July 30, 2026, 1:46 pm
----------- Advertisement -----------
HomeNewsNational-International6 ਸਾਲ ਦੀ ਬੱਚੀ ਨੇ ਪਾਕੇਟ ਮਨੀ ਨਾਲ ਖਰੀਦਿਆ 3.6 ਕਰੋੜ ਰੁਪਏ...

6 ਸਾਲ ਦੀ ਬੱਚੀ ਨੇ ਪਾਕੇਟ ਮਨੀ ਨਾਲ ਖਰੀਦਿਆ 3.6 ਕਰੋੜ ਰੁਪਏ ਦਾ ਘਰ

Published on

----------- Advertisement -----------

ਬੱਚਿਆਂ ਲਈ ਪਾਕੇਟ ਮਨੀ ਉਹਨਾਂ ਦੀਆਂ ਆਮ ਲੋੜਾਂ ਨੂੰ ਪੂਰਾ ਕਰਨ ਦਾ ਇਕ ਸਾਧਨ ਹੁੰਦੀ ਹੈ।ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਬੱਚੇ ਨੇ ਆਪਣੀ ਪਾਕੇਟ ਮਨੀ ਬਚਾ ਕੇ ਕਰੋੜਾਂ ਰੁਪਏ ਦੀ ਕੀਮਤ ਵਾਲਾ ਘਰ ਖਰੀਦਿਆ ਹੋਵੇ। ਸੁਣਨ ਵਿਚ ਸ਼ਾਇਦ ਅਜੀਬ ਲੱਗੇ ਪਰ ਇਹ ਸੱਚ ਹੈ। ਆਸਟ੍ਰੇਲੀਆ ਵਿਚ ਇਕ 6 ਸਾਲ ਦੀ ਬੱਚੀ ਅਤੇ ਉਸ ਦੇ ਭਰਾ ਨੇ ਆਪਣੀ ਪਾਕੇਟ ਮਨੀ ਤੋਂ ਪੈਸੇ ਬਚਾ ਕੇ 671,000 ਡਾਲਰ ਮਤਲਬ 3.6 ਕਰੋੜ ਰੁਪਏ ਦੀ ਕੀਮਤ ਦਾ ਇਕ ਘਰ ਖਰੀਦਿਆ ਹੈ।


ਮੈਲਬੌਰਨ ਵਿਚ 6 ਸਾਲ ਦੀ ਰੂਬੀ, ਉਸ ਦੇ ਭਰਾ ਗਸ ਅਤੇ ਭੈਣ ਲੂਸੀ ਮੈਕਲੇਲਨ ਨੇ ਆਪਣੀ ਪਾਕੇਟ ਮਨੀ ਤੋਂ ਆਪਣਾ ਪਹਿਲਾ ਘਰ 3.6 ਕਰੋੜ ਰੁਪਏ ਵਿਚ ਖਰੀਦਿਆ ਹੈ। ਮੈਲਬੌਰਨ ਦੇ ਸਾਊਥ ਈਸਟ ਕਲਾਇਡ ਵਿਚ ਇਹਨਾਂ ਬੱਚਿਆਂ ਨੇ ਨਵਾਂ ਘਰ ਖਰੀਦਿਆ। ਬੱਚਿਆਂ ਦੇ ਪਿਤਾ ਕੈਮ ਮੈਕਲੇਲਨ ਇਕ ਪ੍ਰਾਪਰਟੀ ਇਨਵੈਸਟ ਮਾਹਰ ਹਨ, ਜਿਹਨਾਂ ਨੇ ਉਹਨਾਂ ਨੂੰ ਘਰ ਖਰੀਦਣ ਵਿਚ ਮਦਦ ਕੀਤੀ।
47 ਸਾਲ ਦੇ ਪਿਤਾ ਕੈਮ ਮੈਕਲੇਲਨ ਨੇ ਕਿਹਾ ਕਿ ਵਿੱਤੀ ਤੌਰ ‘ਤੇ ਉਹਨਾਂ ਵਿਚੋਂ ਹਰੇਕ ਨੇ 2000 ਡਾਲਰ ਦਾ ਯੋਗਦਾਨ ਦਿੱਤਾ ਹੈ, ਜਿਸ ਨੂੰ ਉਹਨਾਂ ਨੇ ਪਾਕੇਟ ਮਨੀ ਵਿਚ ਬਚਾਇਆ ਸੀ। ਬੱਚਿਆਂ ਨੇ ਘਰ ਦੇ ਕੰਮ ਕਰ ਕੇ ਅਤੇ ਆਪਣੇ ਪਿਤਾ ਦੀ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਨੂੰ ਪੈਕ ਕਰ ਕੇ ਇਹ ਪੈਸੇ ਕਮਾਏ ਸਨ। ਬੱਚਿਆਂ ਨੇ ਕੰਮ ਕਰ ਕੇ 4.5 ਲੱਖ ਰੁਪਏ ਇਕੱਠੇ ਕੀਤੇ। ਪਿਤਾ ਕੈਮ ਨੂੰ ਆਸ ਹੈ ਕਿ 10 ਸਾਲ ਵਿਚ ਘਰ ਦੀ ਕੀਮਤ ਦੁੱਗਣੀ ਹੋ ਜਾਵੇਗੀ। ਇਹੀ ਕਾਰਨ ਸੀ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਪਾਕੇਟ ਮਨੀ ਜਮਾਂ ਕਰਕੇ ਉਸ ਨਾਲ ਪ੍ਰਾਪਰਟੀ ਖਰੀਦਣ ਲਈ ਪ੍ਰੇਰਿਤ ਕੀਤਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਕਾਂਗਰਸ ਦੀ ਦਿੱਲੀ ‘ਚ ਹੋਈ ਸੀਕਰੇਟ ਮੀਟਿੰਗ, ਰਾਜਾ ਵੜਿੰਗ ਅਸਤੀਫ਼ਾ ਦੇਣ ਲਈ ਤਿਆਰ; ਗੁੱਟਬੰਦੀ ਹੋਈ ਤੇਜ਼

ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅੰਦਰਲੀ ਧੜੇਬੰਦੀ ਅਤੇ ਅੰਦਰੂਨੀ ਕਲੇਸ਼...

 ਜਗਮੀਤ ਸਿੰਘ ਨੂੰ ਡੈਸਟੀਨੇਸ਼ਨ ਕੈਨੇਡਾ ਦਾ ਮੁਖੀ ਲਾਉਣ ਦੀ ਤਿਆਰੀ

ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ ਦੇ 2017 ਤੋਂ 2025 ਤੱਕ ਪ੍ਰਧਾਨ ਰਹੇ ਜਗਮੀਤ ਸਿੰਘ...

ਬੇਅਦਬੀ ਕਾਨੂੰਨ ਦੇ ਸੋਧੇ ਖਰੜੇ ‘ਤੇ ਜਥੇਦਾਰ ਬੋਲੇ – ‘ਗੁਰੂ ਗ੍ਰੰਥ ਸਾਹਿਬ ਤੇ ਕੋਈ ਕਾਨੂੰਨ ਨਹੀਂ ਬਣਾਇਆ ਜਾ ਸਕਦਾ’

ਜਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026 ਨੂੰ ਲੈ ਕੇ ਪੰਜਾਬ...

ਇਸ ਪਿੰਡ ਦੇ ਮੁੰਡਾ-ਕੁੜੀ ਆਪਸ ਵਿਚ ਨਹੀਂ ਕਰਵਾ ਸਕਣਗੇ ਵਿਆਹ, ਪੰਚਾਇਤ ਨੇ ਮਤਾ ਕੀਤਾ ਪਾਸ

ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਬੋਪਾਰਾਏ ਕਲਾਂ ਵਿਖੇ ਪਿੰਡ ਦੀਆਂ ਸਦੀਆਂ ਪੁਰਾਣੀਆਂ ਮਾਨਤਾਵਾਂ...

ਕੈਨੇਡਾ ਦੇ ਟੋਰਾਂਟੋ ਵਿੱਚ ਅੰਮ੍ਰਿਤਸਰ ਦੀ 26 ਸਾਲਾ ਲੜਕੀ ਦਾ ਗੋਲੀ ਮਾਰ ਕੇ ਕਤਲ, ਪੰਜਾਬੀ ਮੁੰਡੇ ਨੇ ਇਲਜ਼ਾਮ!

ਕੈਨੇਡਾ ਦੇ ਟੋਰਾਂਟੋ ਵਿੱਚ ਅੰਮ੍ਰਿਤਸਰ ਦੀ 26 ਸਾਲਾ ਨਵਨੀਤ ਕੌਰ ਦੀ ਦਿਨ-ਦਿਹਾੜੇ ਗੋਲੀ ਮਾਰ...

BS-3 ਗੱਡੀਆਂ ਦੇ ਬਦਲਣੇ ਪੈ ਸਕਦੇ ਹਨ ਰਬੜ ਦੇ ਪੁਰਜੇ, E20 ਪੈਟਰੋਲ ‘ਤੇ ਨਿਤਿਨ ਗਡਕਰੀ ਦਾ ਵੱਡਾ ਬਿਆਨ

ਕੇਂਦਰ ਸਰਕਾਰ ਨੇ ਪਹਿਲੀ ਵਾਰ ਮੰਨਿਆ ਕਿ E-20 ਪੈਟਰੋਲ ਇਸਤੇਮਾਲ ਕਰਨ ਨਾਲ ਗੱਡੀਆਂ ਨੂੰ...

ਵਾਲਮੀਕਿ ਸਮਾਜ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ; ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ

ਬਰਨਾਲਾ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ‘ਤੇ...

*40 ਲੱਖ ਔਰਤਾਂ ਇਕ ਅਗਸਤ ਨੂੰ ਪਹਿਲੀ ਵਾਰ ਸਨਮਾਨ ਰਾਸ਼ੀ ਪ੍ਰਾਪਤ ਕਰਨ ਲਈ ਰਜਿਸਟਰ...

ਮੀਤ ਹੇਅਰ ਨੇ ਲੋਕ ਸਭਾ ਵਿੱਚ ਕੇਂਦਰ ਦੀ ਧਰਮ ਤੇ ਜਾਤ ਦੇ ਆਧਾਰ ਉੱਤੇ ਵੰਡੀਆਂ ਪਾਉਣ ਦੀ ਰਾਜਨੀਤੀ ਨੂੰ ਦਿਖਾਇਆ ਸ਼ੀਸ਼ਾ

*ਚੰਡੀਗੜ੍ਹ, 29 ਜੁਲਾਈ,2026*:ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ...