ਰਾਣੀ ਮੁਖਰਜੀ ਨੇ ਹਾਲ ਹੀ ‘ਚ ਦੀਵਾਲੀ ਪਾਰਟੀ ‘ਚ ਸ਼ਿਰਕਤ ਕੀਤੀ। ਇੱਥੇ ਉਸਦੀ ਫੋਟੋ ਖਿੱਚਦੇ ਸਮੇਂ ਇੱਕ ਪਾਪਰਾਜ਼ੀ ਫੋਟੋਗ੍ਰਾਫਰ ਦੇ ਪੈਰਾਂ ਤੇ ਰਾਣੀ ਦੀ ਕਾਰ ਚੜ੍ਹ ਗਈ। ਇਸ ਘਟਨਾ ਤੋਂ ਬਾਅਦ ਰਾਣੀ ਮੁਖਰਜੀ ਨੇ ਜ਼ਖਮੀ ਫੋਟੋਗ੍ਰਾਫਰ ਨੂੰ ਤੁਰੰਤ ਆਪਣੀ ਕਾਰ ‘ਚ ਹਸਪਤਾਲ ਪਹੁੰਚਾਇਆ। ਪਾਪਰਾਜ਼ੀ ਵਾਇਰਲ ਭਯਾਨੀ ਨੇ ਇੱਕ ਵੀਡੀਓ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ੰਸਕ ਰਾਣੀ ਦੀ ਤਾਰੀਫ ਕਰ ਰਹੇ ਹਨ।
ਦੱਸ ਦਈਏ ਕਿ ਰਾਣੀ ਦੀਵਾਲੀ ਪਾਰਟੀ ‘ਚ ਸ਼ਾਮਲ ਹੋਣ ਲਈ ਐਤਵਾਰ ਨੂੰ ਮੁੰਬਈ ਪਹੁੰਚੀ। ਇੱਥੇ ਜਦੋਂ ਫੋਟੋਗ੍ਰਾਫਰ ਕਾਰ ‘ਚ ਬੈਠੀ ਰਾਣੀ ਦਾ ਕਲੋਜ਼ਅੱਪ ਸ਼ਾਟ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਫੋਟੋਗ੍ਰਾਫਰ ਉਸ ਦੀ ਕਾਰ ਦੇ ਬਿਲਕੁਲ ਨੇੜੇ ਆ ਗਿਆ। ਇਸ ਦੌਰਾਨ ਰਾਣੀ ਦੀ ਕਾਰ ਉਸ ਦੇ ਪੈਰਾਂ ‘ਤੇ ਚੜ੍ਹ ਗਈ ਅਤੇ ਉਹ ਜ਼ਖਮੀ ਹੋ ਗਿਆ। ਰਾਣੀ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਫੋਟੋਗ੍ਰਾਫਰ ਨੂੰ ਆਪਣੀ ਕਾਰ ‘ਚ ਹੀ ਮੈਡੀਕਲ ਮਦਦ ਲਈ ਭੇਜਿਆ। ਇਸ ਪੂਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਭਯਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਬਾਅਦ ਪ੍ਰਸ਼ੰਸਕ ਰਾਣੀ ਦੀ ਕਾਫੀ ਤਾਰੀਫ ਕਰ ਰਹੇ ਹਨ।
----------- Advertisement -----------
ਫੋਟੋਗ੍ਰਾਫਰ ਦੇ ਪੈਰਾਂ ‘ਤੇ ਚੜੀ ਰਾਣੀ ਮੁਖਰਜੀ ਦੀ ਕਾਰ, ਜ਼ਖਮੀ ਫੋਟੋਗ੍ਰਾਫਰ ਨੂੰ ਅਦਾਕਾਰਾ ਨੇ ਖੁਦ ਪਹੁੰਚਾਇਆ ਹਸਪਤਾਲ
Published on
----------- Advertisement -----------
----------- Advertisement -----------












