ਤੁਰਕੀ ਨੇ ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ ‘ਤੇ ਪਾਬੰਦੀ ਲਗਾ ਦਿੱਤੀ ਹੈ। 2 ਅਗਸਤ ਨੂੰ ਜਾਰੀ ਇੱਕ ਆਦੇਸ਼ ਵਿੱਚ, ਤੁਰਕੀ ਸਰਕਾਰ ਨੇ ਇੰਸਟਾਗ੍ਰਾਮ ਦੇ ਡੋਮੇਨ ਨੂੰ ਬਲੌਕ ਕਰ ਦਿੱਤਾ ਹੈ। ਹਾਲਾਂਕਿ ਸਰਕਾਰ ਨੇ ਪਾਬੰਦੀ ਨੂੰ ਲੈ ਕੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ।
ਇੰਸਟਾਗ੍ਰਾਮ ‘ਤੇ ਪਾਬੰਦੀ ਤੋਂ ਬਾਅਦ ਲੱਖਾਂ ਇੰਸਟਾਗ੍ਰਾਮ ਯੂਜ਼ਰਸ ਪਰੇਸ਼ਾਨ ਹੋ ਗਏ ਹਨ। ਪਾਬੰਦੀ ਦੇ ਹੁਕਮਾਂ ਦੇ ਬਾਅਦ, ਤੁਰਕੀ ਵਿੱਚ ਬਹੁਤ ਸਾਰੇ ਲੋਕਾਂ ਨੇ X ‘ਤੇ ਪੋਸਟ ਕੀਤਾ ਕਿ ਇੰਸਟਾਗ੍ਰਾਮ ਫੀਡ ਲੋਡ ਨਹੀਂ ਹੋ ਰਹੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਇੰਸਟਾਗ੍ਰਾਮ ‘ਤੇ ਇਹ ਪਾਬੰਦੀ ਹਮਾਸ ਦੇ ਸੀਨੀਅਰ ਨੇਤਾ ਇਸਮਾਈਲ ਹਾਨੀਆ ਦੀ ਮੌਤ ਕਾਰਨ ਲਗਾਈ ਗਈ ਹੈ।
ਤੁਰਕੀ ਮੀਡੀਆ ਰਿਪੋਰਟਾਂ ਮੁਤਾਬਕ ਇੰਸਟਾਗ੍ਰਾਮ ‘ਤੇ ਲਗਾਈ ਗਈ ਪਾਬੰਦੀ ਕਾਰਨ 5 ਕਰੋੜ ਯੂਜ਼ਰਸ ਪ੍ਰਭਾਵਿਤ ਹੋਏ ਹਨ। ਤੁਰਕੀ ਦੀ ਕੁੱਲ ਆਬਾਦੀ ਲਗਭਗ 8.5 ਕਰੋੜ ਹੈ। ਅਜਿਹੇ ‘ਚ ਤੁਰਕੀ ਦੀ ਆਬਾਦੀ ਦਾ ਵੱਡਾ ਹਿੱਸਾ ਇੰਸਟਾਗ੍ਰਾਮ ਦੀ ਵਰਤੋਂ ਕਰਦਾ ਹੈ।
----------- Advertisement -----------
ਤੁਰਕੀ ਨੇ Instagram ‘ਤੇ ਲਗਾਈ ਪਾਬੰਦੀ; ਯੂਜ਼ਰਸ ਹੋਏ ਪ੍ਰੇਸ਼ਾਨ; ਵਜ੍ਹਾ ਜਾਣ ਹੋ ਜਾਵੋਗੇ ਹੈਰਾਨ!
Published on
----------- Advertisement -----------
----------- Advertisement -----------












