ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਰੇਟ ‘ਚ 0.50 ਫੀਸਦੀ ਦਾ ਵਾਧਾ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਇਸ ਫੈਸਲੇ ਤੋਂ ਬਾਅਦ ਹੁਣ ਰੈਪੋ ਰੇਟ 4.9% ਤੋਂ ਵਧ ਕੇ 5.40% ਹੋ ਗਿਆ ਹੈ। ਜਿਸ ਕਾਰਨ ਹੁਣ ਹੋਮ ਲੋਨ, ਆਟੋ ਲੋਨ ਅਤੇ ਪਰਸਨਲ ਲੋਨ ਸਭ ਕੁਝ ਮਹਿੰਗਾ ਹੋਣ ਵਾਲਾ ਹੈ ਅਤੇ ਤੁਹਾਨੂੰ ਜ਼ਿਆਦਾ EMI ਦਾ ਭੁਗਤਾਨ ਕਰਨਾ ਹੋਵੇਗਾ। ਆਰਬੀਆਈ ਗਵਰਨਰ ਨੇ ਤਿੰਨ ਦਿਨਾਂ (3 ਅਗਸਤ ਤੋਂ 5 ਅਗਸਤ) ਤੱਕ ਚੱਲੀ MPC ਮੀਟਿੰਗ ਤੋਂ ਬਾਅਦ ਇਸ ਫੈਸਲੇ ਦਾ ਐਲਾਨ ਕੀਤਾ ਹੈ।
ਕੇਂਦਰੀ ਬੈਂਕ ਦੇ ਇਸ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਕੁਦਰਤੀ ਤੌਰ ‘ਤੇ ਵਿਸ਼ਵ ਆਰਥਿਕ ਸਥਿਤੀ ਤੋਂ ਪ੍ਰਭਾਵਿਤ ਹੋਈ ਹੈ। ਅਸੀਂ ਮਹਿੰਗਾਈ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ। ਦੱਸ ਦੇਈਏ ਕਿ ਪਿਛਲੀ ਮੀਟਿੰਗ ਵਿੱਚ ਵੀ ਰੈਪੋ ਰੇਟ ਵਧਾਉਣ ਦਾ ਫੈਸਲਾ ਕੀਤਾ ਗਿਆ ਸੀ। ਮਈ ‘ਚ ਹੋਈ MPC ਦੀ ਬੈਠਕ ‘ਚ ਰੈਪੋ ਰੇਟ ਨੂੰ 50 ਬੇਸਿਸ ਪੁਆਇੰਟ ਵਧਾ ਕੇ 4.90 ਫੀਸਦੀ ਕਰ ਦਿੱਤਾ ਗਿਆ ਸੀ।
ਮਾਹਿਰਾਂ ਦਾ ਮੰਨਣਾ ਹੈ ਕਿ ਵਿਆਜ ਦਰ ਵਿੱਚ ਵਾਧੇ ਕਾਰਨ ਬੈਂਕ ਆਰਬੀਆਈ ਤੋਂ ਘੱਟ ਪੈਸੇ ਲੈਣਗੇ ਅਤੇ ਬਾਜ਼ਾਰ ਵਿੱਚ ਪੈਸੇ ਦਾ ਪ੍ਰਵਾਹ ਕੰਟਰੋਲ ਵਿੱਚ ਰਹੇਗਾ। ਜੇਕਰ ਬੈਂਕ ਆਰਬੀਆਈ ਤੋਂ ਮਹਿੰਗੇ ਰੇਟ ‘ਤੇ ਲੋਨ ਲੈਂਦੇ ਹਨ ਤਾਂ ਉਹ ਆਮ ਲੋਕਾਂ ਨੂੰ ਵੀ ਮਹਿੰਗੇ ਰੇਟ ‘ਤੇ ਲੋਨ ਜਾਰੀ ਕਰਨਗੇ। ਇਸ ਕਾਰਨ ਆਮ ਆਦਮੀ ਦੀ EMI ਮਹਿੰਗੀ ਹੋ ਜਾਵੇਗੀ। ਇਸ ਦੇ ਮੱਦੇਨਜ਼ਰ ਲੋਕ ਘੱਟ ਕਰਜ਼ਾ ਲੈਣਗੇ ਅਤੇ ਘੱਟ ਖਰਚ ਕਰਨਗੇ। ਇਸ ਨਾਲ ਬਾਜ਼ਾਰ ਵਿੱਚ ਮੰਗ ਘਟੇਗੀ ਅਤੇ ਸਾਰੀ ਪ੍ਰਕਿਰਿਆ ਰਾਹੀਂ ਮਹਿੰਗਾਈ ਨੂੰ ਕਾਬੂ ਕਰਨ ਵਿੱਚ ਮਦਦ ਮਿਲੇਗੀ।
----------- Advertisement -----------
RBI ਨੇ ਵਿਆਜ ਦਰਾਂ ‘ਚ 0.50 ਫੀਸਦੀ ਦਾ ਕੀਤਾ ਵਾਧਾ, ਹੋਮ ਲੋਨ ਤੋਂ ਪਰਸਨਲ ਲੋਨ ਤੱਕ ਸਭ ਹੋ ਜਾਣਗੇ ਮਹਿੰਗੇ
Published on
----------- Advertisement -----------
----------- Advertisement -----------












