October 30, 2026, 2:26 pm
----------- Advertisement -----------
HomeNewsLatest Newsਜਾਣੋ ਰੂਸ ਲਈ ਕਿਵੇਂ ਮਹੱਤਵਪੂਰਨ ਹੈ ਕਾਲਿਨਿਨਗਰਾਦ,ਜਿਥੇ ਪ੍ਰਮਾਣੂ ਹਮਲੇ ਦੇ ਅਭਿਆਸ ਨਾਲ...

ਜਾਣੋ ਰੂਸ ਲਈ ਕਿਵੇਂ ਮਹੱਤਵਪੂਰਨ ਹੈ ਕਾਲਿਨਿਨਗਰਾਦ,ਜਿਥੇ ਪ੍ਰਮਾਣੂ ਹਮਲੇ ਦੇ ਅਭਿਆਸ ਨਾਲ ਦੁਨੀਆ ‘ਚ ਪੈਦਾ ਕੀਤੀ ਦਹਿਸ਼ਤ

Published on

----------- Advertisement -----------

ਰੂਸੀ ਫੌਜ ਨੇ ਸ਼ਨੀਵਾਰ ਦੁਪਹਿਰ ਯੂਕਰੇਨ ਦੇ ਬਿਲਹੋਰੀਏਵਕਾ ਦੇ ਸਕੂਲ ‘ਤੇ ਬੰਬ ਸੁੱਟਿਆ, ਜਿਸ ਨਾਲ ਇਮਾਰਤ ਨੂੰ ਅੱਗ ਲੱਗ ਗਈ। ਇੱਥੇ ਕਰੀਬ 90 ਲੋਕ ਪਨਾਹ ਲੈ ਰਹੇ ਸਨ। ਇਸ ਰੂਸੀ ਹਮਲੇ ‘ਚ ਕਰੀਬ 60 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਦੱਸ ਦਈਏ ਕਿ ਯੂਕਰੇਨ ਨਾਲ ਜੰਗ ਦੇ ਵਿਚਕਾਰ ਰੂਸ ਨੇ ਹਾਲ ਹੀ ਵਿੱਚ ਕਾਲਿਨਿਨਗਰਾਦ ਵਿੱਚ ਪ੍ਰਮਾਣੂ ਹਮਲੇ ਦੇ ਸਮਰੱਥ ਇਸਕੰਦਰ ਮਿਜ਼ਾਈਲ ਦਾ ਅਭਿਆਸ ਕਰਕੇ ਪੂਰੀ ਦੁਨੀਆ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਰੂਸ ਨੇ ਇਹ ਪਰਮਾਣੂ ਅਭਿਆਸ ਬਾਲਟਿਕ ਸਾਗਰ ਦੇ ਕੋਲ ਸਥਿਤ ਕੈਲਿਨਿਨਗ੍ਰਾਦ ਵਿੱਚ ਰੂਸ ਦੇ ਮਹੱਤਵਪੂਰਨ ਫੌਜੀ ਅੱਡੇ ਤੋਂ ਕੀਤਾ।
ਦੱਸ ਦਈਏ ਕਿ ਫੌਜੀ ਰਣਨੀਤੀ ਦੇ ਲਿਹਾਜ਼ ਨਾਲ ਕੈਲਿਨਿਨਗ੍ਰਾਦ ਰੂਸ ਲਈ ਬਹੁਤ ਮਹੱਤਵਪੂਰਨ ਹੈ ਅਤੇ ਉੱਥੇ ਪ੍ਰਮਾਣੂ ਅਭਿਆਸ ਕਰ ਕੇ ਰੂਸ ਨੇ ਅਮਰੀਕਾ ਦੇ ਦਬਦਬੇ ਵਾਲੇ ਨਾਟੋ ਦੇਸ਼ਾਂ ਅਤੇ ਪੱਛਮੀ ਦੇਸ਼ਾਂ ਨੂੰ ਯੂਕਰੇਨ ਦੀ ਮਦਦ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਕੈਲਿਨਿਨਗਰਾਡ ਓਬਲਾਸਟ ਰੂਸ ਦਾ ਇੱਕੋ ਇੱਕ ਅਜਿਹਾ ਖੇਤਰ ਹੈ ਜਿਸਦਾ ਰੂਸ ਨਾਲ ਸਿੱਧਾ ਜ਼ਮੀਨੀ ਸੰਪਰਕ ਨਹੀਂ ਹੈ। 223 ਵਰਗ ਕਿਲੋਮੀਟਰ ਵਿੱਚ ਫੈਲੇ ਕੈਲਿਨਿਨਗਰਾਡ ਦੀ ਆਬਾਦੀ ਲਗਭਗ 5 ਲੱਖ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਕੈਲਿਨਿਨਗ੍ਰਾਦ ਅਜਿਹੀ ਜਗ੍ਹਾ ਹੈ, ਜਿਸ ਰਾਹੀਂ ਰੂਸੀ ਫੌਜ ਜੰਗ ਦੀ ਸਥਿਤੀ ‘ਚ ਨਾਟੋ ਅਤੇ ਯੂਰਪੀ ਦੇਸ਼ਾਂ ਨੂੰ ਪਛਾੜ ਸਕਦੀ ਹੈ। ਕੈਲਿਨਿਨਗਰਾਡ ਰਾਹੀਂ ਰੂਸ ਬਾਲਟਿਕ ਸਾਗਰ ਵਿੱਚ ਯੂਰਪੀ ਅਤੇ ਨਾਟੋ ਦੇਸ਼ਾਂ ਦੀ ਆਵਾਜਾਈ ਨੂੰ ਪੂਰੀ ਤਰ੍ਹਾਂ ਰੋਕ ਸਕਦਾ ਹੈ। ਜੇਕਰ ਭਵਿੱਖ ਵਿੱਚ ਨਾਟੋ ਨਾਲ ਜੰਗ ਹੁੰਦੀ ਹੈ ਤਾਂ ਕੈਲਿਨਿਨਗਰਾਡ ਨੂੰ ਰੂਸੀ ਕਾਰਵਾਈਆਂ ਲਈ ਇੱਕ ਮਹੱਤਵਪੂਰਨ ਲਾਂਚਪੈਡ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਕੈਲਿਨਿਨਗਰਾਡ ਸੁਵਾਲਕੀ ਗੈਪ ਦੇ ਨੇੜੇ ਸਥਿਤ ਹੋਣ ਕਰਕੇ ਵੀ ਮਹੱਤਵਪੂਰਨ ਹੈ। ਸੁਵਾਲਕੀ ਗੈਪ ਇੱਕ 65 ਕਿਲੋਮੀਟਰ ਲੰਬਾ ਜ਼ਮੀਨ ਦਾ ਟੁਕੜਾ ਹੈ ਜੋ ਕੈਲਿਨਿਨਗ੍ਰਾਡ ਨੂੰ ਬੇਲਾਰੂਸ ਨਾਲ ਜੋੜਦਾ ਹੈ, ਪਰ ਸੁਵਾਲਕੀ ਗੈਪ ਨਾਟੋ ਦੇ ਮੈਂਬਰ ਦੇਸ਼ਾਂ ਪੋਲੈਂਡ ਅਤੇ ਲਿਥੁਆਨੀਆ ਵਿਚਕਾਰ ਸਥਿਤ ਹੈ। ਜੇਕਰ ਰੂਸ ਸੁਵਾਲਕੀ ਗੈਪ ‘ਤੇ ਕਬਜ਼ਾ ਕਰ ਲੈਂਦਾ ਹੈ, ਤਾਂ ਇਹ ਪੋਲੈਂਡ ਅਤੇ ਤਿੰਨ ਬਾਲਟਿਕ ਦੇਸ਼ਾਂ – ਲਿਥੁਆਨੀਆ, ਐਸਟੋਨੀਆ ਅਤੇ ਲਾਤਵੀਆ – ਬਾਕੀ ਨਾਟੋ ਦੇਸ਼ਾਂ ਨਾਲ ਸੰਪਰਕ ਕੱਟ ਸਕਦਾ ਹੈ।
ਇਸ ਤੋਂ ਇਲਾਵਾ ਕੈਲਿਨਿਨਗਰਾਡ ਨਾ ਸਿਰਫ ਫੌਜੀ ਤੌਰ ‘ਤੇ ਸਗੋਂ ਆਰਥਿਕ ਤੌਰ ‘ਤੇ ਵੀ ਇੱਕ ਮਹੱਤਵਪੂਰਨ ਖੇਤਰ ਵਜੋਂ ਉਭਰਿਆ ਹੈ। ਕੈਲਿਨਿਨਗਰਾਡ ਚੀਨ ਅਤੇ ਯੂਰਪ ਦੇ ਵਿਚਕਾਰ ਵਪਾਰਕ ਮਾਰਗ ਲਈ ਵੀ ਇੱਕ ਬਹੁਤ ਮਹੱਤਵਪੂਰਨ ਬੰਦਰਗਾਹ ਹੈ। ਨਾਲ ਹੀ, ਕੈਲਿਨਿਨਗ੍ਰਾਡ ਮਾਲ ਭਾੜੇ ਲਈ ਚੀਨ ਅਤੇ ਯੂਰਪ ਵਿਚਕਾਰ ਹਾਲ ਹੀ ਵਿੱਚ ਸ਼ੁਰੂ ਕੀਤੀ ਬਲਾਕ ਰੇਲ ਸੇਵਾ ਲਈ ਇੱਕ ਜ਼ਰੂਰੀ ਮੰਜ਼ਿਲ ਵਜੋਂ ਉਭਰਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੁਲਾਜ਼ਮਾਂ ਦੇ ਪੈਂਡਿੰਗ DA ਸਬੰਧੀ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਵਿੱਤ ਵਿਭਾਗ ਨੇ ਪੱਤਰ ਲਿਖ ਕੇ ਵਿਭਾਗਾਂ ਤੋਂ ਮੰਗੇ ਵੇਰਵੇ

ਮੁਲਾਜ਼ਮਾਂ ਦੇ ਡੀਏ ਬਕਾਏ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ...

ਕੇਂਦਰ ਨੇ ਝੋਟੇ ਤੇ ਗੁਲਜ਼ਾਰ ਦੇ ਪਰਿਵਾਰ ਦੀ ਵਧਾਈ ਸੁਰੱਖਿਆ, X ਕੈਟੇਗਰੀ ਦੀ ਦਿੱਤੀ ਜਾਵੇਗੀ ਸਕਿਓਰਿਟੀ

ਸੂਤਰਾਂ ਤੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਕੇਂਦਰ ਸਰਕਾਰ ਨੇ ਪਰਵਿੰਦਰ...

ਮਾਨਸਾ ਵਿਖੇ ਚੱਲ ਰਹੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਪਰਗਟ ਸਿੰਘ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਇਸ ਮੌਕੇ ਪਿੰਡ ਭੰਮੇ ਕਲਾਂ ਵਿਖੇ ਨਸ਼ਿਆਂ ਦੀ ਮਾਰ ਕਾਰਨ ਆਪਣੀ ਜਾਨ ਗੁਆਉਣ ਵਾਲੇ...

ਕੈਲੀਫੋਰਨੀਆ ਵਿੱਚ ਲਾਪਤਾ ਪੰਜਾਬੀ ਔਰਤ ਦੀ ਮਿਲੀ ਲਾਸ਼, ਦੋ ਮਹੀਨਿਆਂ ਤੋਂ ਸੀ ਲਾਪਤਾ

ਕੈਲੀਫੋਰਨੀਆ ਵਿਚ ਦੋ ਮਹੀਨਿਆਂ ਤੋਂ ਲਾਪਤਾ ਪੰਜਾਬੀ ਮੂਲ ਦੀ 72 ਸਾਲਾ ਅਜੀਤ ਕੌਰ ਦੀ...

ਕੈਂਸਰ ਦੀਆਂ ਦਵਾਈਆਂ ਹੋਈਆਂ ਸਸਤੀਆਂ, 80 ਹਜ਼ਾਰ ਵਾਲਾ ਇੰਜੈਕਸ਼ਨ ਹੁਣ 7,000 ‘ਚ

ਕੈਂਸਰ ਦੇ ਮਰੀਜ਼ਾਂ ਲਈ ਵੱਡੀ ਰਾਹਤ ਭਰੀ ਖਬਰ ਹੈ। NPPA ਦੇ ਫੈਸਲੇ ਮਗਰੋਂ ਕੈਂਸਰ...

ਮਾਨਸਾ ‘ਚ ਦਲਜੀਤ ਸਿੰਘ ਮਾਮਲੇ ‘ਚ ਹੋਇਆ ਵੱਡਾ ਐਕਸ਼ਨ, ਪੁਲਿਸ ‘ਤੇ ਹਮਲਾ ਕਰਨ ਵਾਲੇ 40 ਅਣਪਛਾਤਿਆਂ ‘ਤੇ ਮਾਮਲਾ ਦਰਜ

ਮਾਨਸਾ ‘ਚ ਦਲਜੀਤ ਸਿੰਘ ਮਾਮਲੇ ‘ਚ ਵੱਡਾ ਐਕਸ਼ਨ ਹੋਇਆ ਹੈ। ਪੁਲਿਸ ‘ਤੇ ਹਮਲਾ ਕਰਨ...

ਕਰਵਾ ਚੌਥ ਤੋਂ ਪਹਿਲਾਂ ਪਤਨੀ ਨੇ ਜਿੰਮ ਟ੍ਰੇਨਰ ਪ੍ਰੇਮੀ ਨਾਲ ਮਿਲ ਕੇ ਰਚੀ ਪਤੀ ਦੇ ਕਤਲ ਦੀ ਸਾਜ਼ਿਸ਼

ਕਰਵਾ ਚੌਥ ਤੋਂ ਪਹਿਲਾਂ ਗਾਜ਼ੀਆਬਾਦ ਦੇ ਵਸੁੰਧਰਾ ਸੈਕਟਰ-1 ਵਿੱਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ...

ਲੁਧਿਆਣਾ: ਸਾਬਕਾ ਕਾਂਗਰਸੀ ਆਗੂ ‘ਤੇ ਫਾਇਰਿੰਗ, ਵਾਲ-ਵਾਲ ਬਚੀ ਜਾਨ; ਮਾਂ ਤੇ ਸਾਢੇ 3 ਸਾਲ ਦਾ ਪੁੱਤਰ ਵੀ ਸੀ ਨਾਲ

ਲੁਧਿਆਣਾ ‘ਚ ਇੱਕ ਰੈਸਟੋਰੈਂਟ ਤੋਂ ਖਾਣਾ ਖਾਣ ਮਗਰੋਂ ਆਪਣੀ ਮਾਂ ਤੇ ਸਾਢੇ 3 ਸਾਲ...