ਪਿਛਲੇ ਕੁਝ ਦਿਨਾਂ ਤੋਂ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦੇ ਤਲਾਕ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ‘ਚ ਹਨ। ਜੋੜੇ ਦੇ ਇੱਕ ਕਰੀਬੀ ਦੋਸਤ ਨੇ ਤਾਂ ਇੱਥੋਂ ਤੱਕ ਦਾਅਵਾ ਕੀਤਾ ਕਿ ਉਨ੍ਹਾਂ ਦਾ ਤਲਾਕ ਹੋ ਗਿਆ ਹੈ ਅਤੇ ਉਹ ਲੰਬੇ ਸਮੇਂ ਤੋਂ ਇੱਕ ਦੂਜੇ ਤੋਂ ਵੱਖ ਰਹਿ ਰਹੇ ਹਨ। ਹਾਲਾਂਕਿ ਸਾਨੀਆ ਅਤੇ ਸ਼ੋਏਬ ਨੇ ਇਨ੍ਹਾਂ ਖਬਰਾਂ ‘ਤੇ ਹੁਣ ਤੱਕ ਚੁੱਪੀ ਧਾਰੀ ਹੋਈ ਹੈ। ਦੋਵਾਂ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਇਸ ਦੌਰਾਨ ਸਾਨੀਆ ਨੇ ਆਪਣੀ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ‘ਤੇ ਪ੍ਰਸ਼ੰਸਕਾ ਨੇ ਕਈ ਤਰ੍ਹਾਂ ਦੇ ਕਮੈਂਟ ਕੀਤੇ ਹਨ।
ਪਾਕਿਸਤਾਨੀ ਪ੍ਰਸ਼ੰਸਕ ਸਾਨੀਆ ਦੀ ਇਸ ਤਸਵੀਰ ‘ਤੇ ਖੂਬ ਪਿਆਰ ਲੁੱਟਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਉਹ ਸ਼ੋਏਬ ਮਲਿਕ ਤੋਂ ਵੱਖ ਹੋ ਰਹੀ ਹੈ, ਉਹ ਹਮੇਸ਼ਾ ਸਾਨੀਆ ਦਾ ਸਾਥ ਦੇਣਗੇ। ਸਾਨੀਆ ਲਈ ਪ੍ਰਸ਼ੰਸਕਾਂ ਦਾ ਪਿਆਰ ਕਦੇ ਘੱਟ ਨਹੀਂ ਹੋਵੇਗਾ।
ਦੱਸ ਦੇਈਏ ਕਿ ਸਾਨੀਆ ਅਤੇ ਸ਼ੋਏਬ ਦਾ ਵਿਆਹ 12 ਸਾਲ ਪਹਿਲਾਂ ਹੋਇਆ ਸੀ। ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦੀਆਂ ਆਖਰੀ ਤਸਵੀਰਾਂ ਕੁਝ ਸਮਾਂ ਪਹਿਲਾਂ ਵਾਇਰਲ ਹੋਈਆਂ ਸਨ, ਜਦੋਂ ਦੋਵਾਂ ਨੇ ਬੇਟੇ ਈਸ਼ਾਨ ਮਿਰਜ਼ਾ ਦਾ ਜਨਮਦਿਨ ਦੁਬਈ ਵਿੱਚ ਮਨਾਇਆ ਸੀ। ਇਸ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੋਏਬ ਮਲਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਸਨ, ਜਿਸ ‘ਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਸਨ।