਲ ਕਰ ਦਿੱਤਾ ਸੀ। ਹੁਣ 6 ਅਫਸਰਾਂ ਖਿਲਾਫ ਕਾਰਵਾਈ ਕੀਤੀ ਗਈ ਹੈ।

4 ਦਿਨ ਪਹਿਲਾਂ ਅਯੁੱਧਿਆ ‘ਚ ਭਾਰੀ ਮੀਂਹ ਪਿਆ ਸੀ। ਜਿਸ ਕਾਰਨ 13 ਕਿਲੋਮੀਟਰ ਲੰਬੇ ਰਾਮਪਥ ‘ਤੇ 13 ਥਾਵਾਂ ‘ਤੇ ਸੜਕ ‘ਚ ਖੱਡੇ ਪੈ ਗਏ। ਸੜਕ ‘ਚ 8 ਫੁੱਟ ਤੱਕ ਡੂੰਘੇ ਟੋਏ ਪੈ ਗਏ ਸਨ। ਕਈ ਘੰਟੇ ਟ੍ਰੈਫਿਕ ਜਾਮ ਰਿਹਾ। ਬਰਸਾਤ ਰੁਕਣ ਤੋਂ ਬਾਅਦ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਜਲਦਬਾਜ਼ੀ ਵਿੱਚ ਟੋਇਆਂ ਨੂੰ ਬੱਜਰੀ ਨਾਲ ਭਰ ਕੇ ਲੀਪਾ-ਪੋਤੀ ਕਰ ਦਿੱਤੀ। ਮਾਮਲਾ ਸਾਹਮਣੇ ਆਉਣ ‘ਤੇ 844 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਰਾਮਪਥ ਦੇ ਧਸ ਜਾਣ ਦੀ ਪੂਰੇ ਦੇਸ਼ ‘ਚ ਚਰਚਾ ਛਿੜ ਗਈ ਹੈ।

ਯੂਪੀ ਸਰਕਾਰ ਨੇ ਸ਼ੁੱਕਰਵਾਰ ਦੇਰ ਸ਼ਾਮ 3 ਪੀਡਬਲਯੂਡੀ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ। ਇਸ ਤੋਂ ਬਾਅਦ ਦੇਰ ਰਾਤ ਜਲ ਨਿਗਮ ਦੇ ਤਿੰਨ ਅਧਿਕਾਰੀਆਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ।

ਜਲ ਨਿਗਮ ਦੇ 3 ਅਧਿਕਾਰੀ ਮੁਅੱਤਲ
ਆਨੰਦ ਕੁਮਾਰ ਦੂਬੇ (ਕਾਰਜਕਾਰੀ ਇੰਜੀਨੀਅਰ): ਉਨ੍ਹਾਂ ਦਾ ਕੰਮ ਸੀਵਰੇਜ ਅਤੇ ਡਰੇਨੇਜ ਦੀ ਨਿਗਰਾਨੀ ਕਰਨਾ ਹੈ। ਨਵੀਂ ਪਾਈਪਲਾਈਨ ਦਾ ਨਿਰੀਖਣ ਕਰਨਾ
ਰਜਿੰਦਰ ਕੁਮਾਰ ਯਾਦਵ (ਸਹਾਇਕ ਇੰਜਨੀਅਰ) : ਜ਼ਮੀਨੀ ਲੇਬਲ ‘ਤੇ ਕੰਮ ਨੂੰ ਦੇਖਦੇ ਹੋਏ। ਕੰਮ ਕਰਨ ਵਾਲੀ ਕੰਪਨੀ ਨੂੰ ਨਿਰਦੇਸ਼ ਦੇਣਾ
ਮੁਹੰਮਦ ਸ਼ਾਹਿਦ (ਜੂਨੀਅਰ ਇੰਜੀਨੀਅਰ) : ਰੋਜ਼ਾਨਾ ਆਧਾਰ ‘ਤੇ ਕੰਮ ਦਾ ਨਿਰੀਖਣ ਕਰਨਾ। ਤਕਨੀਕੀ ਨੁਕਤਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਨੇੜਿਓਂ ਬਾਰੀਕੀ ਨਾਲ ਜਾਂਚ ਕਰਨਾ

ਲੋਕ ਨਿਰਮਾਣ ਵਿਭਾਗ ਦੇ 3 ਅਧਿਕਾਰੀ ਮੁਅੱਤਲ
ਧਰੁਵ ਅਗਰਵਾਲ (ਕਾਰਜਕਾਰੀ ਇੰਜਨੀਅਰ): ਪ੍ਰੋਜੈਕਟ ਹੈੱਡ ਬਣਾਇਆ ਸ। ਕੰਮ ‘ਤੇ ਨਜ਼ਰ ਰੱਖਣ ਅਤੇ ਵਿਭਾਗੀ ਟੀਮ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦੇਣੇ ਸਨ। ਬਜਟ ਜਾਰੀ ਕਰਨ ਦੀ ਜ਼ਿੰਮੇਵਾਰੀ ਵੀ ਸੀ
ਅਨੁਜ ਦੇਸ਼ਵਾਲ (ਸਹਾਇਕ ਇੰਜਨੀਅਰ): ਤਕਨੀਕੀ ਨਿਰੀਖਣ ਤੋਂ ਬਾਅਦ ਦਿਸ਼ਾ ਨਿਰਦੇਸ਼ ਦੇਣੇ ਸਨ। ਸੜਕ ਦੇ ਨਿਰਮਾਣ ਵਿੱਚ ਵਰਤੀ ਗਈ ਸਮੱਗਰੀ ਦੀ ਜਾਂਚ ਕਰਨੀ ਸੀ
ਪ੍ਰਭਾਤ ਪਾਂਡੇ (ਜੂਨੀਅਰ ਇੰਜਨੀਅਰ) : ਉਨ੍ਹਾਂ ਨੇ ਰੋਜ਼ਾਨਾ ਕੰਮ ਦਾ ਨਿਰੀਖਣ ਕਰਨਾ ਸੀ ਅਤੇ ਜ਼ਰੂਰੀ ਹਦਾਇਤਾਂ ਦੇਣੀਆਂ ਸਨ। ਕੰਮ ਪੂਰਾ ਹੋਣ ਤੋਂ ਬਾਅਦ ਰਿਪੋਰਟ ਵੀ ਸੌਂਪਣੀ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਧਮਕੀ ਨਿਕਲੀ ਅਫਵਾਹ, DCP ਨੇ ਮਾਪਿਆਂ ਤੇ ਵਿਦਿਆਰਥੀਆਂ ਨੂੰ ਨਾ ਘਬਰਾਉਣ ਦੀ ਅਪੀਲ

ਅੰਮ੍ਰਿਤਸਰ ਦੇ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ...

ਪਹਿਲੀ ਪੇਸ਼ੀ ‘ਚ ‘ਆਲ ਇਜ਼ ਵੈੱਲ’ ਕਹਿਣ ਵਾਲੀ ਮਹਿਲਾ ਇੰਸਪੈਕਟਰ ਦੇ ਦੂਜੀ ਪੇਸ਼ੀ ’ਚ ਬਦਲੇ ਸੁਰ

ਰਿਸ਼ਵਤ ਦੇ ਦੋਸ਼ਾਂ ਵਿੱਚ ਘਿਰੀ ਮਹਿਲਾ ਪੁਲੀਸ ਇੰਸਪੈਕਟਰ ਦਾ ਮਿਜ਼ਾਜ ਦੋ ਦਿਨਾਂ ਵਿੱਚ ਹੀ...

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵੱਡਾ ਐਕਸ਼ਨ, SGPC ਮੈਂਬਰ ਮਿੱਠੂ ਸਿੰਘ ਕਾਨੇਕੇ ਤੇ ਜਸਵੰਤ ਸਿੰਘ ਪੁੜੈਣ ਨੂੰ ਕੀਤਾ ਤਲਬ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰਾਂ ਖ਼ਿਲਾਫ਼ ਵੱਡਾ...

18 ਸਾਲਾ ਪ੍ਰੇਮਿਕਾ ਨੇ ਆਪਣੇ 19 ਸਾਲਾ ਪ੍ਰੇਮੀ ਦਾ ਕਰਵਾਇਆ ਕਤਲ, ਵਾਰਦਾਤ ਨੂੰ ਦਿੱਤਾ ਸੜਕ ਹਾਦਸੇ ਦਾ ਰੂਪ

ਗੁਰਦਾਸਪੁਰ ‘ਚ ਇੱਕ ਪ੍ਰੇਮਿਕਾ ਵੱਲੋਂ ਆਪਣੇ ਪ੍ਰੇਮੀ ਨੂੰ ਰਸਤੇ ਤੋਂ ਹਟਾਉਣ ਲਈ ਉਸ ਦਾ...

₹6,000 ਕਰੋੜ ਦੇ ਡਰੱਗ ਮਾਮਲੇ ’ਚ SIT ਦਾ ਐਕਸ਼ਨ, ਮਜੀਠੀਆ ਨੂੰ ਸੰਮਨ

6,000 ਕਰੋੜ ਰੁਪਏ ਦੇ ਡਰੱਗ ਮਾਮਲੇ ਵਿੱਚ ਬੁੱਧਵਾਰ ਨੂੰ ਵਿਸ਼ੇਸ਼ ਜਾਂਚ ਟੀਮ (SIT) ਨੇ...

 ਬ੍ਰਿਟਿਸ਼ ਸਿੱਖ ਨੌਜਵਾਨ Vikram Digwa ਨੂੰ ਉਮਰ ਕੈਦ ਦੀ ਸਜ਼ਾ ਖ਼ਿਲਾਫ਼ ਅਪੀਲ ਦੀ ਇਜਾਜ਼ਤ

ਦੱਖਣ-ਪੂਰਬੀ ਇੰਗਲੈਂਡ ਵਿੱਚ 18 ਸਾਲਾ ਵਿਦਿਆਰਥੀ ਨੂੰ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ...

ਪਹਿਲੀ ਪੇਸ਼ੀ ‘ਚ ‘ਆਲ ਇਜ਼ ਵੈੱਲ’ ਕਹਿਣ ਵਾਲੀ ਮਹਿਲਾ ਇੰਸਪੈਕਟਰ ਦੇ ਦੂਜੀ ਪੇਸ਼ੀ ’ਚ ਬਦਲੇ ਸੁਰ

ਰਿਸ਼ਵਤ ਦੇ ਦੋਸ਼ਾਂ ਵਿੱਚ ਘਿਰੀ ਮਹਿਲਾ ਪੁਲੀਸ ਇੰਸਪੈਕਟਰ ਦਾ ਮਿਜ਼ਾਜ ਦੋ ਦਿਨਾਂ ਵਿੱਚ ਹੀ...

 ਸਰਕਾਰੀ ਸਕੂਲਾਂ ਦੇ ਸਮੇਂ ’ਚ ਬਦਲਾਅ, ਜਾਣੋ ਨਵਾਂ ਟਾਈਮ

ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਕੱਲ੍ਹ ਯਾਨੀ 1 ਅਕਤੂਬਰ ਤੋਂ ਬਦਲਾਅ...

‘ਵਾਰਿਸ ਪੰਜਾਬ ਦੇ’ ਦੀ ਪਾਰਟੀ ਰਜਿਸਟ੍ਰੇਸ਼ਨ ’ਤੇ ECI ਨੇ ਉਠਾਏ ਸਵਾਲ

ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਸਿਆਸੀ ਸੰਗਠਨ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਿਆਸੀ...