ਸਿੰਗਾਪੁਰ ਏਅਰਲਾਈਨਜ਼ ਦੀ ਫਲਾਈਟ ‘ਚ ਏਅਰ ਟਰਬੂਲੈਂਸ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ ਅਤੇ 30 ਜ਼ਖਮੀ ਹੋ ਗਏ। ਜਹਾਜ਼ ਲੰਡਨ ਤੋਂ ਸਿੰਗਾਪੁਰ ਜਾ ਰਿਹਾ ਸੀ। ਸਿੰਗਾਪੁਰ ਏਅਰਲਾਈਨਜ਼ ਦੀ ਬੋਇੰਗ 777-300ER ਉਡਾਣ ਨੇ ਲੰਡਨ ਤੋਂ ਉਡਾਣ ਭਰੀ ਸੀ। ਟੇਕਆਫ ਦੇ ਡੇਢ ਘੰਟੇ ਬਾਅਦ 30 ਹਜ਼ਾਰ ਫੁੱਟ ਦੀ ਉਚਾਈ ‘ਤੇ ਏਅਰ ਟਰਬੁਲੈਂਸ ਹੋ ਗਈ। ਫਲਾਈਟ ਜ਼ੋਰ ਨਾਲ ਹਿੱਲਣ ਲੱਗੀ।
ਕੁਝ ਦੇਰ ਤੱਕ ਹਲਚਲ ਬਣੀ ਰਹਿਣ ਕਾਰਨ ਫਲਾਈਟ ਨੂੰ ਮੋੜ ਦਿੱਤਾ ਗਿਆ ਅਤੇ ਬੈਂਕਾਕ ਦੇ ਸੁਵਰਨਭੂਮੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਫਲਾਈਟ ਸਥਾਨਕ ਸਮੇਂ ਅਨੁਸਾਰ ਦੁਪਹਿਰ 3:45 ‘ਤੇ ਇੱਥੇ ਉਤਰੀ। ਹਾਲਾਂਕਿ ਉਦੋਂ ਤੱਕ ਡਰ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ ਸੀ।












