ਬਿਹਾਰ ਦੇ ਸਮਸਤੀਪੁਰ ‘ਚ ਬੈਂਕ ਮੁਲਾਜ਼ਮਾਂ ਦੀ ਮੁਸਤੈਦੀ ਕਾਰਨ ਬੈਂਕ ਲੁੱਟਣ ਦੀ ਘਟਨਾ ਨੂੰ ਨਾਕਾਮ ਕਰ ਦਿੱਤਾ ਗਿਆ। ਹਥਿਆਰਬੰਦ ਅਪਰਾਧੀ ਬੈਂਕ ਵਿੱਚ ਦਾਖਲ ਹੋਏ ਅਤੇ ਸ਼ਾਖਾ ਮੈਨੇਜਰ ਤੇ ਹਥਿਆਰ ਤਾਂ ਲਏ। ਇੱਥੇ ਡਰਨ ਦੀ ਬਜਾਏ ਬੈਂਕ ਦੇ ਹੋਰ ਕਰਮਚਾਰੀਆਂ ਨੇ ਹਮਲਾਵਰਾਂ ‘ਤੇ ਹਮਲਾ ਕਰਕੇ ਇੱਕ ਅਪਰਾਧੀ ਨੂੰ ਦਬੋਚ ਲਿਆ। ਬੈਂਕ ਨੂੰ ਅੰਦਰੋਂ ਤਾਲਾ ਲੱਗਾ ਲਿਆ ਅਤੇ ਲੁਟੇਰਿਆਂ ਦੀ ਕੁੱਟਮਾਰ ਕੀਤੀ ਗਈ।
ਸਮਸਤੀਪੁਰ ਸ਼ਹਿਰ ਦੇ ਰਾਮਬਾਬੂ ਚੌਕ, ਵੀਨਾ ਕੰਪਲੈਕਸ ਸਥਿਤ ਇੰਡੀਅਨ ਬੈਂਕ ਦੀ ਸ਼ਾਖਾ ‘ਚ ਸ਼ੁੱਕਰਵਾਰ ਸ਼ਾਮ ਕਰੀਬ ਪੰਜ ਬਦਮਾਸ਼ ਦਾਖਲ ਹੋਏ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸ਼ਾਮ ਕਰੀਬ 5.30 ਵਜੇ ਇਕ ਹਥਿਆਰਬੰਦ ਵਿਅਕਤੀ ਬੈਂਕ ਸ਼ਾਖਾ ਦੇ ਅੰਦਰ ਦਾਖਲ ਹੋਇਆ। ਉਸ ਸਮੇਂ ਬੈਂਕ ਦੀ ਸ਼ਾਖਾ ਵਿੱਚ ਚਾਰ-ਪੰਜ ਸੀਨੀਅਰ ਸਿਟੀਜ਼ਨ ਗਾਹਕ ਸਨ। ਬੈਂਕ ਕਰਮਚਾਰੀ ਰੋਜ਼ਾਨਾ ਦੇ ਕਾਰੋਬਾਰ ਨੂੰ ਸਮੇਟਣ ਦੀ ਤਿਆਰੀ ਕਰ ਰਹੇ ਸਨ। ਇਸੇ ਦੌਰਾਨ ਬਦਮਾਸ਼ ਨੇ ਕੈਬਿਨ ‘ਚ ਦਾਖਲ ਹੋ ਕੇ ਬੈਂਕ ਦੇ ਸੀਨੀਅਰ ਮੈਨੇਜਰ ਆਸ਼ੀਸ਼ ਕੁਮਾਰ ‘ਤੇ ਪਿਸਤੌਲ ਤਾਣ ਦਿੱਤਾ। ਇਨੇ ਨੂੰ ਬੈਂਕ ਦੇ ਸਾਰੇ ਕਰਮਚਾਰੀ ਭੱਜ ਕੇ ਕੈਬਿਨ ‘ਚ ਆਏ ਅਤੇ ਬਦਮਾਸ਼ ਨੂੰ ਦਬੋਚ ਲਿਆ। ਗਾਰਡ ਅਤੇ ਸਥਾਨਕ ਲੋਕਾਂ ਦੀ ਮੁਸਤੈਦੀ ਕਾਰਨ ਚਾਰ ਬਦਮਾਸ਼ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਬਿਨਾਂ ਫਰਾਰ ਹੋ ਗਏ, ਜਦਕਿ ਇਕ ਬਦਮਾਸ਼ ਨੂੰ ਫੜ ਲਿਆ ਗਿਆ। ਉਸ ਦੀ ਛਿੱਤਰ ਪਰੇਡ ਕੀਤੀ ਗਈ। ਉਸ ਕੋਲੋਂ ਇੱਕ ਲੋਡਿਡ ਪਿਸਤੌਲ, ਚਾਕੂ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਸੂਚਨਾ ‘ਤੇ ਪਹੁੰਚੇ ਸਿਟੀ ਥਾਣਾ ਮੁਖੀ ਚੰਦਰਕਾਂਤ ਗੌਰੀ ਨੇ ਕਾਬੂ ਕਰ ਲਿਆ, ਜਿਸ ਦੀ ਪਛਾਣ ਰਣਧੀਰ ਕੁਮਾਰ ਵਾਸੀ ਕਲਿਆਣਪੁਰ ਵਜੋਂ ਹੋਈ ਹੈ।
----------- Advertisement -----------
ਬੈਂਕ ਲੁੱਟਣ ਆਏ ਲੁਟੇਰਿਆਂ ਦੀ ਕਰਮਚਾਰੀਆਂ ਨੇ ਕੀਤੀ ਜ਼ਬਰਦਸਤ ਛਿੱਤਰ-ਪਰੇਡ
Published on
----------- Advertisement -----------
----------- Advertisement -----------












