ਹਾਲੀਵੁੱਡ ਅਦਾਕਾਰ ਰੇ ਸਟੀਵਨਸਨ ਦਾ 21 ਮਈ ਨੂੰ 58 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਇਸ ਬਾਰੇ ਉਨ੍ਹਾਂ ਦੇ ਪ੍ਰਚਾਰਕ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ। ਹਾਲਾਂਕਿ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਆਇਰਿਸ਼ ਮੂਲ ਦੇ ਅਭਿਨੇਤਾ ਨੂੰ ਆਖਰੀ ਵਾਰ ਐਸਐਸ ਰਾਜਾਮੌਲੀ ਦੀ ਹਿੱਟ ਫਿਲਮ ਆਰਆਰਆਰ ਵਿੱਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ, ਰੇ ਨੂੰ ਕਈ ਮਾਰਵਲ ਫਿਲਮਾਂ ਜਿਵੇਂ ਕਿ ਥੋਰ ਅਤੇ ਇਸਦੇ ਸੀਕਵਲ ਥੋਰ: ਦ ਡਾਰਕ ਵਰਲਡ ਵਿੱਚ ਦੇਖਿਆ ਗਿਆ ਸੀ, ਜਿਸ ‘ਚ ਉਸਨੇ ਵੋਲਸਟੈਗ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਦੀ ਮੌਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ ਹੈ।
ਆਰਆਰਆਰ ਦੇ ਨਿਰਦੇਸ਼ਕ ਐਸਐਸ ਰਾਜਾਮੌਲੀ ਨੇ ਮਰਹੂਮ ਅਦਾਕਾਰ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਰੇ ਨਾਲ ਪੁਰਾਣੀ ਤਸਵੀਰ ਸ਼ੇਅਰ ਕਰਦੇ ਹੋਏ ਰਾਜਾਮੌਲੀ ਨੇ ਲਿਖਿਆ- “ਮੈਂ ਇਹ ਸੁਣ ਕੇ ਹੈਰਾਨ ਹਾਂ। ਇਸ ਖਬਰ ‘ਤੇ ਵਿਸ਼ਵਾਸ ਨਹੀਂ ਹੋ ਰਿਹਾ। ਉਨ੍ਹਾਂ ਦੀ ਵਜ੍ਹਾ ਨਾਲ ਸੈੱਟ ‘ਤੇ ਹਮੇਸ਼ਾ ਖੂਬ ਮਾਹੌਲ ਬਣਿਆ ਰਹਿੰਦਾ ਸੀ। ਉਨ੍ਹਾਂ ਨਾਲ ਕੰਮ ਕਰਨਾ ਬਹੁਤ ਵਧੀਆ ਸੀ। ਮੇਰੀਆਂ ਪ੍ਰਾਰਥਨਾਵਾਂ ਉਨ੍ਹਾਂ ਦੇ ਪਰਿਵਾਰ ਨਾਲ ਹਨ, ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।”
----------- Advertisement -----------
Thor ਅਦਾਕਾਰ ਰੇ ਸਟੀਵਨਸਨ ਦਾ ਦੇਹਾਂਤ
Published on
----------- Advertisement -----------
----------- Advertisement -----------












